ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੋਗਾ ਵਿੱਚ 5 ਲੱਖ ਬੂਟੇ ਲਾਉਣ ਤੇ ਸੰਭਾਲਣ ਲਈ ਯੋਜਨਾ ਤਿਆਰ

07:19 AM Jul 05, 2024 IST
ਮੋਗਾ ਜ਼ਿਲ੍ਹੇ ’ਚ ਬੂਟੇ ਲਾਉਣ ਸਬੰਧੀ ਸਮਾਜ ਸੇਵੀ ਸੰਸਥਾਵਾਂ ਨਾਲ ਮੀਟਿੰਗ ਕਰਦੇ ਹੋਏ ਅਧਿਕਾਰੀ।

ਮਹਿੰਦਰ ਸਿੰਘ ਰੱਤੀਆਂ
ਮੋਗਾ, 4 ਜੁਲਾਈ
ਜ਼ਿਲ੍ਹਾ ਮੋਗੇ ਨੂੰ ਹਰਿਆਲੀ ਪੱਖੋਂ ਭਰਪੂਰ ਬਣਾਉਣ ਲਈ ਰਾਊਂਡ ਗਲਾਸ ਸੰਸਥਾ ਵੱਲੋਂ 1 ਫੁੱਟ ਤੋਂ ਵੱਡੇ ਅਤੇ ਸੋਢੀ ਫਾਊਂਡੇਸ਼ਨ ਵੱਲੋਂ ਤਿੰਨ ਫੁੱਟ ਤੋਂ ਉੱਚੇ ਬੂਟੇ ਲਗਾਏ ਜਾਣਗੇ। ਜ਼ਿਲ੍ਹੇ ’ਚ 15 ਜੰਗਲ ਲਗਾਉਣ ਵਾਸਤੇ ਪਿੰਡਾਂ ਦੀ ਪਛਾਣ ਕਰ ਲਈ ਗਈ ਹੈ। ਇਨ੍ਹਾਂ ਮਿੰਨੀ ਜੰਗਲਾਂ ਦੀ ਚਾਰ ਦੀਵਾਰੀ ਬਾਂਸ ਦੇ ਦਰੱਖਤਾਂ ਨਾਲ ਕਰਨ ਦੀ ਯੋਜਨਾ ਤਿਆਰ ਕੀਤੀ ਗਈ ਹੈ। ਪੇਂਡੂ ਖੇਤਰਾਂ ਵਿੱਚ ਟੋਏ ਪੁੱਟਣ ਦਾ ਕੰਮ ਨਰੇਗਾ ਵਰਕਰ ਕਰਨਗੇ। ਇਹੀ ਵਰਕਰ ਇਕ ਸਾਲ ਇਨ੍ਹਾਂ ਬੂਟਿਆਂ ਨੂੰ ਪਾਣੀ ਪਾਉਣ ਦਾ ਕੰਮ ਵੀ ਕਰਨਗੇ। ਵਿਭਾਗੀ ਮੁਖੀ ਨਰੇਗਾ ਵਰਕਰਾਂ ਦੀ ਲੋੜ ਅਨੁਸਾਰ ਮੰਗ ਕਰ ਸਕਦੇ ਹਨ। ਸ਼ਹਿਰੀ ਖੇਤਰਾਂ ਵਿੱਚ ਬੂਟੇ ਲਾਉਣ ਅਤੇ ਪਾਣੀ ਪਾਉਣ ਦਾ ਕੰਮ ਨਗਰ ਨਿਗਮ ਅਤੇ ਨਗਰ ਕੌਂਸਲਾਂ ਦੇ ਕਰਮਚਾਰੀ ਜਾਂ ਮਾਲੀ ਕਰਨਗੇ। ਮੌਨਸੂਨ ਦੌਰਾਨ ਇਸ ਮੁਹਿੰਮ ’ਚ ਗੈਰ ਸਰਕਾਰੀ ਸੰਸਥਾਵਾਂ ਵੱਲੋਂ ਵੀ ਸਹਿਯੋਗ ਦਿੱਤਾ ਜਾ ਰਿਹਾ ਹੈ। ਰਾਊਂਡ ਗਲਾਸ ਸੰਸਥਾ ਵੱਲੋਂ 1 ਫੁੱਟ ਤੋਂ ਵੱਡੇ ਅਤੇ ਸੋਢੀ ਫਾਊਂਡੇਸ਼ਨ ਵੱਲੋਂ ਤਿੰਨ ਫੁੱਟ ਤੋਂ ਉੱਚੇ ਬੂਟੇ ਲਗਾਏ ਜਾਣਗੇ। ਕੁੱਲ 5 ਲੱਖ ਬੂਟਿਆਂ ਵਿੱਚੋਂ 1.50 ਲੱਖ ਬੂਟੇ ਜੰਗਲਾਤ ਵਿਭਾਗ ਵੱਲੋਂ ਲਗਾਏ ਜਾਣਗੇ, ਜ਼ਿਲ੍ਹੇ ਵਿਚ 15 ਜੰਗਲ ਲਗਾਉਣ ਲਈ ਪਿੰਡਾਂ ਦੀ ਪਛਾਣ ਕਰ ਲਈ ਗਈ ਹੈ। ਇਨ੍ਹਾਂ ਮਿੰਨੀ ਜੰਗਲਾਂ ਦੀ ਚਾਰ ਦੁਆਰੀ ਬਾਂਸ ਦੇ ਦਰੱਖਤਾਂ ਨਾਲ ਕੀਤੀ ਜਾਵੇਗੀ। ਜਿਹੜੇ ਦਰੱਖ਼ਤ ਪਹਿਲਾਂ ਲੱਗੇ ਹਨ, ਉਹ ਵੀ ਸਾਂਭੇ ਜਾਣਗੇ। ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਜਗਵਿੰਦਰਜੀਤ ਸਿੰਘ ਗਰੇਵਾਲ ਨੇ 5 ਲੱਖ ਤੋਂ ਵਧੇਰੇ ਬੂਟੇ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਕਰਨ ਲਈ ਰਾਊਂਡ ਗਲਾਸ ਸੰਸਥਾ ਅਤੇ ਸੋਢੀ ਫਾਊਂਡੇਸ਼ਨ ਪ੍ਰਬੰਧਕਾਂ ਅਤੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨਾਲ ਮੀਟਿੰਗ ਕਰਕੇ ਪ੍ਰੋਗਰਾਮ ਉਲੀਕਿਆ ਗਿਆ। ਜ਼ਿਆਦਾਤਰ ਬੂਟੇ ਮਗਨਰੇਗਾ ਕਿਸਾਨਾਂ, ਸਮਾਜ ਸੇਵੀ ਸੰਗਠਨਾਂ, ਗੈਰ ਸਿਆਸੀ ਜਥੇਬੰਦੀਆਂ, ਵਿਦਿਅਕ ਅਦਾਰਿਆਂ, ਯੂਥ ਕਲੱਬਾਂ, ਖੇਡ ਕਲੱਬਾਂ ਦਾ ਵੀ ਸਹਿਯੋਗ ਲਿਆ ਜਾ ਰਿਹਾ ਹੈ। ਇਸ ਮੌਕੇ ਐੱਸਡੀਐੱਮ ਸਾਰੰਗਪ੍ਰੀਤ ਸਿੰਘ ਔਜਲਾ ਅਤੇ ਵਾਤਾਵਰਨ ਪ੍ਰੇਮੀ ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਸਿੰਘ ਬਰਾੜ ਵੀ ਮੌਜੂਦ ਸਨ। ਜੰਗਲਾਤ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਜ਼ਿਲ੍ਹਾ ਨਿਵਾਸੀਆਂ ਨੂੰ ਵੀ ਬੂਟੇ ਮੁਫ਼ਤ ਮੁਹੱਈਆ ਕਰਵਾਏ ਜਾਣਗੇ ਤਾਂ ਜੋ ਲੋਕ ਆਪਣੇ ਆਲੇ ਦੁਆਲੇ ਖਾਲੀ ਪਈਆਂ ਥਾਵਾਂ, ਪਲਾਟਾਂ ਆਦਿ ਵਿੱਚ ਬੂਟੇ ਲਗਾ ਸਕਣ। ਰਵਾਇਤੀ ਕਿਸਮਾਂ ਦੇ ਬੂਟੇ ਜਿਵੇਂ ਬੋਹੜ, ਪਿੱਪਲ, ਕਿੱਕਰ, ਟਾਹਲੀ, ਨਿੰਮ ਆਦਿ ਦੇ ਨਾਲ ਨਾਲ ਫੁੱਲਾਂ ਦੀਆਂ ਵਿਭਿੰਨ ਕਿਸਮਾਂ, ਛਾਂਦਾਰ ਬੂਟੇ ਵੀ ਵੰਡੇ ਜਾਣਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਵਣ ਵਿਭਾਗੀ ਅਤੇ ਹੋਰ ਨਰਸਰੀਆਂ ਵਿੱਚ 11 ਲੱਖ ਬੂਟੇ ਤਿਆਰ ਕੀਤੇ ਗਏ ਹਨ।

Advertisement

Advertisement
Advertisement