ਜੰਮੂ-ਕਸ਼ਮੀਰ ਵਿੱਚ ਤਿੰਨ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ ਪ੍ਰਧਾਨ ਮੰਤਰੀ ਮੋਦੀ: ਭਾਜਪਾ ਆਗੂ
02:54 PM Sep 05, 2024 IST
Advertisement
ਸ੍ਰੀਨਗਰ, 5 ਸਤੰਬਰ
Jammu and Kashmir Election: ਜੰਮੂ ਕਸ਼ਮੀਰ ਭਾਜਪਾ ਦੇ ਜਨਰਲ ਸਕੱਤਰ ਅਸ਼ੋਕ ਕੌਲ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੰਮੂ-ਕਸ਼ਮੀਰ ਵਿੱਚ ਤਿੰਨ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ। ਉਨ੍ਹਾਂ ਦੱਸਿਆ ਕਿ ਸ੍ਰੀ ਮੋਦੀ ਜੰਮੂ ਡਿਵੀਜ਼ਨ ਵਿੱਚ ਦੋ ਅਤੇ ਕਸ਼ਮੀਰ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਨਗੇ। ਭਾਜਪਾ ਆਗੂ ਨੇ ਦੱਸਿਆ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੋ ਰੋਜ਼ਾ ਦੌਰੇ ਦੌਰਾਨ 6 ਸਤੰਬਰ ਨੂੰ ਜੰਮੂ ਵਿੱਚ ਭਾਜਪਾ ਦਾ ਚੋਣ ਮਨੋਰਥ ਪੱਤਰ ਜਾਰੀ ਕਰਨਗੇ।
ਕੌਲ ਨੇ ਕਿਹਾ ਕਿ ਕਸ਼ਮੀਰ ਦੇ ਲੋਕਾਂ ਨੂੰ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ’ਤੇ ਭਰੋਸਾ ਹੈ ਅਤੇ ਉਹ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਦਾ ਸਮਰਥਨ ਕਰਨਗੇ।
ਉੱਧਰ ਕਾਂਗਰਸ ਅਤੇ ਨੈਸ਼ਨਲ ਕਾਨਫਰੰਸ (ਐਨਸੀ) ਨੇ ਭਾਜਪਾ ਨੂੰ ਇਕਜੁੱਟ ਟੱਕਰ ਦੇਣ ਲਈ ਚੋਣ ਤੋਂ ਪਹਿਲਾਂ ਗਠਜੋੜ ਕੀਤਾ ਹੈ। ਐਨਸੀ 52 ਸੀਟਾਂ ’ਤੇ ਅਤੇ ਕਾਂਗਰਸ 31 ਸੀਟਾਂ ’ਤੇ ਉਮੀਦਵਾਰ ਖੜ੍ਹੇ ਕਰ ਰਹੀ ਹੈ ਜਦੋਂ ਕਿ ਦੋਵਾਂ ਪਾਰਟੀਆਂ ਨੇ ਦੋ ਸੀਟਾਂ ਛੱਡੀਆਂ ਹਨ, ਜਿਨ੍ਹਾਂ ਵਿਚ ਘਾਟੀ ਵਿਚ ਸੀਪੀਆਈ (ਐਮ) ਲਈ ਅਤੇ ਦੂਜੀ ਜੰਮੂ ਡਿਵੀਜ਼ਨ ਵਿਚ ਪੈਂਥਰਜ਼ ਪਾਰਟੀ ਲਈ ਹੈ।
ਜੰਮੂ ਡਿਵੀਜ਼ਨ ਵਿਚ ਨਗਰੋਟਾ, ਬਨਿਹਾਲ, ਡੋਡਾ ਅਤੇ ਭਦਰਵਾਹ ਅਤੇ ਘਾਟੀ ਵਿਚ ਸੋਪੋਰ ਦੀਆਂ ਪੰਜ ਸੀਟਾਂ 'ਤੇ ਐਨਸੀ ਅਤੇ ਕਾਂਗਰਸ ਦੋਵੇਂ ਉਮੀਦਵਾਰ ਖੜ੍ਹੇ ਕਰਨਗੀਆਂ, ਜਿਸ ਨੂੰ ਗਠਜੋੜ ‘ਦੋਸਤਾਨਾ ਮੁਕਾਬਲਾ‘ ਕਹਿ ਰਿਹਾ ਹੈ। ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਵਿੱਚ 90 ਵਿਧਾਨ ਸਭਾ ਸੀਟਾਂ ਹਨ। ਇਨ੍ਹਾਂ ਵਿੱਚੋਂ ਨੌਂ ਐਸਟੀ ਸੀਟਾਂ ਹਨ ਅਤੇ ਸੱਤ ਐਸਸੀ ਰਾਖਵੀਆਂ ਸੀਟਾਂ ਹਨ। -ਆਈਏਐੱਨਐੱਸ
Advertisement
Advertisement