ਨਾਮਧਾਰੀ ਸੰਪਰਦਾ ਨੇ ਏਲਨਾਬਾਦ ਵਿੱਚ ਸਫ਼ਾਈ ਮੁਹਿੰਮ ਚਲਾਈ
ਪੱਤਰ ਪ੍ਰੇਰਕ
ਏਲਨਾਬਾਦ, 4 ਅਗਸਤ
ਜੀਵਨ ਨਗਰ ਅਤੇ ਏਲਨਾਬਾਦ ਇਲਾਕੇ ਦੀ ਨਾਮਧਾਰੀ ਸੰਗਤ ਵੱਲੋਂ ਅੱਜ ਨਾਮਧਾਰੀ ਸਤਿਗੁਰੂ ਦਲੀਪ ਸਿੰਘ ਦੇ ਜਨਮ ਦਿਨ ਦੇ ਸਬੰਧ ਵਿੱਚ ਏਲਨਾਬਾਦ ਦੇ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਤੇ ਸਫ਼ਾਈ ਮੁਹਿੰਮ ਚਲਾਈ ਗਈ। ਇਸ ਮੌਕੇ ਦੇਵ ਸਿੰਘ ਨਾਮਧਾਰੀ, ਸੁਖਰਾਜ ਸਿੰਘ, ਸੁਰਜੀਤ ਸਿੰਘ ਤੇ ਹਰਭੇਜ ਸਿੰਘ ਨੇ ਦੱਸਿਆ ਕਿ ਸਤਿਗੁਰੂ ਦਲੀਪ ਸਿੰਘ ਦਾ ਜਨਮ ਦਿਨ 6 ਅਗਸਤ ਨੂੰ ਨਾਮਧਾਰੀ ਸੰਗਤ ਵੱਲੋਂ ਦਿੱਲੀ, ਪੰਜਾਬ, ਯੂਪੀ, ਹਰਿਆਣਾ ਆਦਿ ਵਿੱਚ ਸਮਾਜਿਕ ਕੰਮ ਕਰਕੇ ਮਨਾਇਆ ਜਾਂਦਾ ਹੈ। ਇਸ ਦੌਰਾਨ ਪੌਦੇ ਅਤੇ ਮੈਡੀਕਲ ਕੈਂਪ ਵੀ ਲਾਏ ਜਾਂਦੇ ਹਨ। ਇਸ ਵਾਰ ਉਨ੍ਹਾਂ ਦਾ ਜਨਮ ਦਿਨ ਸਰਕਾਰੀ ਥਾਵਾਂ ’ਤੇ ਸਫ਼ਾਈ ਮੁਹਿੰਮ ਚਲਾ ਕੇ ਅਤੇ ਪੌਦੇ ਲਾ ਕੇ ਮਨਾਇਆ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਨਾਮਧਾਰੀ ਸਤਿਗੁਰੂ ਦਲੀਪ ਸਿੰਘ ਬਚਪਨ ਤੋਂ ਹੀ ਸਮਾਜਿਕ ਕੰਮਾਂ ਨੂੰ ਤਰਜੀਹ ਦੇ ਰਹੇ ਹਨ। ਇਸ ਲਈ ਹਰੇਕ ਵਿਅਕਤੀ ਨੂੰ ਆਪਣਾ ਜਨਮ ਦਿਨ ਜਾਂ ਹੋਰ ਉਤਸਵ ਵੀ ਸਮਾਜਿਕ ਕੰਮ ਕਰਕੇ ਮਨਾਉਣੇ ਚਾਹੀਦੇ ਹਨ। ਇਸ ਮੌਕੇ ਗੁਰਦੇਵ ਸਿੰਘ, ਮੁਖਤਿਆਰ ਸਿੰਘ, ਬੇਅੰਤ ਸਿੰਘ, ਗੁਰਦੀਪ ਸਿੰਘ, ਬਲਕਾਰ ਸਿੰਘ, ਬਹਾਦਰ ਸਿੰਘ, ਕੇਸਰ ਕੌਰ, ਅਤਰ ਕੌਰ, ਮਨਜੀਤ ਕੌਰ, ਬਲਜੀਤ ਕੌਰ, ਹਰਪਾਲ ਕੌਰ, ਰਾਜਬੀਰ ਕੌਰ, ਜੀਵਨ ਕੌਰ, ਕੁਲਬੀਰ ਕੌਰ, ਮਨਜੀਤ ਕੌਰ, ਹਰਦੇਵ ਸਿੰਘ, ਦਲੀਪ ਸਿੰਘ, ਸਵਰਣ ਸਿੰਘ, ਹਰਨਾਮ ਸਿੰਘ ਤੇ ਹੋਰ ਹਾਜ਼ਰ ਸਨ।