ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਚਾਰ ਪਿੰਡਾਂ ਦੀ 800 ਏਕੜ ਭੂਮੀ ਦੀ ਸਿੰਜਾਈ ਲਈ ਯੋਜਨਾ ਮਨਜ਼ੂਰ

07:18 AM Jun 19, 2024 IST

ਪੱਤਰ ਪ੍ਰੇਰਕ
ਪਠਾਨਕੋਟ, 18 ਜੂਨ
ਲਾਡੋਚੱਕ ਵਿੱਚ ਲੱਗੇ ਹੋਏ ਸੀਵਰੇਜ ਟਰੀਟਮੈਂਟ ਪਲਾਂਟ (ਐੱਸਟੀਪੀ) ਤੋਂ ਨਿਕਲ ਰਹੇ ਪਾਣੀ ਨਾਲ ਡੇਹਰੀਵਾਲ, ਜਮਾਲਪੁਰ, ਤਾਜਪੁਰ ਅਤੇ ਲਾਡੋਚੱਕ ਪਿੰਡਾਂ ਦੀ 800 ਏਕੜ ਭੂਮੀ ਦੀ ਸਿੰਜਾਈ ਕਰਨ ਲਈ 9 ਕਰੋੜ ਰੁਪਏ ਦੀ ਯੋਜਨਾ ਮਨਜ਼ੂਰ ਹੋ ਗਈ ਹੈ ਜਿਸ ਲਈ ਜਲਦੀ ਹੀ ਟੈਂਡਰ ਲਗਾ ਕੇ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਭੂਮੀ ਰੱਖਿਆ ਵਿਭਾਗ ਦੇ ਐਕਸੀਅਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਟਰੀਟਮੈਂਟ ਪਲਾਂਟ ਤੋਂ ਨਿਕਲ ਰਹੇ ਪਾਣੀ ਦੀ ਬਾਕਾਇਦਾ ਲੈਬਾਰਟਰੀ ਵਿੱਚੋਂ ਟੈਸਟਿੰਗ ਕਰਵਾਈ ਗਈ ਜਿਸ ਵਿੱਚ ਇਹ ਪਾਣੀ ਖੇਤਾਂ ਦੀ ਸਿੰਜਾਈ ਲਈ ਬਿਲਕੁਲ ਫਿੱਟ (ਠੀਕ) ਮਿਲਿਆ। ਇਸ ਰਿਪੋਰਟ ਦੇ ਆਧਾਰ ’ਤੇ ਪੰਜਾਬ ਸਰਕਾਰ ਨੇ ਇਹ ਪ੍ਰਾਜੈਕਟ ਮਨਜ਼ੂਰ ਕੀਤਾ ਹੈ ਜਿਸ ਤਹਿਤ ਕਰੀਬ 8 ਕਿਲੋਮੀਟਰ ਲੰਬੀ ਅੰਡਰ-ਗਰਾਊਂਡ ਪਾਈਪ ਲਾਈਨ ਵਿਛਾਈ ਜਾਵੇਗੀ।
ਇਸ ਪਾਈਪ ਲਾਈਨ ਰਾਹੀਂ ਚਾਰਾਂ ਪਿੰਡਾਂ ਦੀ 800 ਏਕੜ ਭੂਮੀ ਦੀ ਸਿੰਜਾਈ ਕੀਤੀ ਜਾਵੇਗੀ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਲਈ ਜਲਦੀ ਹੀ ਸਥਾਨਕ ਸਰਕਾਰ ਵਿਭਾਗ ਵੱਲੋਂ ਟੈਂਡਰ ਲਾਇਆ ਜਾਵੇਗਾ ਅਤੇ ਟੈਂਡਰ ਅਲਾਟ ਹੋਣ ਬਾਅਦ ਫਿਰ ਕੰਮ ਸ਼ੁਰੂ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਖੇਤਾਂ ਵਿੱਚ ਪਾਣੀ ਦੀ ਵਰਤੋਂ ਕਰਨ ਲਈ ਹਰ ਪਿੰਡ ਦੀ ਯੂਜਰ ਕਮੇਟੀ ਬਣਾ ਦਿੱਤੀ ਜਾਵੇਗੀ ਜੋ ਪਾਣੀ ਦੀ ਵਾਰੀ ਤੈਅ ਕਰਿਆ ਕਰੇਗੀ।

Advertisement

Advertisement
Advertisement