For the best experience, open
https://m.punjabitribuneonline.com
on your mobile browser.
Advertisement

ਨਵੇਂ ਅਪਰਾਧਿਕ ਕਾਨੂੰਨਾਂ ਵਿਰੁੱਧ ਸੂਬਾਈ ਕਨਵੈਨਸ਼ਨ ਜਥਾ ਰਵਾਨਾ

01:37 PM Jul 21, 2024 IST
ਨਵੇਂ ਅਪਰਾਧਿਕ ਕਾਨੂੰਨਾਂ ਵਿਰੁੱਧ ਸੂਬਾਈ ਕਨਵੈਨਸ਼ਨ ਜਥਾ ਰਵਾਨਾ
Advertisement

ਪੱਤਰ ਪ੍ਰੇਰਕ
ਲਹਿਰਾਗਾਗਾ, 21 ਜੁਲਾਈ
ਪੰਜਾਬ ਦੀਆਂ ਤਿੰਨ ਦਰਜਨ ਤੋਂ ਵੱਧ ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ ਨਵੇਂ ਅਪਰਾਧਿਕ ਕਾਨੂੰਨਾਂ ਖਿਲਾਫ਼ ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਵਿਖੇ ਕੀਤੀ ਜਾ ਰਹੀ ਸੂਬਾਈ ਕਨਵੈਨਸ਼ਨ ਵਿੱਚ ਸ਼ਾਮਲ ਹੋਣ ਲਈ ਲਹਿਰਾਗਾਗਾ ਇਲਾਕੇ ਦੀਆਂ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਹਰਵਿੰਦਰ ਸਿੰਘ ਲਾਲ ਦੀ ਪ੍ਰਧਾਨਗੀ ਹੇਠ ਹੋਈ। ਕਨਵੈਨਸ਼ਨ ਵਿੱਚ ਸ਼ਾਮਲ ਹੋਣ ਲਈ ਇੱਕ ਬੱਸ ਲਹਿਰਾਗਾਗਾ ਤੋਂ ਜਮਹੂਰੀ ਅਧਿਕਾਰ ਸਭਾ ਦਾ ਜ਼ਿਲ੍ਹਾ ਪ੍ਰਧਾਨ ਜਗਜੀਤ ਭੁਟਾਲ ਤੇ ਰਘਬੀਰ ਭੁਟਾਲ ਦੀ ਅਗਵਾਈ ਵਿੱਚ ਰਵਾਨਾ ਹੋਈ। ਇਸ ਕਾਫਲੇ ਵਿੱਚ ਲਹਿਰੇ ਤੋਂ ਲਛਮਣ ਅਲੀਸ਼ੇਰ, ਬਲਦੇਵ ਚੀਮਾ, ਪ੍ਰਵੀਨ ਖੋਖਰ, ਦਰਸ਼ਨ ਸਿੰਘ, ਓਮ ਪਰਕੀਸ਼ ਓਮੀ ਤੋਂ ਇਲਾਵਾ ਛਾਜਲੀ, ਸੁਨਾਮ ਸੰਗਰੂਰ, ਧੂਰੀ ਤੇ ਮਲੇਰਕੋਟਲਾ ਤੋਂ ਦਰਜਨਾਂ ਸਾਥੀ ਸ਼ਾਮਲ ਹੁੰਦੇ ਗਏ। ਇਨ੍ਹਾਂ ਵਿੱਚ ਪਰਮ ਵੇਦ, ਕਰਮ ਸਿੰਘ ਸੱਤ ਕੁਲਵਿੰਦਰ ਬੰਟੀ, ਚਰਨਜੀਤ ਪਟਵਾਰੀ, ਵਿਸ਼ਵ ਕਾਂਤ, ਸਵਰਨਜੀਤ ਸਿੰਘ, ਕੁਲਦੀਪ ਸਿੰਘ, ਸੀਤਾਰਾਮ, ਬਸੇਸਰ ਰਾਮ, ਚੰਦ ਸਿੰਘ ਧੂਰੀ, ਓਮ ਪ੍ਰਕਾਸ਼, ਭਜਨ ਰੰਗੀਆਂ, ਵਿਸਾਖਾ ਸਿੰਘ ਮੌੜ, ਸੰਜੀਵ ਮਿੰਟੂ, ਬਲਵਿੰਦਰ ਵਿਸਾਖਾ ਧੂਰੀ, ਗੁਰਦੀਪ ਸਿੰਘ, ਸੁਰਿੰਦਰ ਉਪਲੀ, ਦਰਸ਼ਨ ਕੁਨਰਾਂ, ਧਰਮਪਾਲ, ਭੀਮ ਰਾਜ, ਕਰਨੈਲ ਸਿੰਘ ਛਾਜਲੀ,ਦਲਜੀਤ ਸਫੀਪੁਰ,
ਗੁਰਮੇਲ ਸਿੰਘ, ਸਹਿਦੇਵ ਚੱਠਾ, ਸੁਖਬੀਰ ਸਿੰਘ, ਬਲਵੀਰ ਕੁਨਰਾਂ ਅਵਤਾਰ ਸਿੰਘ, ਬਲਦੇਵ ਸਿੰਘ, ਚਰਨਜੀਤ ਮੀਮਸਾ,ਮੂਲ ਚੰਦ ਰੰਚਨਾ, ਮੋਹਨ ਬਡਲਾ, ਬੀਟੂ ਨੰਗਲ, ਦਲਵਾਰਾ ਸਿੰਘ, ਜਸ਼ਨਪ੍ਰੀਤ ਸਿੰਘ, ਜਗਜੀਤ ਸਿੰਘ, ਪੂਰਨ ਸਿੰਘ ਸ਼ਾਮਲ ਸਨ। ਇਹ ਕਨਵੈਨਸ਼ਨ ਬਸਤੀਵਾਦੀ ਕਾਨੂੰਨਾਂ ਦੀ ਵਿਰਾਸਤ ਨੂੰ ਤਿਆਗਣ ਦੇ ਨਾਂ ਹੇਠ ਲਿਆਂਦੇ ਨਵੇਂ ਫੌਜਦਾਰੀ ਕਾਨੂੰਨ ਅੰਗਰੇਜ਼ੀ ਰਾਜ ਦੇ ਰੌਲਟ ਐਕਟ ਤੋਂ ਵੀ ਵਧੇਰੇ ਖ਼ਤਰਨਾਕ ਹਨ। ਇਨ੍ਹਾਂ ਦਾ ਨਿਸ਼ਾਨਾ ਦੇਸ਼ ਦੇ ਨਾਗਰਿਕਾਂ ਨੂੰ ਸੰਵਿਧਾਨਕ ਤੇ ਜਮਹੂਰੀ ਹੱਕਾਂ ਤੋਂ ਵਾਂਝੇ ਕਰਕੇ ਦੇਸ਼ ਨੂੰ ਪੁਲੀਸ ਸਟੇਟ ਵਿਚ ਬਦਲਣਾ ਹੈ।

Advertisement

Advertisement
Author Image

Advertisement
Advertisement
×