For the best experience, open
https://m.punjabitribuneonline.com
on your mobile browser.
Advertisement

ਚੀਨ ਦੇ ‘ਕਬਜ਼ੇ’ ਬਾਰੇ ਵੀ ਕੁੱਝ ਬੋਲਣ ਪ੍ਰਧਾਨ ਮੰਤਰੀ: ਪਵਾਰ

08:21 AM Apr 12, 2024 IST
ਚੀਨ ਦੇ ‘ਕਬਜ਼ੇ’ ਬਾਰੇ ਵੀ ਕੁੱਝ ਬੋਲਣ ਪ੍ਰਧਾਨ ਮੰਤਰੀ  ਪਵਾਰ
Advertisement

ਪੁਣੇ: ਐੱਨਸੀਪੀ (ਐੱਸਪੀ) ਮੁਖੀ ਸ਼ਰਦ ਪਵਾਰ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਜ਼ਰੂਰ ਦੱਸਣਾ ਚਾਹੀਦਾ ਹੈ ਕਿ ਚੀਨ ਵੱਲੋਂ ਦੇਸ਼ ਦੇ ਖੇਤਰਾਂ ਵਿੱਚ ਕੀਤੇ ਜਾ ਰਹੇ ‘ਕਬਜ਼ੇ’ ਖ਼ਿਲਾਫ਼ ਉਨ੍ਹਾਂ ਦੀ ਸਰਕਾਰ ਨੇ ਕਿਹੜੇ ਕਦਮ ਚੁੱਕੇ ਹਨ। ਪ੍ਰਧਾਨ ਮੰਤਰੀ ਵੱਲੋਂ ‘ਨਿਊਜ਼ਵੀਕ’ ਮੈਗਜ਼ੀਨ ਨੂੰ ਦਿੱਤੀ ਇੰਟਰਵਿਊ ਬਾਰੇ ਪੁੱਛੇ ਜਾਣ ’ਤੇ ਸਾਬਕਾ ਰੱਖਿਆ ਮੰਤਰੀ ਪਵਾਰ ਨੇ ਕਿਹਾ ਕਿ ਮੋਦੀ 1974 ਵਿੱਚ ਸ੍ਰੀਲੰਕਾ ਨੂੰ ਇੱਕ ਟਾਪੂ (ਕੱਚਾਤੀਵੂ) ਸੌਂਪੇ ਜਾਣ ’ਤੇ ਕਾਂਗਰਸ ਦੀ ਆਲੋਚਨਾ ਕਰਦੇ ਹਨ ਪਰ ਉਨ੍ਹਾਂ ਨੂੰ ਚੀਨ ਵੱਲੋਂ ਭਾਰਤੀ ਖੇਤਰਾਂ ’ਤੇ ਕੀਤੇ ‘ਕਬਜ਼ੇ’ ਬਾਰੇ ਵੀ ਬੋਲਣਾ ਚਾਹੀਦਾ ਹੈ। ਪਵਾਰ ਨੇ ਪੱਤਰਕਾਰਾਂ ਨੂੰ ਕਿਹਾ, ‘‘ਇਸ ਮੁੱਦੇ ’ਤੇ ਸੰਸਦ ਦੇ ਅੰਦਰ ਅਤੇ ਬਾਹਰ ਚਰਚਾ ਹੋਈ ਹੈ। ਮੋਦੀ ਭਾਰਤ-ਚੀਨ ਸਰਹੱਦੀ ਵਿਵਾਦ ਸਬੰਧੀ ਚੁੱਕੇ ਗਏ ਕਦਮਾਂ ਬਾਰੇ ਕੁੱਝ ਨਹੀਂ ਬੋਲ ਰਹੇ।’’ ਪਵਾਰ ਨੇ ਮੋਦੀ ਦਾ ਸਮਰਥਨ ਕਰਨ ’ਤੇ ਰਾਜ ਠਾਕਰੇ ’ਤੇ ਵਰਦਿਆਂ ਕਿਹਾ ਕਿ ਐੱਮਐੱਨਐੱਸ ਮੁਖੀ ਨੇ 10-15 ਸਾਲਾਂ ਵਿੱਚ ਕਈ ਵਾਰ ਆਪਣਾ ਸਟੈਂਡ ਬਦਲਿਆ ਹੈ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×