For the best experience, open
https://m.punjabitribuneonline.com
on your mobile browser.
Advertisement

ਹਰਿਆਊ ਖੁਰਦ ਦੀਆਂ ਗਲੀਆਂ ’ਚ ਪੌਦੇ ਲਾਏ

06:40 AM Jun 28, 2024 IST
ਹਰਿਆਊ ਖੁਰਦ ਦੀਆਂ ਗਲੀਆਂ ’ਚ ਪੌਦੇ ਲਾਏ
ਪਿੰਡ ਹਰਿਆਊ ਖੁਰਦ ਪੌਦਾ ਲਗਾਉਂਦੇ ਹੋਏ ਮਿਸ਼ਨ ਪੰਜਾਬ ਵੈਲਫੇਅਰ ਸੁਸਾਇਟੀ ਦੇ ਮੈਂਬਰ।
Advertisement

ਪੱਤਰ ਪ੍ਰੇਰਕ
ਪਾਤੜਾਂ, 28 ਜੂਨ
‘ਪੌਦੇ ਲਗਾਓ, ਧਰਤੀ ਬਚਾਓ’ ਮੁਹਿੰਮ ਤਹਿਤ ਮਿਸ਼ਨ ਪੰਜਾਬ ਵੈਲਫੇਅਰ ਸੁਸਾਇਟੀ ਵੱਲੋਂ ਸੰਸਥਾ ਦੇ ਆਗੂ ਪ੍ਰਿਤਪਾਲ ਸਿੰਘ ਅਤੇ ਨਿਰਮਲ ਸਿੰਘ ਦੀ ਅਗਵਾਈ ਵਿੱਚ ਪਿੰਡ ਹਰਿਆਊ ਖੁਰਦ ਦੀਆਂ ਗਲੀਆਂ ਵਿੱਚ ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ। ਬੂਟੇ ਲਗਾਉਣ ਦੇ ਨਾਲ-ਨਾਲ ਪੌਦਿਆਂ ਦੇ ਆਲੇ ਦੁਆਲੇ ਜਾਲੀ ਲਗਾਈ ਗਈ।
ਸੀਨੀਅਰ ਅਕਾਲੀ ਆਗੂ ਜਗਮੀਤ ਸਿੰਘ ਹਰਿਆਊ ਅਤੇ ਗੱਜਣ ਸਿੰਘ ਨੇ ਨੌਜਵਾਨਾਂ ਨੇ ਨੌਜਵਾਨਾਂ ਨੂੰ ਪੌਦੇ ਲਗਾਉਣ ਅਤੇ ਉਨ੍ਹਾਂ ਦੀ ਸਾਂਭ ਸੰਭਾਲ ਕਰਨ ਲਈ ਪ੍ਰੇਰਿਤ ਕੀਤਾ ਹੈ।
ਨੌਜਵਾਨ ਆਗੂ ਪ੍ਰਿਤਪਾਲ ਸਿੰਘ ਨੇ ਕਿਹਾ ਕਿ ਗਰਮੀ ਦੇ ਕਹਿਰ ਦੇ ਚਲਦਿਆਂ ਸੰਸਥਾ ਵੱਲੋਂ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਦੇ ਤਹਿਤ ਪਿੰਡ ਹਰਿਆਊ ਖੁਰਦ ਵਿੱਚ ਪੌਦੇ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਅਤੇ ਆਲਮੀ ਤਪਸ਼ ਕਰਕੇ ਤਾਪਮਾਨ ਵਿੱਚ ਭਾਰੀ ਵਾਧਾ ਹੋ ਰਿਹਾ ਹੈ। ਗਰਮੀ ਨੂੰ ਰੋਕਣ ਲਈ ਦਰਖਤਾਂ ਦਾ ਹੋਣਾ ਬੇਹੱਦ ਜ਼ਰੂਰੀ ਹੈ।

Advertisement

Advertisement
Author Image

joginder kumar

View all posts

Advertisement
Advertisement
×