For the best experience, open
https://m.punjabitribuneonline.com
on your mobile browser.
Advertisement

ਪੋਲ ਵਾਲਟ: ਡੁਪਲੈਂਟਿਸ ਨੇ ਆਪਣਾ ਹੀ ਵਿਸ਼ਵ ਰਿਕਾਰਡ ਤੋੜਿਆ

07:40 AM Aug 07, 2024 IST
ਪੋਲ ਵਾਲਟ  ਡੁਪਲੈਂਟਿਸ ਨੇ ਆਪਣਾ ਹੀ ਵਿਸ਼ਵ ਰਿਕਾਰਡ ਤੋੜਿਆ
ਪੋਲ ਵਾਲਟ ਮੁਕਾਬਲੇ ਵਿੱਚ ਹਿੱਸਾ ਲੈਂਦਾ ਹੋਇਆ ਅਰਮਾਂਡ ਡੁਪਲੈਂਟਿਸ। -ਫੋਟੋ: ਰਾਇਟਰਜ਼
Advertisement

ਸੇਂਟ ਡੈਨਿਸ (ਫਰਾਂਸ), 6 ਅਗਸਤ
ਸਵੀਡਨ ਦੇ ਅਰਮਾਂਡ ਡੁਪਲੈਂਟਿਸ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਪੋਲ ਵਾਲਟ ਵਿੱਚ ਨੌਵੀਂ ਵਾਰ ਰਿਕਾਰਡ ਬਣਾ ਕੇ ਪੈਰਿਸ ਓਲੰਪਿਕ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਿਆ। ਉਸ ਨੇ 80,000 ਦਰਸ਼ਕਾਂ ਦੇ ਸਾਹਮਣੇ 6.25 ਮੀਟਰ ਦੀ ਛਾਲ ਮਾਰ ਕੇ ਆਪਣਾ ਹੀ ਵਿਸ਼ਵ ਰਿਕਾਰਡ ਤੋੜ ਦਿੱਤਾ। ਲੂਸੀਆਨਾ ਵਿੱਚ ਜੰਮਿਆ 24 ਸਾਲਾ ਡੁਪਲੈਂਟਿਸ ਆਪਣੀ ਮਾਂ ਦੇ ਜੱਦੀ ਮੁਲਕ ਸਵੀਡਨ ਦੀ ਨੁਮਾਇੰਦਗੀ ਕਰਦਾ ਹੈ। ਸਵੀਡਨ ਦੇ ਰਾਜੇ ਅਤੇ ਮਹਾਰਾਣੀ ਨੇ ਵੀ ਉਸ ਦੀ ਇਸ ਪ੍ਰਾਪਤੀ ਨੂੰ ਦੇਖਿਆ। ਆਪਣਾ ਲਗਾਤਾਰ ਦੂਜਾ ਸੋਨ ਤਗ਼ਮਾ ਜਿੱਤ ਕੇ ਅਤੇ ਇੱਕ ਸੈਂਟੀਮੀਟਰ ਦੇ ਫਰਕ ਨਾਲ ਨੌਵੀਂ ਵਾਰ ਰਿਕਾਰਡ ਤੋੜ ਕੇ ਡੁਪਲੈਂਟਿਸ ਨੇ ਆਪਣੇ ਦੇਸ਼ ਨੂੰ ਮੁੜ ਖ਼ੁਸ਼ੀ ਮਨਾਉਣ ਦਾ ਮੌਕਾ ਦਿੱਤਾ ਹੈ। -ਏਪੀ

Advertisement

Advertisement
Advertisement
Tags :
Author Image

joginder kumar

View all posts

Advertisement