ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸ਼ਬਦ ਲਾਇਬ੍ਰੇਰੀ ਮੰਗਲੀ ਟਾਂਡਾ ਵੱਲੋਂ ਕਵੀ ਦਰਬਾਰ

09:54 AM Nov 15, 2023 IST

ਖੇਤਰੀ ਪ੍ਰਤੀਨਿਧ
ਲੁਧਿਆਣਾ, 14 ਨਵੰਬਰ
ਇਟਲੀ ਵੱਸਦੇ ਪੰਜਾਬੀ ਕਵੀ ਦਲਜਿੰਦਰ ਰਹਿਲ ਦੀ ਆਮਦ ’ਤੇ ਸ਼ਬਦ ਲਾਇਬ੍ਰੇਰੀ ਮੰਗਲੀ ਟਾਂਡਾ (ਰਾਹੋਂ ਰੋਡ ਲੁਧਿਆਣਾ) ਵੱਲੋਂ ਇਲਾਕੇ ਦੇ ਉਭਰਦੇ ਕਲਮਕਾਰਾਂ ਦੇ ਸੰਗ ਸ਼ਾਨਦਾਰ ਕਵੀ ਦਰਬਾਰ ਕਰਵਾਇਆ ਗਿਆ। ਇਸ ਵਿਚ ਦਲਜਿੰਦਰ ਸਿੰਘ ਰਹਿਲ, ਡਾ. ਸੁਖਵਿੰਦਰ ਅਨਹਦ, ਡਾ. ਕੇਸਰ ਸਿੰਘ, ਗੁਰਦੀਪ ਸਿੰਘ ਮੰਗਲੀ, ਹਰਦੀਪ ਸਿੰਘ ਮੰਗਲੀ, ਨਵਿੰਦਰ ਸ਼ਰਮਾ ਜੀ ਐਡਵੋਕੇਟ ਉਚੇਚੇ ਤੌਰ ’ਤੇ ਪਹੁੰਚੇ। ਇਸ ਕਵੀ ਦਰਬਾਰ ਵਿਚ ਲੇਖਕ ਸੋਨੂੰ ਮੰਗਲੀ, ਡਾ. ਸੁਖਵਿੰਦਰ ਸਿੰਘ ਅਨਹਦ, ਹਰਪਾਲ ਰਾਠੌਰ, ਬਲਕਾਰ ਸਿੰਘ ਰੌੜ, ਹਰਦੀਪ ਸਿੰਘ, ਦਲਜਿੰਦਰ ਰਹਿਲ ਸਣੇ ਕਵੀਆਂ ਨੇ ਆਪਣੀਆਂ ਕਵਿਤਾਵਾ ਨਾਲ ਰੰਗ ਬੰਨ੍ਹਦਿਆਂ ਮਾਹੌਲ ਸਿਰਜਿਆ।
ਇਸੇ ਸਮੇਂ ਸ਼ਬਦ ਲਾਇਬ੍ਰੇਰੀ ਮੰਗਲੀ ਟਾਂਡਾ ਦੇ ਸਰਪ੍ਰਸਤ ਤੇ ਸੰਸਥਾਪਕ ਦਲਜਿੰਦਰ ਰਹਿਲ ਵਲੋਂ ਲਾਇਬ੍ਰੇਰੀ ਦੇ ਵਿਕਾਸ ਤੇ ਸੁਚਾਰੂ ਪਰਬੰਧ ਲਈ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਵਿਚ ਡਾ. ਕੇਸਰ ਸਿੰਘ ਨੂੰ ਪ੍ਰਧਾਨ, ਬਲਜਿੰਦਰ ਸਿੰਘ ਮੰਗਲੀ ਨੂੰ ਮੀਤ ਪ੍ਰਧਾਨ, ਹਰਦੀਪ ਸਿੰਘ ਮੰਗਲੀ ਨੂੰ ਜਨਰਲ ਸਕੱਤਰ, ਗੁਰਦੀਪ ਸਿੰਘ ਦੀਪਾ ਨੂੰ ਖ਼ਜ਼ਾਨਜੀ, ਸੋਨੂੰ ਮੰਗਲੀ ਅਤੇ ਹਰਪਾਲ ਰਾਠੌਰ ਨੂੰ ਸਲਾਹਕਾਰ, ਐਡਵੋਕੇਟ ਨਵਿੰਦਰ ਸ਼ਰਮਾ ਨੂੰ ਲੀਗਲ ਐਡਵਾਈਜ਼ਰ, ਬਲਕਾਰ ਸਿੰਘ ਰੌੜ ਨੂੰ ਪ੍ਰੈੱਸ ਸਕੱਤਰ ਅਤੇ ਸੁਖਵਿੰਦਰ ਸਿੰਘ ਅਨਹਦ ਨੂੰ ਚੇਅਰਮੈਨ ਬਣਾਇਆ ਗਿਆ।

Advertisement

Advertisement