ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਫਿਲੌਰ: ਦੋ ਭੱਠੀਆਂ ਸਮੇਤ 11 ਹਜ਼ਾਰ ਲਿਟਰ ਲਾਹਣ ਬਰਾਮਦ

08:43 AM Mar 19, 2024 IST
ਪੁਲੀਸ ਅਤੇ ਆਬਕਾਰੀ ਅਧਿਕਾਰੀਆਂ ਵੱਲੋਂ ਬਰਾਮਦ ਲਾਹਣ।

ਪੱਤਰ ਪ੍ਰੇਰਕ
ਫਿਲੌਰ, 18 ਮਾਰਚ
ਲੋਕ ਸਭਾ ਚੋਣਾਂ ਦੇ ਮੱਦੇਨਜ਼ਰ, ਮੁੱਖ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਜਲੰਧਰ ਦੇ ਆਬਕਾਰੀ ਵਿਭਾਗ ਵੱਲੋਂ ਸਤਲੁਜ ਦਰਿਆ ਦੇ ਕੰਢੇ ਵੱਡਾ ਸਰਚ ਅਪ੍ਰੇਸ਼ਨ ਚਲਾਇਆ ਗਿਆ। ਇਸ ਸਬੰਧੀ ਸਹਾਇਕ ਕਮਿਸ਼ਨਰ (ਆਬਕਾਰੀ) ਰੇਂਜ ਜਲੰਧਰ (ਪੱਛਮੀ) ਨਵਜੀਤ ਸਿੰਘ ਨੇ ਦੱਸਿਆ ਕਿ ਉਪ ਕਮਿਸ਼ਨਰ (ਆਬਕਾਰੀ) ਪਰਮਜੀਤ ਸਿੰਘ ਦੀ ਸਰਪ੍ਰਸਤੀ ਹੇਠ ਜਲੰਧਰ ਈਸਟ ਅਤੇ ਜਲੰਧਰ ਵੈਸਟ ਰੇਂਜ ਦੀਆਂ ਟੀਮਾਂ ਵੱਲੋਂ ਆਬਕਾਰੀ ਅਫਸਰ ਸੁਨੀਲ ਗੁਪਤਾ, ਸਰਵਣ ਸਿੰਘ ਢਿੱਲੋਂ, ਸਾਹਿਲ ਰੰਗਾ ਅਤੇ ਹਰਜਿੰਦਰ ਸਿੰਘ ਆਬਕਾਰੀ ਇੰਸਪੈਕਟਰਾਂ ਦੀ ਟੀਮ ਨੇ ਆਬਕਾਰੀ ਪੁਲੀਸ ਸਮੇਤ ਸਤਲੁਜ ਦਰਿਆ ਦੇ ਕੰਢੇ ਪੈਂਦੇ ਪਿੰਡਾਂ ਮਿਓਂਵਾਲ, ਭੋਲੇਵਾਲ, ਮਾਊਂ ਸਾਹਿਬ, ਭੋਡੇ, ਘਰਾੜਾ, ਸੰਘੋਵਾਲ, ਬੁਰਜ ਅਤੇ ਬੂਟੇ ਦੀਆਂ ਛੰਨਾਂ ਵਿੱਚ ਛਾਪੇ ਮਾਰੇ ਗਏ।
ਇਸ ਦੌਰਾਨ ਦੋ ਚੱਲਦੀਆਂ ਭੱਠੀਆਂ ਅਤੇ 22 ਪਲਾਸਟਿਕ ਦੀਆਂ ਤਰਪਾਲਾਂ ਫੜੀਆਂ ਗਈਆਂ, ਜਿਨ੍ਹਾਂ ਵਿਚ ਲਗਭਗ 11 ਹਜ਼ਾਰ ਲਿਟਰ ਲਾਹਮ ਬਰਾਮਦ ਕੀਤੀ ਗਈ। ਇਸ ਤੋਂ ਇਲਾਵਾ ਇੱਕ ਨਾਜਾਇਜ਼ ਸ਼ਰਾਬ ਦੀ ਟਿਊਬ ਫੜੀ ਗਈ ਜਿਸ ’ਚ ਜਿਸ ਵਿੱਚ ਲਗਭਗ 80 ਬੋਤਲਾਂ ਨਾਜਾਇਜ਼ ਸ਼ਰਾਬ ਸੀ ਜਦਕਿ 4 ਲੋਹੇ ਦੇ ਡਰੰਮ ਬਰਾਮਦ ਹੋਏ। ਟੀਮ ਵੱਲੋਂ ਉਕਤ ਪਕੜਿਆ ਗਿਆ ਸਮਾਨ ਮੌਕੇ ਉੱਪਰ ਹੀ ਨਸ਼ਟ ਕਰ ਦਿੱਤਾ ਗਿਆ।

Advertisement

Advertisement
Advertisement