For the best experience, open
https://m.punjabitribuneonline.com
on your mobile browser.
Advertisement

ਟਰੈਵਲ ਏਜੰਟ ਦੇ ਧੋਖੇ ਦਾ ਸ਼ਿਕਾਰ ਨੌਜਵਾਨ ਇੰਗਲੈਂਡ ’ਚ ਫਸਿਆ

09:02 AM Jul 01, 2024 IST
ਟਰੈਵਲ ਏਜੰਟ ਦੇ ਧੋਖੇ ਦਾ ਸ਼ਿਕਾਰ ਨੌਜਵਾਨ ਇੰਗਲੈਂਡ ’ਚ ਫਸਿਆ
Advertisement

ਗੁਰਬਖਸ਼ਪੁਰੀ
ਤਰਨ ਤਾਰਨ, 30 ਜੂਨ
ਇੱਥੋਂ ਦੇ ਇੱਕ ਟਰੈਵਲ ਏਜੰਟ ਖ਼ਿਲਾਫ਼ ਪੱਟੀ ਦੇ ਨੌਜਵਾਨ ਨਾਲ ਠੱਗੀ ਮਾਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਤੁਸ਼ਾਰ ਤੇਜੀ (20) ਇੰਗਲੈਂਡ ’ਚ ਫਸਿਆ ਹੋਇਆ ਹੈ। ਅੰਮ੍ਰਿਤਸਰ ਦੇ ਬੱਸ ਅੱਡੇ ਨੇੜੇ ਸਿਟੀ ਸੈਂਟਰ ਮਾਰਕੀਟ ਅੰਦਰ ‘ਸਵਪਨਿਲ ਹਾਈਟੈੱਕ ਐਜੂਕਾਨ’ ਨਾਂ ਹੇਠ ਟਰੈਵਲ ਏਜੰਸੀ ਚਲਾਉਣ ਵਾਲੀ ਜਸਮੀਤ ਕੌਰ ਖ਼ਿਲਾਫ਼ ਗਲਤ ਦਸਤਾਵੇਜ਼ਾਂ ਦੇ ਆਧਾਰ ’ਤੇ ਇਸ ਨੌਜਵਾਨ ਨੂੰ ਇੰਗਲੈਂਡ ਭੇਜਣ ਵਿਰੁੱਧ ਥਾਣਾ ਸਿਟੀ ਪੱਟੀ ਨੇ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਇਹ ਕਾਰਵਾਈ ਤੁਸ਼ਾਰ ਤੇਜੀ ਦੇ ਵੱਡੇ ਭਰਾ ਦਿਵਿਆਂਸ਼ੂ ਦੀ ਸ਼ਿਕਾਇਤ ’ਤੇ ਕੀਤੀ ਹੈ।
ਦਿਵਿਆਂਸ਼ੂ ਨੇ ਦੱਸਿਆ ਕਿ ਜਸਮੀਤ ਕੌਰ ਨੇ ਉਸ ਦੇ ਭਰਾ ਨੂੰ ਵਰਕ ਪਰਮਿਟ ’ਤੇ ਇੰਗਲੈਂਡ ਭੇਜਣ ਲਈ ਉਨ੍ਹਾਂ ਕੋਲੋਂ 21.70 ਲੱਖ ਰੁਪਏ ਲਏ ਸਨ। ਇਸੇ ਸਾਲ ਦੀ 10 ਜਨਵਰੀ ਨੂੰ ਤੁਸ਼ਾਰ ਇੰਗਲੈਂਡ ਗਿਆ ਸੀ। ਹਵਾਈ ਅੱਡੇ ’ਤੇ ਜਦੋਂ ਇਮੀਗ੍ਰੇਸ਼ਨ ਤੇ ਉੱਥੋਂ ਦੀ ਬਾਰਡਰ ਰੇਂਜ ਫੋਰਸ ਨੇ ਤੁਸ਼ਾਰ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਤਾਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪਰਿਵਾਰ ਨੇ ਇੱਥੋਂ ਦੋ ਲੱਖ ਰੁਪਏ ਭੇਜੇ ਤੇ ਤੁਸ਼ਾਰ ਨੂੰ ਵਕੀਲ ਕਰ ਕੇ ਦਿੱਤਾ, ਜਿਸ ਨੇ ਉਸ ਨੂੰ ਹਵਾਈ ਅੱਡੇ ਤੋਂ ਤਾਂ ਜ਼ਮਾਨਤ ’ਤੇ ਰਿਹਾਅ ਕਰਵਾ ਦਿੱਤਾ ਪਰ ਉਸ ਨੂੰ ਉੱਥੇ ਇਕ ਕਮਰੇ ਅੰਦਰ ਬੰਦ ਰਹਿਣ ਦੀ ਹਦਾਇਤ ਕੀਤੀ ਗਈ ਹੈ ਅਤੇ ਇਸ ਦੀ ਉਲੰਘਣਾ ਕਰਨ ’ਤੇ ਗ੍ਰਿਫ਼ਤਾਰ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ। ਤੁਸ਼ਾਰ ਦੇ ਪਾਸਪੋਰਟ ਸਮੇਤ ਉਸ ਦੇ ਸਾਰੇ ਦਸਤਾਵੇਜ਼ ਇਮੀਗ੍ਰੇਸ਼ਨ ਦੇ ਕਬਜ਼ੇ ਵਿੱਚ ਹਨ। ਪੀੜਤ ਪਰਿਵਾਰ ਨੇ ਸਰਕਾਰ ਤੋਂ ਤੁਸ਼ਾਰ ਨੂੰ ਭਾਰਤ ਲਿਆਉਣ ਵਿੱਚ ਮਦਦ ਕਰਨ ਦੀ ਅਪੀਲ ਕੀਤੀ ਹੈ।

Advertisement

Advertisement
Author Image

sukhwinder singh

View all posts

Advertisement
Advertisement
×