ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਬੂਤਰਬਾਜ਼ੀ: ਲਾਪ੍ਰਵਾਹੀ ਵਰਤਣ ਵਾਲੇ ਤਿੰਨ ਸਬ-ਇੰਸਪੈਕਟਰ ਮੁਅੱਤਲ

09:57 PM Jun 23, 2023 IST

ਨਿੱਜੀ ਪੱਤਰ ਪ੍ਰੇਰਕ

Advertisement

ਅੰਬਾਲਾ, 6 ਜੂਨ

ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਇਕ ਵੇਰ ਫਿਰ ਪਾਣੀਪਤ ਪੁਲੀਸ ਦੇ ਖ਼ਿਲਾਫ਼ ਕਾਰਵਾਈ ਕੀਤੀ। ਉਨ੍ਹਾਂ ਕਬੂਤਰਬਾਜ਼ੀ ਮਾਮਲੇ ਵਿੱਚ ਲਾਪ੍ਰਵਾਹੀ ਵਰਤਣ ਵਾਲੇ ਤਿੰਨ ਸਬ ਇੰਸਪੈਕਟਰਾਂ ਨੂੰ ਮੁਅੱਤਲ ਕਰ ਦਿੱਤਾ ਹੈ ਜਦੋਂਕਿ ਉਸ ਸਮੇਂ ਸਬੰਧਤ ਇੰਚਾਰਜ ਰਹੇ ਚਾਰ ਥਾਣੇਦਾਰਾਂ ਖ਼ਿਲਾਫ਼ ਵਿਭਾਗੀ ਜਾਂਚ ਦੇ ਹੁਕਮ ਦਿੱਤੇ ਹਨ। ਮੁਅੱਤਲ ਕੀਤੇ ਸਬ ਇੰਸਪੈਕਟਰਾਂ ਵਿਚ ਰਾਜਬੀਰ ਸਿੰਘ, ਕ੍ਰਿਸ਼ਨ ਕੁਮਾਰ ਅਤੇ ਵਿਨੋਦ ਕੁਮਾਰ ਸ਼ਾਮਲ ਹਨ। ਗ੍ਰਹਿ ਮੰਤਰੀ ਦੇ ਹੁਕਮਾਂ ਅਨੁਸਾਰ ਅੰਬਾਲਾ ਰੇਂਜ ਦੇ ਆਈਜੀ ਵੱਲੋਂ ਵੱਖਰੇ ਤੌਰ ਤੇ ਐੱਸਪੀ ਪਾਣੀਪਤ ਨੂੰ ਪੱਤਰ ਲਿਖਿਆ ਹੈ।

Advertisement

ਆਈਜੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਮੁਕੱਦਮੇ ਦੇ ਇਕ ਮੁਲਜ਼ਮ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਪੀਓ ਸਟਾਫ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਪਾਣੀਪਤ ਪੁਲੀਸ ਨੇ ਇਸ ਮੁਲਜ਼ਮ ਦੀ ਅੰਮ੍ਰਿਤਸਰ ਅਦਾਲਤ ਵਿਚ ਪੇਸ਼ੀ ਬਾਰੇ ਇਕ ਵਾਰ ਪਤਾ ਕੀਤਾ ਮਗਰੋਂ ਉਸ ਦੀ ਗ੍ਰਿਫ਼ਤਾਰੀ ਬਾਰੇ ਕੋਈ ਕੋਸ਼ਿਸ਼ ਨਹੀਂ ਕੀਤੀ। ਮੁਕੱਦਮੇ ਵਿਚ ਗ੍ਰਿਫ਼ਤਾਰ ਦੋ ਮੁਲਜ਼ਮਾਂ ਦਾ ਚਲਾਨ 9 ਮਹੀਨੇ ਪਹਿਲਾਂ ਤਿਆਰ ਕਰਕੇ ਅੱਜ ਤੱਕ ਅਦਾਲਤ ਵਿਚ ਪੇਸ਼ ਨਹੀਂ ਕੀਤਾ। ਥਾਣਾ ਇੰਚਾਰਜ ਅਤੇ ਜਾਂਚ ਅਧਿਕਾਰੀ ਵੱਲੋਂ ਇਸ ਸਬੰਧੀ ਕੋਈ ਰੁਚੀ ਨਹੀਂ ਲਈ ਗਈ। ਇਨ੍ਹਾਂ ਕਾਰਨਾਂ ਕਰਕੇ ਮੁਕੱਦਮਾ ਪਿਛਲੇ ਤਿੰਨ ਸਾਲਾਂ ਤੋਂ ਪੈਂਡਿੰਗ ਹੈ। ਗ੍ਰਹਿ ਮੰਤਰੀ ਵੱਲੋਂ ਜਿਨ੍ਹਾਂ ਤਿੰਨ ਸਬ ਇੰਸਪੈਕਟਰਾਂ ਨੂੰ ਮੁਅੱਤਲ ਕੀਤਾ ਗਿਆ ਹੈ ਉਨ੍ਹਾਂ ਵਿੱਚੋਂ ਰਾਜਬੀਰ ਸਿੰਘ ਕੋਲ ਇਹ ਫਾਈਲ 10 ਮਹੀਨੇ, ਕ੍ਰਿਸ਼ਨ ਕੁਮਾਰ ਕੋਲ 7 ਅਤੇ ਵਿਨੋਦ ਕੁਮਾਰ ਕੋਲ 9 ਮਹੀਨੇ 11 ਦਿਨ ਪਈ ਰਹੀ। ਇਸ ਸਮੇਂ ਦੌਰਾਨ ਥਾਣੇ ਵਿਚ ਤਾਇਨਾਤ ਰਹੇ ਐਸਐਚਓ ਇੰਸਪੈਕਟਰ ਕਮਲਜੀਤ, ਸੁਨੀਤਾ, ਵਿਜੈ ਅਤੇ ਦੀਪਕ ਦੇ ਖ਼ਿਲਾਫ਼ ਵਿਭਾਗੀ ਜਾਂਚ ਦੇ ਹੁਕਮ ਦਿੱਤੇ ਗਏ ਹਨ।

Advertisement