ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੈਡੀਕਲ ਕਰਵਾਉਣ ਲਈ ਖਿਡਾਰੀ ਹੋ ਰਹੇ ਨੇ ਖੱਜਲ-ਖੁਆਰ

09:03 AM Jul 21, 2024 IST

ਪੱਤਰ ਪ੍ਰੇਰਕ
ਪਟਿਆਲਾ, 20 ਜੁਲਾਈ
ਇੱਥੇ ਮਾਤਾ ਕੁਸ਼ੱਲਿਆ ਹਸਪਤਾਲ ਵਿੱਚ ਅੰਡਰ-17 ਨੈਸ਼ਨਲ ਜੂਡੋ ਖੇਡਣ ਜਾ ਰਹੇ 11 ਖਿਡਾਰੀਆਂ ਨੂੰ ਮੈਡੀਕਲ ਕਰਵਾਉਣ ਲਈ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ। ਇਸ ਸਬੰਧੀ ਜੂਡੋ ਖਿਡਾਰੀਆਂ ਨੇ ਦੱਸਿਆ ਕਿ ਉਹ ਡਾਕਟਰਾਂ ਕੋਲ ਵਾਰ-ਵਾਰ ਗੇੜੇ ਮਾਰ ਰਹੇ ਸਨ ਕਿ ਉਨ੍ਹਾਂ ਦਾ ਮੈਡੀਕਲ ਛੇਤੀ ਹੋ ਸਕੇ, ਕਿਉਂਕਿ ਉਨ੍ਹਾਂ ਨੇ ਦਿੱਲੀ ’ਚ ਖੇਡਣ ਜਾਣਾ ਸੀ, ਪਰ ਡਾਕਟਰਾਂ ਨੇ ਇਸ ਵੱਲ ਬਹੁਤੀ ਤਵੱਜੋਂ ਨਹੀਂ ਦਿੱਤੀ। ਡਾਕਟਰਾਂ ਨੇ ਕਿਹਾ ਸੀ ਮੈਡੀਕਲ ਨੂੰ ਘੱਟੋ-ਘੱਟ ਚਾਰ ਦਿਨਾਂ ਦਾ ਸਮਾਂ ਲੱਗੇਗਾ, ਜਿਸ ਕਰਕੇ ਜੂਡੋ ਖਿਡਾਰੀ ਹੋਰ ਵੀ ਜ਼ਿਆਦਾ ਪ੍ਰੇਸ਼ਾਨ ਹੋ ਗਏ। ਉਨ੍ਹਾਂ ਦੱਸਿਆ ਕਿ ਜਦੋਂ ਇਸ ਬਾਰੇ ਆਮ ਆਦਮੀ ਪਾਰਟੀ ਦੇ ਟਕਸਾਲੀ ਆਗੂ ਕੁੰਦਨ ਗੋਗੀਆ ਕੋਲ ਉਨ੍ਹਾਂ ਨੇ ਮੈਡੀਕਲ ਕਰਵਾਉਣ ਬਾਰੇ ਬੇਨਤੀ ਕੀਤੀ ਤਾਂ ਮਾਤਾ ਕੁਸ਼ੱਲਿਆ ਹਸਪਤਾਲ ਵਿੱਚ ਇਨ੍ਹਾਂ ਖਿਡਾਰੀਆਂ ਦਾ ਤੁਰੰਤ ਮੈਡੀਕਲ ਕਰਵਾ ਦਿੱਤਾ। ਮੈਡੀਕਲ ਹੋਣ ਮਗਰੋਂ ਖਿਡਾਰੀਆਂ ਨੇ ‘ਆਪ’ ਆਗੂ ਦਾ ਧੰਨਵਾਦ ਕੀਤਾ।
ਜਾਣਕਾਰੀ ਅਨੁਸਾਰ ਪਟਿਆਲਾ ਪੋਲੋ ਗਰਾਊਂਡ ਤੋਂ ਅੰਡਰ-17 ਜੂਡੋ ਦੀ ਟੀਮ ਦਿੱਲੀ ਨੈਸ਼ਨਲ ਖੇਡਣ ਜਾ ਰਹੀ ਸੀ, ਉੱਥੇ ਉਨ੍ਹਾਂ ਨੂੰ ਹਸਪਤਾਲ ਤੋਂ ਮੈਡੀਕਲ ਕਰਵਾ ਕੇ ਜਾਣਾ ਸੀ ਪਰ ਹਸਪਤਾਲ ਵਿਚ ਬਹੁਤ ਪ੍ਰੇਸ਼ਾਨ ਹੋ ਰਹੇ ਸਨ। ਇਸ ਮਗਰੋਂ ਉਨ੍ਹਾਂ ਕੁੰਦਨ ਗੋਗੀਆ ਨਾਲ ਮੁਲਾਕਾਤ ਕੀਤੀ ਤੇ ‘ਆਪ’ ਆਗੂ ਨੇ ਇਕ ਦਿਨ ਵਿੱਚ ਮੈਡੀਕਲ ਕਰਵਾ ਦਿੱਤਾ। ਇਸ ਸਬੰਧੀ ਮਾਤਾ ਕੁਸ਼ੱਲਿਆ ਹਸਪਤਾਲ ਦੇ ਐੱਮਐੱਸ ਜਗਪਾਲਇੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਵਲੋਂ ਕੋਈ ਦੇਰੀ ਨਹੀਂ ਕੀਤੀ ਜਾਂਦੀ ਪਰ ਅਜਿਹੀ ਕੋਈ ਦੇਰੀ ਹੋਈ ਹੈ ਉਸ ਬਾਰੇ ਉਸ ਕੋਲ ਅਜਿਹਾ ਕੋਈ ਕੇਸ ਨਹੀਂ ਆਇਆ। ਉਨ੍ਹਾਂ ਕਿਹਾ ਕਿ ਉਹ ਤਾਂ ਜਿੰਨੀ ਛੇਤੀ ਹੋ ਸਕੇ ਮੈਡੀਕਲ ਕਰਵਾ ਦਿੰਦੇ ਹਨ।

Advertisement

Advertisement
Advertisement