For the best experience, open
https://m.punjabitribuneonline.com
on your mobile browser.
Advertisement

ਨੀਟ ਪੀਜੀ ਵਾਸਤੇ ‘ਕੱਟ-ਆਫ਼’ ਤਰੀਕ ਵਧਾਉਣ ਸਬੰਧੀ ਪਟੀਸ਼ਨ ਖਾਰਜ

07:06 AM Apr 30, 2024 IST
ਨੀਟ ਪੀਜੀ ਵਾਸਤੇ ‘ਕੱਟ ਆਫ਼’ ਤਰੀਕ ਵਧਾਉਣ ਸਬੰਧੀ ਪਟੀਸ਼ਨ ਖਾਰਜ
Advertisement

ਨਵੀਂ ਦਿੱਲੀ, 29 ਅਪਰੈਲ
ਸੁਪਰੀਮ ਕੋਰਟ ਨੇ ਇਸ ਸਾਲ 23 ਜੂਨ ਨੂੰ ਪ੍ਰਸਤਾਵਿਤ ਕੌਮੀ ਯੋਗਤਾ-ਕਮ-ਦਾਖ਼ਲਾ ਪ੍ਰੀਖਿਆ (ਨੀਟ) ਪੀਜੀ ਵਿੱਚ ਬੈਠਣ ਵਾਲੇ ਉਮੀਦਵਾਰਾਂ ਵਾਸਤੇ ‘ਇੰਟਰਨਸ਼ਿਪ ਕੱਟ-ਆਫ਼’ ਤਰੀਕ ਵਿੱਚ ਵਾਧਾ ਕਰਨ ਸਬੰਧੀ ਪਟੀਸ਼ਨ ’ਤੇ ਵਿਚਾਰ ਕਰਨ ਤੋਂ ਅੱਜ ਇਨਕਾਰ ਕਰ ਦਿੱਤਾ ਹੈ। ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਤੇ ਜਸਟਿਸ ਜੇ.ਬੀ. ਪਾਰਦੀਵਾਲਾ ਤੇ ਜਸਟਿਸ ਮਨੋਜ ਮਿਸ਼ਰਾ ਦੇ ਬੈਂਚ ਨੇ ਕੁਝ ਸਮੇਂ ਤੱਕ ਦਲੀਲਾਂ ਸੁਣਨ ਤੋਂ ਬਾਅਦ ਕਿਹਾ ਕਿ ਇਸ ’ਤੇ ਵਿਚਾਰ ਨਹੀਂ ਕੀਤਾ ਜਾ ਸਕਦਾ। ਹਾਲਾਂਕਿ, ਬੈਂਚ ਨੇ ਆਂਧਰਾ ਪ੍ਰਦੇਸ਼ ਦੇ ਨੈਲੋਰ ਦੇ ਵਸਨੀਕ ਪਟੀਸ਼ਨਰ ਰਿਧੇਸ਼ ਨੂੰ ਉਨ੍ਹਾਂ ਸਮਰੱਥ ਅਥਾਰਿਟੀਜ਼ ਨਾਲ ਗੱਲ ਕਰਨ ਦੀ ਇਜਾਜ਼ਤ ਦੇ ਦਿੱਤੀ ਜਿਨ੍ਹਾਂ ਨੂੰ ਇਸ ਸਬੰਧੀ ਪਹਿਲਾਂ ਲਿਖਤ ਵਿੱਚ ਦਿੱਤਾ ਗਿਆ ਸੀ। ਪਟੀਸ਼ਨ ਨੂੰ ਖਾਰਜ ਕਰਦੇ ਹੋਏ ਬੈਂਚ ਨੇ ਕਿਹਾ ਕਿ ਇਹ ਮੁੱਦੇ ਪੂਰੀ ਤਰ੍ਹਾਂ ਨੀਤੀਗਤ ਦਾਇਰੇ ਵਿੱਚ ਆਉਂਦੇ ਹਨ। ਨੀਟ ਪੀਜੀ ਵਿੱਚ ਬੈਠਣ ਵਾਲੇ ਉਮੀਦਵਾਰਾਂ ਲਈ ਇੰਟਰਨਸ਼ਿਪ ਦੀ ਮੌਜੂਦਾ ‘ਕੱਟ-ਆਫ਼’ ਤਰੀਕ 15 ਅਗਸਤ ਹੈ। -ਪੀਟੀਆਈ

Advertisement

Advertisement
Author Image

Advertisement
Advertisement
×