For the best experience, open
https://m.punjabitribuneonline.com
on your mobile browser.
Advertisement

ਕਾਵਿ ਸੰਗ੍ਰਹਿ ‘ਪਾਣੀ ਦਾ ਜਿਸਮ’ ਰਿਲੀਜ਼

11:38 AM Jul 08, 2024 IST
ਕਾਵਿ ਸੰਗ੍ਰਹਿ ‘ਪਾਣੀ ਦਾ ਜਿਸਮ’ ਰਿਲੀਜ਼
ਕਾਵਿ ਸੰਗ੍ਰਹਿ ‘ਪਾਣੀ ਦਾ ਜਿਸਮ’ ਲੋਕ ਅਰਪਣ ਕਰਦੇ ਹੋਏ ਮੋਹਤਬਰ।
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 7 ਜੁਲਾਈ
ਪੰਜਾਬੀ ਲੇਖਕ ਹਰਵਿੰਦਰ ਸਿੰਘ ਦੀ ਕਾਵਿ ਪੁਸਤਕ ‘ਪਾਣੀ ਦਾ ਜਿਸਮ’ ਪੰਜਾਬ ਕਲਾ ਭਵਨ ਵਿੱਚ ਰਿਲੀਜ਼ ਕੀਤੀ ਗਈ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਫਾਰਮਰਜ਼ ਕਮਿਸ਼ਨ ਦੇ ਚੇਅਰਮੈਨ ਡਾ. ਸੁਖਪਾਲ ਸਿੰਘ ਪਹੁੰਚੇ। ਇਸ ਮੌਕੇ ਲੇਖਕ ਤੇ ਆਲੋਚਕ ਡਾ. ਮਨਮੋਹਨ ਸਿੰਘ, ਡਾ. ਲੋਕ ਰਾਜ ਤੇ ਡਾ. ਪ੍ਰਵੀਨ ਨੇ ਪੁਸਤਕ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਸ਼ੁਰੂਆਤ ਵਿੱਚ ਲੇਖਕ ਹਰਵਿੰਦਰ ਸਿੰਘ ਨੇ ਪੁਸਤਕ ਵਿੱਚੋਂ ਚੋਣਵੀਆਂ ਨਜ਼ਮਾਂ ਪੇਸ਼ ਕੀਤੀਆਂ। ਇਸ ਪੁਸਤਕ ਬਾਰੇ ਡਾ. ਬਲਵਿੰਦਰ ਚਹਿਲ ਅਤੇ ਡਾ. ਮਨਪ੍ਰੀਤ ਜੱਸ ਨੇ ਪਰਚੇ ਪੇਸ਼ ਕੀਤੇ ਜਦੋਂਕਿ ਪ੍ਰੀਤਮ ਰੁਪਾਲ, ਐੱਸਆਰ ਲੱਧੜ ਸੇਵਾਮੁਕਤ ਪ੍ਰਿੰਸੀਪਲ ਸਕੱਤਰ ਯੋਜਨਾ, ਸ੍ਰੀਮਤੀ ਅਮਰਜੀਤ ਕੌਰ ਡਿਪਟੀ ਡਾਇਰੈਕਟਰ ਯੋਜਨਾ ਤੇ ਆਰਥਿਕ ਵਿਭਾਗ ਨੇ ਆਪਣੇ ਵਿਚਾਰ ਪੇਸ਼ ਕੀਤੇ। ਮੰਚ ਸੰਚਾਲਨ ਸ਼ਾਇਰ ਜਗਦੀਪ ਸਿੱਧੂ ਵੱਲੋਂ ਕੀਤਾ ਗਿਆ ਅਤੇ ਆਯੋਜਕ ਚੰਡੀਗੜ੍ਹ ਲੇਖਕ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਅਤੇ ਸਵਪਨ ਫਾਊਂਡੇਸ਼ਨ ਪਟਿਆਲਾ ਦੇ ਪ੍ਰਧਾਨ ਕੁਲਪਿੰਦਰ ਸ਼ਰਮਾ ਸਰੋਤਿਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸ਼ਹੀਦ ਊਧਮ ਸਿੰਘ ਫਾਊਂਡੇਸ਼ਨ ਤੋਂ ਮਨਜੀਤ ਸਿੰਘ, ਜਸਵਿੰਦਰ ਸਿੰਘ, ਮਲਵਿੰਦਰ ਕੌਰ ਚੰਦੀ ਤੇ ਭਗਤ ਪੂਰਨ ਸਿੰਘ ਸੁਸਾਇਟੀ ਦੇ ਪ੍ਰਧਾਨ ਮੌਜੇਵਾਲ, ਅਮਰਜੀਤ ਕੌਰ ਅਤੇ ਜਸਵਿੰਦਰ ਸਿੰਘ ਸ਼ਾਮਲ ਹੋਏ।

Advertisement

Advertisement
Advertisement
Author Image

sukhwinder singh

View all posts

Advertisement