ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੱਧ ਪ੍ਰਦੇਸ਼ ਦੇ ਗੁਨਾ ਵਿੱਚ ਹਵਾਈ ਜਹਾਜ਼ ਨੂੰ ਹਾਦਸਾ, ਦੋ ਪਾਇਲਟ ਜ਼ਖ਼ਮੀ

11:05 PM Aug 11, 2024 IST

ਗੁਨਾ, 11 ਅਗਸਤ

Advertisement

ਮੱਧ ਪ੍ਰਦੇਸ਼ ਦੇ ਗੁਨਾ ਜ਼ਿਲ੍ਹੇ ’ਚ ਇੱਕ ਹਵਾਈ ਪੱਟੀ ’ਤੇ ਨਿੱਜੀ ਹਵਾਬਾਜ਼ੀ ਅਕਾਦਮੀ ਦਾ ਸਿਖਲਾਈਯਾਫ਼ਤਾ ਹਵਾਈ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ’ਚ ਦੋ ਪਾਇਲਟ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਦੀ ਪਛਾਣ ਵੀ ਚੰਦਰ ਠਾਕੁਰ ਤੇ ਨਾਗੇਸ਼ ਕੁਮਾਰ ਵਜੋਂ ਹੋਈ ਹੈ। ਇਹ ਦੋਵੇਂ ਹੈਦਰਾਬਾਦ ਦੇ ਰਹਿਣ ਵਾਲੇ ਹਨ। ਹਵਾਬਾਜ਼ੀ ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਦੀ ਜਾਂਚ ਕੀਤੀ ਜਾਵੇਗੀ। ਗੁਨਾ ਛਾਉਣੀ ਥਾਣੇ ਦੇ ਇੰਚਾਰਜ ਦਿਲੀਪ ਰਾਜੋਰੀਆ ਨੇ ਦੱਸਿਆ ਕਿ ਦੋ ਸੀਟ ਵਾਲਾ ਸੇਸਨਾ 152 ਜਹਾਜ਼ ਬਾਅਦ ਦੁਪਹਿਰ ਤਕਰੀਬਨ ਡੇਢ ਵਜੇ ਹਾਦਸੇ ਦਾ ਸ਼ਿਕਾਰ ਹੋ ਗਿਆ। ਅਜਿਹਾ ਖਦਸ਼ਾ ਹੈ ਕਿ ਇੰਜਣ ’ਚ ਖਰਾਬੀ ਕਾਰਨ ਇਹ ਹਾਦਸਾ ਵਾਪਰਿਆ ਹੈ। ਹਾਦਸੇ ਤੋਂ ਪਹਿਲਾਂ ਜਹਾਜ਼ ਨੇ ਤਕਰੀਬਨ 40 ਮਿੰਟ ਤੱਕ ਉਡਾਣ ਭਰੀ ਸੀ। ਉਨ੍ਹਾਂ ਦੱਸਿਆ ਕਿ ਜਹਾਜ਼ ’ਚ ਸਵਾਰ ਦੋ ਪਾਇਲਟਾਂ ਦੇ ਸੱਟਾਂ ਵੱਜੀਆਂ ਹਨ ਪਰ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਦੋਵਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਹ ਜਹਾਜ਼ ਜਾਂਚ ਤੇ ਰੱਖ-ਰਖਾਅ ਲਈ ਕੁਝ ਦਿਨ ਪਹਿਲਾਂ ਇੱਥੇ ਲਿਆਂਦਾ ਗਿਆ ਸੀ। -ਪੀਟੀਆਈ

Advertisement
Advertisement
Advertisement