For the best experience, open
https://m.punjabitribuneonline.com
on your mobile browser.
Advertisement

ਦੇਸ਼ ਦੇ 170 ਸ਼ਹਿਰਾਂ ’ਚ ਕਰਵਾਈ ਗਈ ਨੀਟ-ਪੀਜੀ ਪ੍ਰੀਖਿਆ

11:40 PM Aug 11, 2024 IST
ਦੇਸ਼ ਦੇ 170 ਸ਼ਹਿਰਾਂ ’ਚ ਕਰਵਾਈ ਗਈ ਨੀਟ ਪੀਜੀ ਪ੍ਰੀਖਿਆ
ਕੋਲਕਾਤਾ ਵਿੱਚ ਐਤਵਾਰ ਨੂੰ ਇਕ ਕੇਂਦਰ ’ਤੇ ਨੀਟੀ-ਪੀਜੀ ਦੀ ਪ੍ਰੀਖਿਆ ਦੇਣ ਲਈ ਪਹੁੰਚੇ ਪ੍ਰੀਖਿਆਰਥੀ। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 11 ਅਗਸਤ

Advertisement

ਮੈਡੀਕਲ ਸਾਇੰਸ ਵਿੱਚ ਕੌਮੀ ਪ੍ਰੀਖਿਆ ਬੋਰਡ ਵੱਲੋਂ ਅੱਜ ਦੇਸ਼ ਦੇ 170 ਸ਼ਹਿਰਾਂ ’ਚ 416 ਕੇਂਦਰਾਂ ’ਤੇ ਨੀਟ-ਪੀਜੀ-2024 ਸਫਲਤਾ ਨਾਲ ਕਰਵਾਈ ਗਈ। ਨੀਟ-ਪੀਜੀ ਇੱਕ ਮੈਡੀਕਲ ਦਾਖਲਾ ਪ੍ਰੀਖਿਆ ਹੈ। ਇਹ ਪ੍ਰੀਖਿਆ ਪਹਿਲਾਂ 23 ਜੂਨ ਨੂੰ ਕਰਵਾਈ ਜਾਣੀ ਸੀ ਪਰ ਕੁਝ ਮੁਕਾਬਲਾ ਪ੍ਰੀਖਿਆਵਾਂ ’ਚ ਗੜਬੜੀਆਂ ਦੇ ਦੋਸ਼ਾਂ ਦੇ ਮੱਦੇਨਜ਼ਰ ਇਸ ਨੂੰ ਇਹਤਿਆਤ ਵਜੋਂ ਮੁਲਤਵੀ ਕਰ ਦਿੱਤਾ ਗਿਆ ਸੀ। ਸਿਹਤ ਮੰਤਰਾਲੇ ਵੱਲੋਂ ਜਾਰੀ ਬਿਆਨ ਅਨੁਸਾਰ ਪ੍ਰੀਖਿਆ ਇੱਕ ਹੀ ਦਿਨ ’ਚ ਦੋ ਸ਼ਿਫਟਾਂ ’ਚ ਕਰਵਾਈ ਗਈ ਤਾਂ ਜੋ ਪ੍ਰੀਖਿਆ ਲਈ ਸਭ ਤੋਂ ਚੰਗੇ ਕੇਂਦਰਾਂ ਦੀ ਚੋਣ ਕੀਤੀ ਜਾ ਸਕੇ। -ਪੀਟੀਆਈ

Advertisement
Author Image

Advertisement
Advertisement
×