For the best experience, open
https://m.punjabitribuneonline.com
on your mobile browser.
Advertisement

ਨਰ ਨਰਾਇਣ ਸੇਵਾ ਸਮਿਤੀ ਵੱਲੋਂ ਬੂਟੇ ਲਾਉਣ ਦੀ ਸ਼ੁਰੂਆਤ

08:56 AM Jun 30, 2024 IST
ਨਰ ਨਰਾਇਣ ਸੇਵਾ ਸਮਿਤੀ ਵੱਲੋਂ ਬੂਟੇ ਲਾਉਣ ਦੀ ਸ਼ੁਰੂਆਤ
Advertisement

ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 29 ਜੂਨ
ਬੇਸਹਾਰਾ ਤੇ ਲੋੜਵੰਦਾਂ ਦੀ ਮਦਦ ਲਈ ਹਰ ਵੇਲੇ ਤਤਪਰ ਸ਼ਾਹਬਾਦ ਦੀ ਨਰ ਨਰਾਇਣ ਸੇਵਾ ਸੀਮਿਤੀ ਵੱਲੋਂ ਵਾਤਾਵਰਨ ਦੀ ਸੇਵਾ ਸੰਭਾਲ ਲਈ ਇਕ ਵੱਡਾ ਉਪਰਾਲਾ ਕੀਤਾ ਗਿਆ ਹੈ। ਇਹ ਜਾਣਕਾਰੀ ਸੀਮਿਤੀ ਦੇ ਸੰਸਥਾਪਕ ਪ੍ਰਧਾਨ ਮੁਨੀਸ਼ ਭਾਟੀਆ ਨੇ ਦਿੰਦੇ ਹੋਏ ਦੱਸਿਆ ਕਿ ਸੀਮਿਤੀ ਵੱਲੋਂ ਪੂਰਾ ਇਕ ਮਹੀਨਾ ਵਾਤਾਵਰਨ ਸੇਵਾ ਸੰਭਾਲ ਤੇ ਪੌਦੇ ਲਾਉਣ ਨੂੰ ਸਮਰਪਿਤ ਕੀਤਾ ਗਿਆ ਹੈ। ਸੀਮਿਤੀ ਦੇ ਪ੍ਰਾਜੈਕਟ ਚੇੇਅਰਮੈਨ ਸਤਪਾਲ ਭਾਟੀਆ ਨੇ ਦੱਸਿਆ ਕਿ ਸੀਮਿਤੀ ਵੱਲੋਂ ਵੱਖ-ਵੱਖ ਥਾਵਾਂ ਜਿੱਥੇ ਪੌਦਿਆਂ ਦੀ ਸੇਵਾ ਸੰਭਾਲ ਹੋ ਸਕੇ ਉਨ੍ਹਾਂ ਨੂੰ ਚੁਣਿਆ ਹੈ, ਜਿੱਥੇ ਪੌਦੇ ਲਾਏ ਜਾਣਗੇ ਤੇ ਪੂਰਾ ਮਹੀਨਾ ਵਾਤਾਵਰਨ ਦੇ ਰੂਪ ਵਿੱਚ ਮਨਾਇਆ ਜਾਏਗਾ। ਸੀਮਿਤੀ ਦੇ ਸੰਸਥਾਪਕ ਪ੍ਰਧਾਨ ਮੁਨੀਸ਼ ਭਾਟੀਆ ਨੇ ਕਿਹਾ ਕਿ ਉਨ੍ਹਾਂ ਨੇ ਪੂਰੇ ਮਹੀਨੇ ਵਿੱਚ ਇਕ ਹਜ਼ਾਰ ਪੌਦੇ ਲਾ ਕੇ ਉਨ੍ਹਾਂ ਦੀ ਸੇਵਾ ਸੰਭਾਲ ਕਰਨ ਦਾ ਟੀਚਾ ਮਿਥਿਆ ਹੈ, ਜਿਸ ਦਾ ਅੱਜ ਸ੍ਰੀ ਲਕਸ਼ਮੀ ਮੰਦਿਰ ਦੇ ਅਹਾਤੇ ਤੋਂ ਪੌਦੇ ਲਾ ਕੇ ਸ਼ੁਰੂਆਤ ਕੀਤੀ ਗਈ ਹੈ। ਭਾਟੀਆ ਨੇ ਕਿਹਾ ਕਿ ਧਰਤੀ ਉਤੇ ਦਰਖੱਤਾਂ ਦੀ ਘਾਟ ਕਰ ਕੇ ਦਿਨੇ ਦਿਨ ਵੱਧ ਰਹੀ ਗਰਮੀ ਦਾ ਮੁੱਖ ਕਾਰਨ ਅੰਨੇ ਵਾਹ ਦਰਖੱਤਾਂ ਦੀ ਕਟਾਈ ਹੈ। ਸ੍ਰੀ ਭਾਟੀਆ ਨੇ ਕਿਹਾ ਕਿ ਧਰਤੀ ਤੇ ਵਾਤਾਵਰਨ ਨੂੰ ਸਾਫ ਰੱਖਣ ਲਈ ਹਰ ਵਿਅਕਤੀ ਨੂੰ ਆਪਣੀ ਜ਼ਿੰਦਗੀ ਵਿੱਚ ਦੋ ਬੂਟੇ ਜ਼ਰੂਰ ਲਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਹਰ ਇਕ ਮਨੁੱਖ ਨੂੰ ਦਰਖੱਤਾਂ ਤੇ ਪਾਣੀ ਦੇ ਮਹੱਤਵ ਨੂੰ ਸਮਝਣਾ ਚਾਹੀਦਾ ਹੈ। ਇਸ ਮੌਕੇ ਸੁਸ਼ੀਲ ਠੁਕਰਾਲ, ਹਰੀਸ਼ ਭਾਟੀਆ, ਪ੍ਰਿੰਸ ਅਨੰਦ, ਸਮਾਜ ਸੇਵੀ ਭਗਵੰਤ ਸਿੰਘ ਖਾਲਸਾ ਪੰਡਿਤ ਕ੍ਰਿਸ਼ਨਾ ਨੰਦ ਭੱਟ ਆਦਿ ਮੌਜੂਦ ਸਨ।

Advertisement

Advertisement
Author Image

sukhwinder singh

View all posts

Advertisement
Advertisement
×