ਕੌਲਿਜੀਅਮ ਤੋਂ ਕਾਰਨਾਂ ਦੀ ਮੰਗ ਕਰਦੀ ਪਟੀਸ਼ਨ ਜੁਰਮਾਨੇ ਨਾਲ ਖ਼ਾਰਜ
07:16 AM Jun 01, 2024 IST
Advertisement
ਨਵੀਂ ਦਿੱਲੀ, 31 ਮਈ
ਦਿੱਲੀ ਹਾਈ ਕੋਰਟ ਨੇ ਜੱਜਾਂ ਦੀ ਨਿਯੁਕਤੀ ਨੂੰ ਲੈ ਕੇ ਸੁਪਰੀਮ ਕੋਰਟ ਕੌਲਿਜੀਅਮ ਤੋਂ ਕਾਰਨਾਂ ਦੀ ਮੰਗ ਕਰਦੀ ਪਟੀਸ਼ਨ ਰੱਦ ਕਰਦਿਆਂ ਪਟੀਸ਼ਨਰ ਨੂੰ 25000 ਰੁਪਏ ਦਾ ਜੁਰਮਾਨਾ ਲਾਇਆ ਹੈ। ਪਟੀਸ਼ਨਰ ਨੇ ਮੰਗ ਕੀਤੀ ਸੀ ਕਿ ਕੌਲਿਜੀਅਮ ਨੂੰ ਹਦਾਇਤਾਂ ਕੀਤੀਆਂ ਜਾਣ ਕਿ ਉਹ ਹਾਈ ਕੋਰਟ ਦੇ ਜੱਜਾਂ ਦੀ ਨਿਯੁਕਤੀ ਸਬੰਧੀ ਸਿਫਾਰਸ਼ਾਂ ਮੰਨਣ ਤੋਂ ਇਨਕਾਰ ਕਰਨ ਦੇ ਕਾਰਨਾਂ ਦੀ ਤਫ਼ਸੀਲ ਮੁਹੱਈਆ ਕਰਵਾਏ। ਪਟੀਸ਼ਨਰ ਰਾਕੇਸ਼ ਕੁਮਾਰ ਗੁਪਤਾ ਨੇ ਇਹ ਮੰਗ ਵੀ ਕੀਤੀ ਸੀ ਕਿ ਸਿਖਰਲੀ ਅਦਾਲਤ ਦਾ ਕੌਲਿਜੀਅਮ ਇਹ ਜਾਣਕਾਰੀ ਵੀ ਦੇਵੇ ਕਿ ਹਾਈ ਕੋਰਟ ਜੱਜ ਦੀ ਨਿਯੁਕਤੀ ਮੌਕੇ ਕਿਸ ‘ਯੋਗਤਾ’ ਉਤੇ ਵਿਚਾਰ ਕੀਤਾ ਜਾਂਦਾ ਹੈ ਤੇ ਸੁਪਰੀਮ ਕੋਰਟ ਬਕਾਇਆ ਤੇ ਨਿਬੇੜਾ ਕੀਤੀਆਂ ਜਾ ਚੁੱਕੀਆਂ ਸਿਫਾਰਸ਼ਾਂ ਸਬੰਧੀ ਮਾਸਿਕ ਡੇਟਾ ਪ੍ਰਕਾਸ਼ਿਤ ਕਰੇ। -ਪੀਟੀਆਈ
Advertisement
Advertisement
Advertisement