For the best experience, open
https://m.punjabitribuneonline.com
on your mobile browser.
Advertisement

ਉੱਤਰ ਪ੍ਰਦੇਸ਼ ਜ਼ਿਮਨੀ ਚੋਣਾਂ: ਬਸਪਾ ਸਾਰੀਆਂ 10 ਵਿਧਾਨ ਸੀਟਾਂ ’ਤੇ ਉਤਾਰੇਗੀ ਉਮੀਦਵਾਰ: ਮਾਇਆਵਤੀ

11:10 PM Aug 11, 2024 IST
ਉੱਤਰ ਪ੍ਰਦੇਸ਼ ਜ਼ਿਮਨੀ ਚੋਣਾਂ  ਬਸਪਾ ਸਾਰੀਆਂ 10 ਵਿਧਾਨ ਸੀਟਾਂ ’ਤੇ ਉਤਾਰੇਗੀ ਉਮੀਦਵਾਰ  ਮਾਇਆਵਤੀ
ਲਖਨਊ ਵਿੱਚ ਪਾਰਟੀ ਦੇ ਸੀਨੀਅਰ ਅਹੁਦੇਦਾਰਾਂ ਨਾਲ ਮੀਟਿੰਗ ਕਰਦੀ ਹੋਈ ਬਸਪਾ ਮੁਖੀ ਮਾਇਆਵਤੀ। -ਫੋਟੋ: ਪੀਟੀਆਈ
Advertisement

ਲਖਨਊ, 11 ਅਗਸਤ

Advertisement

ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਉੱਤਰ ਪ੍ਰਦੇਸ਼ ਵਿੱਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਵਿੱਚ ਸਾਰੀਆਂ 10 ਵਿਧਾਨ ਸਭਾ ਸੀਟਾਂ ’ਤੇ ਆਪਣੇ ਉਮੀਦਵਾਰ ਉਤਾਰੇਗੀ। ਇਨ੍ਹਾਂ ਜ਼ਿਮਨੀ ਚੋਣਾਂ ਦੀਆਂ ਤਿਆਰੀਆਂ ਸਬੰਧੀ ਬਸਪਾ ਮੁਖੀ ਨੇ ਪਾਰਟੀ ਦੇ ਸੀਨੀਅਰ ਆਗੂਆਂ ਤੇ ਜ਼ਿਲ੍ਹਾ ਪ੍ਰਧਾਨਾਂ ਨਾਲ ਸਮੀਖਿਆ ਮੀਟਿੰਗ ਵੀ ਕੀਤੀ। ਇਸ ਦੌਰਾਨ ਬਸਪਾ ਮੁਖੀ ਨੇ ਭਾਜਪਾ ’ਤੇ ਲੋਕਾਂ ’ਚ ਵੰਡ ਪਾਉਣ ਲਈ ਸਾਜ਼ਿਸ਼ਾਂ ਘੜਨ ਦਾ ਦੋਸ਼ ਵੀ ਲਗਾਇਆ। ਚੋਣ ਕਮਿਸ਼ਨ ਵੱਲੋਂ ਕਰਹਾਲ, ਮਿਲਕੀਪੁਰ, ਕਟੇਹਾਰੀ, ਕੁੰਦਰਕੀ, ਗਾਜ਼ੀਆਬਾਦ, ਖੈਰ, ਮੀਰਾਪੁਰ, ਫੂਲਪੁਰ, ਮਝਵਾਂ ਅਤੇ ਸੀਸਾਮਊ ਵਿਧਾਨ ਸਭਾ ਸੀਟਾਂ ’ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਸ਼ਡਿਊਲ ਅਜੇ ਜਾਰੀ ਕੀਤਾ ਜਾਣਾ ਬਾਕੀ ਹੈ। ਇੱਥੇ ਇਕ ਬਿਆਨ ਜਾਰੀ ਕਰ ਕੇ ਪਾਰਟੀ ਨੇ ਕਿਹਾ ਕਿ ਬਸਪਾ ਦੀ ਸੂਬਾ ਇਕਾਈ ਦੇ ਸਾਰੇ ਸੀਨੀਅਰ ਅਧਿਕਾਰੀਆਂ ਅਤੇ ਜ਼ਿਲ੍ਹਾ ਪ੍ਰਧਾਨਾਂ ਨਾਲ ਮੀਟਿੰਗ ਕਰ ਕੇ ਮਾਇਆਵਤੀ ਨੇ ਆਗਾਮੀ ਵਿਧਾਨ ਸਭਾ ਜ਼ਿਮਨੀ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ।  -ਪੀਟੀਆਈ

Advertisement
Author Image

Advertisement
Advertisement
×