For the best experience, open
https://m.punjabitribuneonline.com
on your mobile browser.
Advertisement

ਸਪੋਰਟਸ ਐਸੋਸੀਏਸ਼ਨ ਦਾ ਫਿਜ਼ੀਕਲ ਫਿਟਨੈੱਸ ਕੈਂਪ ਸਮਾਪਤ

07:15 AM Jun 25, 2024 IST
ਸਪੋਰਟਸ ਐਸੋਸੀਏਸ਼ਨ ਦਾ ਫਿਜ਼ੀਕਲ ਫਿਟਨੈੱਸ ਕੈਂਪ ਸਮਾਪਤ
ਮੁੱਖ ਮਹਿਮਾਨ ਨੂੰ ਸਨਮਾਨਿਤ ਕਰਦੇ ਹੋਏ ਸੰਸਥਾ ਪ੍ਰਧਾਨ ਬਲਜੀਤ ਸਿੰਘ ਮਿੰਟੂ ਤੇ ਮੈਂਬਰ।
Advertisement

ਪੱਤਰ ਪ੍ਰੇਰਕ
ਸਮਾਣਾ, 24 ਜੂਨ
ਸਪੋਰਟਸ ਐਸੋਸੀਏਸ਼ਨ ਸਮਾਣਾ ਵੱਲੋਂ ਯਸ਼ਪਾਲ ਸਿੰਗਲਾ, ਡੀ.ਕੇ. ਸੂਦ ਅਤੇ ਸ਼ੁਭਦੀਪ ਸਿੰਘ ਮਾਨ ਦੀ ਸਰਪ੍ਰਸਤੀ ਅਤੇ ਪ੍ਰਧਾਨ ਬਲਜੀਤ ਸਿੰਘ ਮਿੰਟੂ ,ਵਾਈਸ ਪ੍ਰਧਾਨ ਮਹਿੰਦਰ ਸਿੰਘ ਧੀਮਾਨ ਦੀ ਅਗਵਾਈ ’ਚ ਅੱਠ ਰੋਜ਼ਾ ਫਿਜ਼ੀਕਲ ਫਿਟਨੈੱਸ ਕੈਂਪ ਲਾਇਆ ਗਿਆ। ਸਮਾਪਤੀ ਸਮਾਰੋਹ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਬਹਾਵਲਪੁਰ ਮਹਾਸੰਗ ਦੇ ਪ੍ਰਧਾਨ ਰਾਜ ਕੁਮਾਰ ਸਚਦੇਵਾ ਨੇ ਸ਼ਿਰਕਤ ਕੀਤੀ ਜਿਨ੍ਹਾਂ ਦਾ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਨੇ ਨਿੱਘਾ ਸਵਾਗਤ ਕੀਤਾ। ਇਸ ਮੌਕੇ ਇੰਟਰਨੈਸ਼ਨਲ ਹਾਕੀ ਖਿਡਾਰਨ ਸੰਦੀਪ ਕੌਰ ਮਾਨ ਵੀ ਉਚੇਚੇ ਤੌਰ ’ਤੇ ਸ਼ਾਮਲ ਸਨ। ਪਬਲਿਕ ਕਾਲਜ ਦੇ ਸਟੇਡੀਅਮ ’ਚ ਸੰਸਥਾ ਦੇ ਫਾਊਂਡਰ ਜਨਰਲ ਸੈਕਟਰੀ ਸਵ: ਕੋਚ ਉਂਕਾਰ ਸਿੰਘ ਦੀ ਯਾਦ ਨੂੰ ਸਮਰਪਿਤ 16 ਜੂਨ ਤੋਂ ਆਰੰਭ ਹੋਇਆ ਇਹ ਕੈਂਪ 8 ਤੋ 14 ਸਾਲ ਦੀ ਉਮਰ ਦੇ ਕਰੀਬ 300 ਬੱਚਿਆਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਦਾ ਹੋਇਆ ਐਤਵਾਰ ਦੇਰ ਸ਼ਾਮ ਸਮਾਪਤ ਹੋ ਗਿਆ। ਸਮਾਗਮ ਦੌਰਾਨ ਰਾਜ ਕੁਮਾਰ ਸਚਦੇਵਾ ਨੇ ਬੱਚਿਆਂ ਦੇ ਹੋਏ ਵੱਖ-ਵੱਖ ਅਥਲੈਟਿਕ ਮੁਕਾਬਲਿਆਂ ਵਿਚੋਂ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਆਉਣ ਵਾਲੇ ਜੇਤੂਆਂ ਨੂੰ ਇਨਾਮ ਦਿੱਤੇ। ਸੰਸਥਾ ਸਰਪ੍ਰਸਤ ਯਸ਼ਪਾਲ ਸਿੰਗਲਾ ਨੇ ਕਿਹਾ,‘ਸਾਨੂੰ ਆਪਣੇ ਬੱਚਿਆਂ ਨੂੰ ਸਿੱਧੇ ਰਾਹ ਪਾਉਣ ਲਈ ਅਜਿਹੇ ਕੈਂਪਾਂ ’ਚ ਭੇਜਣਾ ਚਾਹੀਦਾ ਹੈ।

Advertisement

Advertisement
Author Image

sukhwinder singh

View all posts

Advertisement
Advertisement
×