ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਫੀਨਿਕਸ ਹਾਕੀ ਕਲੱਬ ਨੇ ਜਿੱਤਿਆ ਪ੍ਰੀਮੀਅਰ ਵਰਗ ਦਾ ਖ਼ਿਤਾਬ

08:21 AM Jul 31, 2024 IST
ਫੀਨਿਕਸ ਹਾਕੀ ਕਲੱਬ ਦੀ ਟੀਮ ਟਰਾਫੀ ਤੇ ਪ੍ਰਬੰਧਕਾਂ ਨਾਲ

ਸੁਰਿੰਦਰ ਮਾਵੀ

ਵਿਨੀਪੈੱਗ: ਬ੍ਰਿਟਿਸ਼ ਕੋਲੰਬੀਆ (ਕੈਨੇਡਾ) ਦੇ ਸ਼ਹਿਰ ਸਰੀ ਦੇ ਟੈਮਾਨਵਿਸ ਪਾਰਕ ਵਿੱਚ ਵੈਸਟ ਕੋਸਟ ਫੀਲਡ ਹਾਕੀ ਸੁਸਾਇਟੀ ਵੱਲੋਂ ਹਾਕੀ ਦਾ ਕੈਨੇਡਾ ਕੱਪ ਕਰਵਾਇਆ ਗਿਆ। ਪ੍ਰੀਮੀਅਰ ਵਰਗ ਦੇ ਪੂਲ ਮੈਚਾਂ ਤੋਂ ਬਾਅਦ ਅਮਰੀਕਨ ਕਲੱਬਾਂ ਯੂਬਾ ਬ੍ਰਦਰਜ਼ ਅਤੇ ਫੀਨਿਕਸ ਫੀਲਡ ਹਾਕੀ ਕਲੱਬ ਵਿਚਕਾਰ ਫਾਈਨਲ ਮੈਚ ਖੇਡਿਆ ਗਿਆ ਜਿਸ ਵਿੱਚ ਫੀਨਿਕਸ ਕਲੱਬ ਦੀ ਟੀਮ 4-2 ਦੇ ਫ਼ਰਕ ਨਾਲ ਜੇਤੂ ਰਹੀ। ਜੇਤੂ ਟੀਮ ਨੂੰ ਕੱਪ ਤੋਂ ਇਲਾਵਾ ਸੰਘੇੜਾ ਬ੍ਰਦਰਜ਼ ਅਤੇ ਅਪਨਾ ਗਰੁੱਪ ਵੱਲੋਂ ਸਪਾਂਸਰ 10 ਹਜ਼ਾਰ ਡਾਲਰ ਦਾ ਨਕਦ ਇਨਾਮ ਦਿੱਤਾ ਗਿਆ। ਉਪ ਜੇਤੂ ਯੂਬਾ ਬ੍ਰਦਰਜ਼ ਨੂੰ ਪੰਜ ਹਜ਼ਾਰ ਡਾਲਰ ਦੀ ਇਨਾਮੀ ਰਾਸ਼ੀ ਮਿਲੀ। ਮੇਜ਼ਬਾਨ ਵੈਸਟ ਕੋਸਟ ਟੀਮ ਇਸ ਵਰਗ ਵਿੱਚੋਂ ਤੀਜੇ ਅਤੇ ਤਸੱਵਰ ਇਲੈਵਨ ਦੀ ਚੌਥੇ ਸਥਾਨ ’ਤੇ ਰਹੀ।
ਕੈਨੇਡਾ ਕੱਪ ਦੇ ਦੂਜੇ ਵਰਗ ਸੋਸ਼ਲ ਡਿਵੀਜ਼ਨ ਵਿੱਚ 16 ਟੀਮਾਂ ਦੇ ਚਾਰ ਪੂਲ ਬਣਾਏ ਗਏ। ਪੂਲ ਏ ਵਿੱਚ ਵੈਸਟ ਕੋਸਟ ਕਿੰਗਜ਼ (ਬਲਿਊ), ਮਾਸਟਰ ਇਲੈਵਨ, ਫੇਅਰ ਫੀਲਡ ਕਲੱਬ ਅਮਰੀਕਾ, ਇਲੀਟ ਕਲੱਬ ਸਰੀ, ਪੂਲ ਬੀ ਵਿੱਚ ਵੌਲਵਰਿਨਜ਼ ਐਬਟਸਫੋਰਡ, ਪੈਂਥਰਜ਼ ਸਰੀ, ਕਿੰਗਜ਼ ਇਲੈਵਨ ਕੈਲਗਰੀ, ਵੈਸਟ ਕੋਸਟ (ਰੈੱਡ), ਪੂਲ ਸੀ ਵਿੱਚ ਯੂਬਾ ਬ੍ਰਦਰਜ਼ ਅਮਰੀਕਾ, ਇੰਡੀਆ ਕਲੱਬ ਸਰੀ, ਸੁਰਿੰਦਰ ਲਾਇਨਜ਼ (ਬੀ), ਐੱਮ.ਵੀ.ਪੀ.ਐੱਲ, ਪੂਲ ਡੀ ਵਿੱਚ ਸੁਰਿੰਦਰ ਲਾਇਨਜ਼ (ਏ), ਵਿਕਟੋਰੀਆ, ਯੂਨਾਈਟਿਡ ਬ੍ਰਦਰਜ਼ ਅਤੇ ਦਸਮੇਸ਼ ਕਲੱਬ ਦੀਆਂ ਟੀਮਾਂ ਖੇਡੀਆਂ। ਫਾਈਨਲ ਵਿੱਚ ਸੁਰਿੰਦਰ ਲਾਇਨਜ਼ ਕਲੱਬ ਦੀ ਟੀਮ ਨੇ ਵੈਸਟ ਕੋਸਟ ਨੂੰ ਹਰਾ ਕੇ ਇਹ ਖ਼ਿਤਾਬ ਆਪਣੇ ਨਾਮ ਕਰ ਲਿਆ।
ਕੈਨੇਡਾ ਕੱਪ ਫੀਲਡ ਹਾਕੀ ਕੌਮਾਂਤਰੀ ਟੂਰਨਾਮੈਂਟ ਵਿੱਚ ਇਸ ਵਾਰ ਕੁੜੀਆਂ ਦੀਆਂ ਸੀਨੀਅਰ ਟੀਮਾਂ ਦੀ ਐਂਟਰੀ ਨੇ ਨਵੇਂ ਰਿਕਾਰਡ ਕਾਇਮ ਕਰ ਦਿੱਤੇ ਹਨ। ਉੱਤਰੀ ਅਮਰੀਕਾ ਵਿੱਚ ਕਿਸੇ ਵੀ ਪੰਜਾਬੀ ਟੂਰਨਾਮੈਂਟਾਂ ਦੀ ਗੱਲ ਕਰੀਏ ਤਾਂ ਹੁਣ ਤੱਕ ਕਿਸੇ ਵੀ ਟੂਰਨਾਮੈਂਟ ਵਿੱਚ ਕੁੜੀਆਂ ਦੀਆਂ ਐਨੀਆਂ ਸੀਨੀਅਰ ਟੀਮਾਂ ਨਹੀਂ ਖੇਡੀਆਂ। ਟੀਮਾਂ ਨੂੰ 2 ਪੂਲਾਂ ਵਿੱਚ ਵੰਡਿਆ ਗਿਆ ਹੈ। ਪੂਲ ਏ ਵਿੱਚ ਵੈਸਟ ਕੋਸਟ ਕਿੰਗਜ਼, ਫਰੇਜ਼ਰ ਵੈਲੀ ਐਬਟਸਫੋਰਡ, ਬੀਸੀ ਵਾਈਟ, ਪੀਏ-15 ਮੈਕਸੀਕੋ, ਪੂਲ ਬੀ ਵਿੱਚ ਕੈਲਗਰੀ ਯੂਨੀਵਰਸਿਟੀ, ਇੰਡੀਆ ਕਲੱਬ ਸਰੀ, ਈਗਲਜ਼ ਕਲੱਬ ਮੈਕਸੀਕੋ ਅਤੇ ਬੀਸੀ ਬਲਿਊ ਦੀਆਂ ਟੀਮਾਂ ਖੇਡੀਆਂ। ਈਗਲ ਕਲੱਬ ਮੈਕਸੀਕੋ ਨੇ ਵੈਸਟ ਕੋਸਟ ਕਲੱਬ ਸਰੀ ਨੂੰ ਹਰਾ ਕੇ ਟਰਾਫ਼ੀ ਤੋਂ ਇਲਾਵਾ 5 ਹਜ਼ਾਰ ਦਾ ਨਕਦ ਇਨਾਮ ਜਿੱਤਿਆ ਜਿਹੜਾ ਮਨਦੀਪ ਧਾਲੀਵਾਲ ਦੀ ਯਾਦ ਵਿੱਚ ਜਗਤਾਰ ਧਾਲੀਵਾਲ ਵੱਲੋਂ ਦਿੱਤਾ ਗਿਆ।
ਅੰਡਰ-16 ਉਮਰ ਵਰਗ ਵਿੱਚ ਪੈਂਥਰਜ਼ ਫੀਲਡ ਹਾਕੀ ਕਲੱਬ ਨੇ ਪਹਿਲਾ ਅਤੇ ਯੂਨਾਈਟਿਡ ਕਲੱਬ ਕੈਲਗਰੀ ਨੇ ਦੂਜਾ ਸਥਾਨ ਹਾਸਲ ਕੀਤਾ। ਵਿਅਕਤੀਗਤ ਤੌਰ ’ਤੇ ਵਧੀਆ ਪ੍ਰਦਰਸ਼ਨ ਕਰਨ ਵਾਲੇ ਪੰਜ ਖਿਡਾਰੀਆਂ ਨੂੰ ਆਈਡਲ ਸਾਈਨ ਅਤੇ ਆਈਡਲ ਅਪਲਿਫਟਰ ਦੇ ਲੱਕੀ ਜੌਹਲ ਤੇ ਲਵਲੀ ਜੌਹਲ ਵੱਲੋਂ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। 12 ਸਾਲ ਤੋਂ ਘੱਟ ਉਮਰ ਦੇ ਖਿਡਾਰੀਆਂ ਦੇ ਮੈਚ ਵੀ ਕਰਵਾਏ ਗਏ ਜਿਸ ਵਿੱਚ ਨਵੀਂ ਉਮਰ ਦੇ ਖਿਡਾਰੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਵੈਸਟ ਕੋਸਟ ਫੀਲਡ ਹਾਕੀ ਸੁਸਾਇਟੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਮਾਂਗਟ ਨੇ ਕੈਨੇਡਾ ਕੱਪ ਨੂੰ ਸਫਲ ਬਣਾਉਣ ਲਈ ਖਿਡਾਰੀਆਂ, ਵਲੰਟੀਅਰਾਂ, ਟੈਕਨੀਕਲ ਸਟਾਫ਼, ਸਪਾਂਸਰ ਤੇ ਦਰਸ਼ਕਾਂ ਦਾ ਧੰਨਵਾਦ ਕੀਤਾ। ਕਲੱਬ ਵੱਲੋਂ ਊਧਮ ਸਿੰਘ ਹੁੰਦਲ, ਤਰਨਜੀਤ ਸਿੰਘ ਹੇਅਰ, ਨਵੀਂ ਦਿਉਲ, ਹਰਵਿੰਦਰ ਸਰਾਂ, ਸੁਖਵਿੰਦਰ ਕੁਲਾਰ, ਸੁਖ ਗਿੱਲ, ਮਲਕੀਤ ਸਿੰਘ ਪਾਹਲ, ਸਤਵੰਤ ਸਿੰਘ ਅਟਵਾਲ, ਚਮਕੌਰ ਸਿੰਘ ਗਿੱਲ, ਗਗਨਦੀਪ ਤੁੰਗ, ਇਸਤਿੰਦਰ ਥਿੰਦ, ਗਗਨ ਥਿੰਦ, ਪ੍ਰੀਤ ਢੱਟ, ਰਾਣਾ ਕੁਲਾਰ, ਬੱਬਲ ਬੈਂਸ ਅਤੇ ਹਰਜਿੰਦਰ ਬੈਂਸ ਨੇ ਟੂਰਨਾਮੈਂਟ ਨੂੰ ਹਰ ਪੱਖੋਂ ਸਫਲ ਬਣਾਉਣ ਲਈ ਦਿਨ ਰਾਤ ਕੰਮ ਕੀਤਾ। ਗੁਰਦੁਆਰਾ ਦਸਮੇਸ਼ ਦਰਬਾਰ ਅਤੇ ਨਿੱਝਰ ਟਰੱਕਿੰਗ ਵੱਲੋਂ ਮਹਿਮਾਨਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ।

Advertisement

Advertisement
Advertisement