For the best experience, open
https://m.punjabitribuneonline.com
on your mobile browser.
Advertisement

ਪੁਲੀਸ ਨੇ ਕਰੋੜਾਂ ਦੇ ਨਸ਼ੀਲੇ ਪਦਾਰਥ ਨਸ਼ਟ ਕੀਤੇ

07:55 AM Jun 27, 2024 IST
ਪੁਲੀਸ ਨੇ ਕਰੋੜਾਂ ਦੇ ਨਸ਼ੀਲੇ ਪਦਾਰਥ ਨਸ਼ਟ ਕੀਤੇ
ਨਸ਼ੇ ਨਸ਼ਟ ਕਰਨ ਮੌਕੇ ਪੁਲੀਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਅਤੇ ਹੋਰ ਅਧਿਕਾਰੀ। -ਫੋਟੋ: ਇੰਦਰਜੀਤ ਵਰਮਾ
Advertisement

ਗੁਰਿੰਦਰ ਸਿੰਘ
ਲੁਧਿਆਣਾ, 26 ਜੂਨ
ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਨਾਜਾਇਜ਼ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ ਮੌਕੇ ਅੱਜ ਜ਼ਿਲ੍ਹਾ ਪੁਲੀਸ ਕਮਿਸ਼ਨਰ ਦੀ ਨਿਗਰਾਨੀ ਹੇਠ ਕਰੋੜਾਂ ਰੁਪਏ ਦੀ ਲਾਗਤ ਵਾਲੇ ਨਸ਼ੇ ਨਸ਼ਟ ਕੀਤੇ ਗਏ। ਡਾਇਰੈਕਟਰ ਜਨਰਲ ਪੁਲੀਸ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੁਲਦੀਪ ਸਿੰਘ ਚਾਹਲ ਕਮਿਸ਼ਨਰ ਪੁਲੀਸ ਵੱਲੋਂ ਪ੍ਰੀ-ਟਰਾਇਲ ਮੁਕੱਦਮਿਆਂ ਦੇ ਮਾਲ ਨਸ਼ਟ ਕਰਵਾਉਣ ਲਈ ਇੱਕ ਕਮੇਟੀ ਗਠਿਤ ਕੀਤੀ ਗਈ ਸੀ ਜਿਸ ਵਿੱਚ ਡਿਪਟੀ ਕਮਿਸ਼ਨਰ ਪੁਲੀਸ ਇਨਵੈਸਟੀਗੇਸ਼ਨ, ਵਧੀਕ ਡਿਪਟੀ ਕਮਿਸ਼ਨਰ ਪੁਲੀਸ ਇਨਵੈਸਟੀਗੇਸ਼ਨ ਅਤੇ ਸਹਾਇਕ ਕਮਿਸ਼ਨਰ ਪੁਲੀਸ ਪੀਬੀਆਈ-ਕਮ-ਨਾਰਕੋਟਿਕ ਨੂੰ ਸ਼ਾਮਲ ਕੀਤਾ ਗਿਆ ਸੀ। ਡਰੱਗ ਡਿਸਪੋਜ਼ਲ ਕਮੇਟੀ ਵੱਲੋਂ ਕੀਤੀ ਸਿਫਾਰਸ਼ ਦੇ ਆਧਾਰ ’ਤੇ ਕਮਿਸ਼ਨਰ ਪੁਲੀਸ ਕੁਲਦੀਪ ਸਿੰਘ ਚਾਹਲ ਨੇ ਅੱਜ ਆਪਣੀ ਨਿੱਜੀ ਨਿਗਰਾਨੀ ਹੇਠ 236 ਪ੍ਰੀ-ਟਰਾਇਲ ਮੁਕੱਦਮਿਆਂ ਦੇ ਨਸ਼ੇ ਡਰੱਗ ਡਿਸਪੋਜ਼ਲ ਕਮੇਟੀ ਰਾਹੀਂ ਨਾਨਕ ਡਾਇੰਗ, ਫੇਸ 8, ਫੋਕਲ ਪੁਆਇੰਟ ਵਿੱਚ ਨਸ਼ਟ ਕਰਵਾਏ। ਇਸ ਸਾਰੀ ਕਾਰਵਾਈ ਦੀ ਵੀਡੀੳਗ੍ਰਾਫੀ ਵੀ ਕਰਵਾਈ ਗਈ। ਇਸ ਮੌਕੇ ਭੁੱਕੀ ਚੂਰਾ ਪੋਸਤ 15 ਕੁਇੰਟਲ 10 ਕਿਲੋ 500 ਗ੍ਰਾਮ, ਹੈਰੋਇਨ 11 ਕਿਲੋ 166 ਗ੍ਰਾਮ, ਚਰਸ 312 ਗ੍ਰਾਮ, ਗਾਂਜਾ 1 ਕੁਇੰਟਲ 15 ਕਿਲੋ 87 ਗ੍ਰਾਮ, ਨਸ਼ੀਲਾ ਪਾਊਡਰ 1 ਕਿਲੋ 389 ਗਰਾਂਮ, ਨਸ਼ੀਲੀਆ ਗੋਲੀਆਂ/ਕੈਪਸੂਲ 9552, ਆਈਸ 25 ਗ੍ਰਾਮ ਅਤੇ ਭੁੱਕੀ ਚੂਰਾ ਪੋਸਤ ਦੇ 2 ਕਿਲੋ 575 ਗ੍ਰਾਮ ਪੌਦੇ ਸ਼ਾਮਲ ਹਨ।

Advertisement

ਦੋ ਮੁਲਜ਼ਮ ਗਾਂਜੇ ਸਮੇਤ ਗ੍ਰਿਫ਼ਤਾਰ

ਲੁਧਿਆਣਾ: ਥਾਣਾ ਜਮਾਲਪੁਰ ਦੀ ਪੁਲੀਸ ਨੇ ਦੋ ਲੋਕਾਂ ਨੂੰ ਗਾਂਜੇ ਸਮੇਤ ਗ੍ਰਿਫ਼ਤਾਰ ਕੀਤਾ ਹੈ।‌ ਥਾਣੇਦਾਰ ਦਿਲਬਾਗ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਗਸ਼ਤ ਸਬੰਧੀ ਜਮਾਲਪੁਰ ਸਾਈਡ ਜਾ ਰਹੀ ਸੀ ਤਾਂ ਬਾਦਲ ਫਲੈਟ ਰਾਮ ਨਗਰ 33 ਫੁੱਟਾ ਰੋਡ ਮੁੰਡੀਆਂ ਕਲਾਂ ਕੋਲ ਬਾਦਲ ਕਲੋਨੀ ਮੁੰਡੀਆਂ ਕਲਾਂ ਵਾਸੀਆਨ ਗੋਬਿੰਦਾ ਜੀ ਅਤੇ ਕ੍ਰਿਸ਼ਨ ਕੁਮਾਰ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਤਲਾਸ਼ੀ ਲੈਣ ’ਤੇ ਉਨ੍ਹਾਂ ਪਾਸੋਂ ਇੱਕ ਕਿਲੋ ਗਾਂਜਾ ਬਰਾਮਦ ਹੋਇਆ। -ਨਿੱਜੀ ਪੱਤਰ ਪ੍ਰੇਰਕ

Advertisement
Author Image

Advertisement
Advertisement
×