For the best experience, open
https://m.punjabitribuneonline.com
on your mobile browser.
Advertisement

ਬਾਉਲੀ ਸਾਹਿਬ ਵਿਖੇ ਬੇਅਦਬੀ ਕਰਨ ਵਾਲਾ ਪੁਲੀਸ ਹਵਾਲੇ

06:45 AM Jun 14, 2024 IST
ਬਾਉਲੀ ਸਾਹਿਬ ਵਿਖੇ ਬੇਅਦਬੀ ਕਰਨ ਵਾਲਾ ਪੁਲੀਸ ਹਵਾਲੇ
Advertisement

ਤਰਨ ਤਾਰਨ (ਪੱਤਰ ਪ੍ਰੇਰਕ): ਗੁਰਦੁਆਰਾ ਬਾਉਲੀ ਸਾਹਿਬ, ਗੋਇੰਦਵਾਲ ਸਾਹਿਬ ਦੀ ਬੇਅਦਬੀ ਕਰਨ ਵਾਲੇ ਨੂੰ ਸੰਗਤਾਂ ਨੇ ਫੜ ਕੇ ਪੁਲੀਸ ਦੇ ਹਵਾਲੇ ਕਰ ਦਿੱਤਾ ਹੈ| ਮੁਲਜ਼ਮ ਦੀ ਪਛਾਣ ਜਾਗੀਰ ਸਿੰਘ ਸੱਤਾ ਵਾਸੀ ਮਹਿੰਗਾਪੁਰ ਜ਼ਿਲ੍ਹਾ ਲਖੀਮਪੁਰ ਖੀਰੀ (ਉੱਤਰ ਪ੍ਰਦੇਸ਼) ਦੇ ਤੌਰ ’ਤੇ ਕੀਤੀ ਗਈ ਹੈ| ਗੁਰਦੁਆਰਾ ਦੇ ਸੇਵਾਦਾਰ ਰੁਪਿੰਦਰ ਸਿੰਘ ਵਾਸੀ ਧੁੰਦਾ ਨੇ ਦੱਸਿਆ ਕਿ ਮੁਲਜ਼ਮ ਨੰਗੇ ਸਿਰ ਅਤੇ ਤੇੜ ਕਛਹਿਰਾ ਪਹਿਨ ਕੇ 11-12 ਜੂਨ ਦੀ ਦਰਮਿਆਨੀ ਰਾਤ ਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋਇਆ ਸੀ, ਜਿਸ ਨੂੰ ਸੇਵਾ ਕਰਦੀਆਂ ਸੰਗਤਾਂ ਨੇ ਫੜ ਕੇ ਗੁਰਦੁਆਰਾ ਤੋਂ ਬਾਹਰ ਕੱਢ ਦਿੱਤਾ| ਉਹ ਉਸੇ ਹੀ ਪਹਿਰਾਵੇ ਵਿੱਚ ਸਵੇਰ ਵੇਲੇ ਫਿਰ ਤੋਂ ਗੁਰਦੁਆਰੇ ਆ ਗਿਆ, ਜਿਸ ਨੂੰ ਫੜ ਕੇ ਸੇਵਾਦਾਰਾਂ ਨੇ ਪੁਲੀਸ ਦੇ ਹਵਾਲੇ ਕਰ ਦਿੱਤਾ| ਪੁਲੀਸ ਅਧਿਕਾਰੀ ਸਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਧਾਰਾ 295 ਅਧੀਨ ਇਕ ਕੇਸ ਦਰਜ ਕੀਤਾ ਹੈ|

Advertisement

Advertisement
Advertisement
Author Image

sukhwinder singh

View all posts

Advertisement