For the best experience, open
https://m.punjabitribuneonline.com
on your mobile browser.
Advertisement

ਪੁਲੀਸ ਵੱਲੋਂ ਦੋ ਮੁਲਜ਼ਮ ਗ੍ਰਿਫਤਾਰ

07:26 AM Aug 06, 2024 IST
ਪੁਲੀਸ ਵੱਲੋਂ ਦੋ ਮੁਲਜ਼ਮ ਗ੍ਰਿਫਤਾਰ
Advertisement

ਪੱਤਰ ਪੇ੍ਰਰਕ
ਕਾਲਾਂਵਾਲੀ, 5 ਅਗਸਤ
ਥਾਣਾ ਕਾਲਾਂਵਾਲੀ ਪੁਲੀਸ ਨੇ ਲੋੜੀਂਦੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਲਛਮਣ ਸਿੰਘ ਵਾਸੀ ਪਿੰਡ ਸੁਖਚੈਨ ਅਤੇ ਰੋਸ਼ਨ ਸਿੰਘ ਵਾਸੀ ਪਿੰਡ ਚਕੇਰੀਆਂ ਖ਼ਿਲਾਫ਼ ਸੜਕ ਜਾਮ ਕਰਕੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਹੇਠ ਕਾਰਵਾਈ ਕੀਤੀ ਗਈ। ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਘਟਨਾ ਵੇਲੇ ਵਰਤੀ ਲੋਹੇ ਦੀ ਰਾਡ ਬਰਾਮਦ ਕੀਤੀ ਗਈ ਹੈ। ਕਾਲਾਂਵਾਲੀ ਥਾਣਾ ਇੰਚਾਰਜ ਵਿਕਰਮ ਜੋਸਨ ਨੇ ਦੱਸਿਆ ਕਿ 24 ਜੁਲਾਈ 2023 ਨੂੰ ਅਮਿਤ ਖੰਨਾ ਉਰਫ਼ ਅਰੁਣ ਵਾਸੀ ਕਾਲਾਂਵਾਲੀ ਦੇ ਬਿਆਨਾਂ ’ਤੇ ਉਸ ਦੀ ਕੁੱਟਮਾਰ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ ਅਤੇ 24 ਅਪਰੈਲ ਨੂੰ ਸੰਦੀਪ ਵਾਸੀ ਚਕੇਰੀਆਂ ਦੇ ਬਿਆਨਾਂ ਦੇ ਆਧਾਰ ਕੇਸ ਦਰਜ ਕਰ ਲਿਆ ਗਿਆ। ਤਫਤੀਸ਼ ਦੌਰਾਨ ਅਦਾਲਤ ਦੇ ਹੁਕਮਾਂ ਅਨੁਸਾਰ ਮੁਲਜ਼ਮ ਲਛਮਣ ਸਿੰਘ ਅਤੇ ਰੋਸ਼ਨ ਸਿੰਘ ਦੇ ਖਿਲਾਫ਼ ਕਾਰਵਾਈ ਕੀਤੀ ਗਈ।

Advertisement

Advertisement
Author Image

sukhwinder singh

View all posts

Advertisement
Advertisement
×