For the best experience, open
https://m.punjabitribuneonline.com
on your mobile browser.
Advertisement

ਆਰੀਆ ਕੰਨਿਆ ਕਾਲਜ ਵਿੱਚ ਪੌਦੇ ਲਾਏ

09:01 AM Mar 14, 2024 IST
ਆਰੀਆ ਕੰਨਿਆ ਕਾਲਜ ਵਿੱਚ ਪੌਦੇ ਲਾਏ
ਪੌਦੇ ਲਾਉਂਦੇ ਹੋਏ ਪ੍ਰਿੰਸੀਪਲ ਆਰਤੀ ਤ੍ਰੇਹਨ ਤੇ ਹੋਰ।
Advertisement

ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 13 ਮਾਰਚ
ਆਰੀਆ ਕੰਨਿਆ ਕਾਲਜ ਦੇ ਵਨਸਪਤੀ ਵਿਗਿਆਨ ਵਿਭਾਗ ਤੇ ਰਸਾਇਣ ਵਿਭਾਗ ਵੱਲੋਂ ਤ੍ਰਿਵੈਣੀ ਪੌਦੇ ਲਾਉਣ ਦੀ ਮੁਹਿੰਮ ਚਲਾਈ ਗਈ। ਇਸ ਦਾ ਆਰੰਭ ਕਰਦਿਆਂ ਕਾਲਜ ਪ੍ਰਿੰਸੀਪਲ ਡਾ. ਆਰਤੀ ਤ੍ਰੇਹਨ ਨੇ ਕਿਹਾ ਕਿ ਪੌਦੇ ਸਾਡੇ ਜੀਵਨ ਦਾ ਜ਼ਰੂਰੀ ਅੰਗ ਹਨ। ਧਰਤੀ ’ਤੇ ਬਿਨਾਂ ਪੌਦਿਆਂ ਦੇ ਜੀਵਨ ਸੰਭਵ ਨਹੀਂ। ਉਨ੍ਹਾਂ ਕਿਹਾ ਕਿ ਸਾਨੂੰ ਪੌਦੇ ਲਾਉਣ ਤੋਂ ਜ਼ਿਆਦਾ ਉਨ੍ਹਾਂ ਨੂੰ ਸੰਭਾਲਣ ਦੀ ਲੋੜ ਹੈ। ਜੇ ਅਸੀਂ ਇਨ੍ਹਾਂ ਦੀ ਸੰਭਾਲ ਨਾ ਕੀਤੀ ਤਾਂ ਵਾਤਵਾਰਨ ਗੰਧਲਾ ਹੋ ਜਾਏਗਾ ਤੇ ਧਰਤੀ ’ਤੇ ਜਿਊਣਾ ਮੁਸ਼ਕਲ ਹੋ ਜਾਏਗਾ।
ਡਾਕਟਰ ਤਰੇਹਨ ਨੇ ਕਿਹਾ ਕਿ ਮਨੁੱਖ ਨੇ ਵਾਤਾਵਰਨ ਨੂੰ ਪਿਛਲੇ ਕੁਝ ਸਾਲਾਂ ਵਿਚ ਹੀ ਬਰਬਾਦ ਕਰ ਕੇ ਰੱਖ ਦਿੱਤਾ ਹੈ। ਇਸ ਬਰਬਾਦੀ ਲਈ ਜਿੱਥੇ ਧਰਤੀ ’ਤੇ ਵੱਧ ਰਹੀ ਮਨੁੱਖਾਂ ਦੀ ਆਬਾਦੀ ਜ਼ਿੰਮੇਵਾਰ ਹੈ ਉਥੇ ਅੰਨ੍ਹੇਵਾਹ ਵਿਕਾਸ, ਮਨੁੱਖ ਦੀ ਪੈਸਾ ਕਮਾਉਣ ਦੀ ਲਾਲਸਾ ਤੇ ਰੁਚੀਆਂ ਵੀ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਉਦੇਸ਼ ਵਿਦਿਆਰਥਣਾਂ ਨੂੰ ਵਾਤਾਵਰਨ ਸੰਭਾਲ ਪ੍ਰਤੀ ਜਾਗਰੂਕ ਕਰਨ ਤੇ ਇਸ ਲਈ ਕੰਮ ਕਰਨ ਲਈ ਪ੍ਰੇਰਿਤ ਕਰਨਾ ਹੈ। ਤ੍ਰਿਵੈਣੀ ਪੌਦਿਆਂ ਦਾ ਸਾਡੇ ਆਸ ਪਾਸ ਦੇ ਵਾਤਾਵਰਨ ਵਿਚ ਅਹਿਮ ਯੋਗਦਾਨ ਹੈ। ਇਸ ਮੁਹਿੰਮ ਤਹਿਤ ਕਾਲਜ ਵਿਚ ਨਿੰਮ, ਬੋਹੜ ਤੇ ਪਿੱਪਲ ਦੇ ਪੌਦੇ ਲਾਏ ਗਏ। ਇਸ ਮੌਕੇ ਕੁਸ਼ਾ ਗੁਪਤਾ, ਸ਼ੈਂਕੀ ਸ਼ਰਮਾ, ਪੂਨਮ, ਡਾਕਟਰ ਸਿਮਰਜੀਤ ਕੌਰ, ਸਚਿਨ ਤੇ ਪ੍ਰਿਆ ਸ਼ਰਮਾ ਮੌਜੂਦ ਸਨ।

Advertisement

Advertisement
Author Image

joginder kumar

View all posts

Advertisement
Advertisement
×