ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲਾਇਲਪੁਰ ਖ਼ਾਲਸਾ ਕਾਲਜ ’ਚ ਪਲਾਜ਼ਮਾ-2025 ਸਮਾਗਮ

04:53 AM Mar 11, 2025 IST
featuredImage featuredImage
ਪ੍ਰੋਗਰਾਮ ਮੌਕੇ ਜੇਤੂ ਵਿਦਿਆਰਥਣਾਂ ਨਾਲ ਪ੍ਰਬੰਧਕ ਤੇ ਪਤਵੰਤੇ।

ਪੱਤਰ ਪ੍ਰੇਰਕ

Advertisement

ਜਲੰਧਰ, 10 ਮਾਰਚ

ਲਾਇਲਪੁਰ ਖ਼ਾਲਸਾ ਕਾਲਜ ਦੇ ਪੋਸਟ ਗ੍ਰੈਜੂਏਟ ਕੰਪਿਊਟਰ ਸਾਇੰਸ ਤੇ ਆਈਟੀ ਵਿਭਾਗ ਵੱਲੋਂ ਪਲਾਜ਼ਮਾ-2025 ਪ੍ਰੋਗਰਾਮ ਕਰਵਾਇਆ ਗਿਆ। ਸਮਾਗਮ ਰਾਹੀਂ ਵਿਦਿਆਰਥੀਆਂ ’ਚ ਸਿਰਜਣਾਤਮਕਤਾ, ਨਵੀਨਤਾ ਤੇ ਮੁਕਾਬਲੇ ਦੀ ਭਾਵਨਾ ਨੂੰ ਉਜਾਗਰ ਕੀਤਾ ਗਿਆ। ਪ੍ਰੋਗਰਾਮ ਦੌਰਾਨ ਕਈ ਮੁਕਾਬਲੇ ਕਰਵਾਏ ਗਏ ਜਿਨ੍ਹਾਂ ’ਚ 15 ਵੱਖ-ਵੱਖ ਕਾਲਜਾਂ ਦੇ ਲਗਪਗ 250 ਵਿਦਿਆਰਥੀਆਂ ਨੇ 13 ਵੱਖ-ਵੱਖ ਟੈਕਨੀਕਲ ਮੁਕਾਬਲਿਆਂ ’ਚ ਹਿੱਸਾ ਲਿਆ। ਜਿਸ ’ਚ ਟੈਕ-ਜੀਡੀ, ਐਡ ਮੈਡ ਸ਼ੋਅ, ਹੈਂਡਸ ਆਨ ਕੀਬੋਰਡ, ਟੈਸਟ ਯੂਅਰ ਟੈਕਨੀਕਲ ਸਕਿੱਲਜ਼, ਲਾਜਿਕ ਵਰਲਪੂਲ, ਨੈੱਟ ਸੈਵੀ, ਆਈਡੀਆ ਸਨੈਪਸ਼ਾਟ, ਆਈਟੀ ਕੁਇਜ਼ ਔਨਲਾਈਨ, ਆਈਟੀ ਇਨ ਕਲਰਸ, ਵੈੱਬ ਪੋਰਟਲ ਡਿਵੈਲਪਮੈਂਟ, ਆਰਜੇਇੰਗ, ਲੋਗੋ ਡਿਜ਼ਾਈਨਿੰਗ ਤੇ ਪਿਕਸਲ ਪਲੱਸ ਸ਼ਾਮਲ ਸਨ। ਉਦਘਾਟਨੀ ਸਮਾਰੋਹ ’ਚ ਮੁੱਖ ਮਹਿਮਾਨ ਵਜੋਂ ਤਪਨ ਭਨੋਟ, ਡਿਪਟੀ ਡਾਇਰੈਕਟਰ, ਲੈਂਡ ਰਿਕਾਰਡਜ਼, ਪੰਜਾਬ, ਨੇ ਸ਼ਿਰਕਤ ਕੀਤੀ। ਪ੍ਰਿੰਸੀਪਲ ਸੁਮਨ ਚੋਪੜਾ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਸਮਾਪਤੀ ਸੈਸ਼ਨ ਦੇ ਮੁੱਖ ਮਹਿਮਾਨ ਰਾਜੇਸ਼ ਸ਼ਰਮਾ, ਸਿਸਟਮ ਮੈਨੇਜਰ, ਨਗਰ ਨਿਗਮ, ਜਲੰਧਰ ਸਨ ਤੇ ਵਿਸ਼ੇਸ਼ ਮਹਿਮਾਨ ਵਿਵੇਕ ਭਗਤ, ਕਾਲਜ ਦੇ ਸਾਬਕਾ ਵਿਦਿਆਰਥੀ ਸਨ। ਉਨ੍ਹਾਂ ਨੇ ਕਾਲਜ ਪ੍ਰਿੰਸੀਪਲ ਡਾ. ਸੁਮਨ ਚੋਪੜਾ, ਵਿਭਾਗ ਦੇ ਮੁਖੀ ਪ੍ਰੋ. ਸੰਜੀਵ ਕੁਮਾਰ ਆਨੰਦ ਦੇ ਨਾਲ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ। ਪਲਾਜ਼ਮਾ 2025 ਦੀ ਓਵਰਆਲ ਟਰਾਫੀ ਲਾਇਲਪੁਰ ਖਾਲਸਾ ਕਾਲਜ ਦੇ ਹਿੱਸੇ ਆਈ। ਏਪੀਜੇ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਇੰਜੀਨੀਅਰਿੰਗ ਪਹਿਲੇ ਰਨਰ-ਅੱਪ ਤੇ ਕੇਐੱਮਵੀ ਜਲੰਧਰ ਦੂਜੇ ਰਨਰ-ਅੱਪ ਰਹੇ। ਇਸ ਪ੍ਰੋਗਰਾਮ ਦੇ ਕੋਆਰਡੀਨੇਟਰ ਪ੍ਰੋ. ਸੰਦੀਪ ਬੱਸੀ ਸਨ।

Advertisement

Advertisement