For the best experience, open
https://m.punjabitribuneonline.com
on your mobile browser.
Advertisement

ਪੀਟਰ ਪੈਲੇਗਰਿਨੀ ਨੇ ਸਲੋਵਾਕੀਆ ਦੇ ਰਾਸ਼ਟਰਪਤੀ ਵਜੋਂ ਹਲਫ਼ ਲਿਆ

10:58 PM Jun 15, 2024 IST
ਪੀਟਰ ਪੈਲੇਗਰਿਨੀ ਨੇ ਸਲੋਵਾਕੀਆ ਦੇ ਰਾਸ਼ਟਰਪਤੀ ਵਜੋਂ ਹਲਫ਼ ਲਿਆ
ਸਲੋਵਾਕੀਆ ਦੇ ਨਵੇਂ ਚੁਣੇ ਰਾਸ਼ਟਰਪਤੀ ਪੀਟਰ ਪੈਲੈਗਰਿਨੀ ਰਾਸ਼ਟਰਪਤੀ ਪੈਲੇਸ ’ਚ ਗਾਰਡ ਆਫ ਆਨਰ ਦਾ ਨਿਰੀਖਣ ਕਰਦੇ ਹੋਏ। -ਫੋਟੋ: ਰਾਇਟਰਜ਼
Advertisement

ਬਰਾਤਿਸਲਾਵਾ, 15 ਜੂਨ
ਪੀਟਰ ਪੈਲੇਗਰਿਨੀ ਨੇ ਅੱਜ ਇੱਥੇ ਸਲੋਵਾਕੀਆ ਦੇ ਰਾਸ਼ਟਰਪਤੀ ਵਜੋਂ ਹਲਫ਼ ਲਿਆ। ਇਹ ਹਫ਼ਲਦਾਰੀ ਸਮਾਗਮ ਪੁਖਤਾ ਸੁਰੱਖਿਆ ਬੰਦੋਬਸਤ ਦੌਰਾਨ ਹੋਇਆ ਕਿਉਂਕਿ ਇੱਕ ਮਹੀਨਾ ਪਹਿਲਾਂ ਉਨ੍ਹਾਂ ਦੇ ਕਰੀਬੀ ਸਹਿਯੋਗੀ ਅਤੇ ਰਾਸ਼ਟਰਪਤੀ ਰੌਬਰਟ ਫਿਕੋ ’ਤੇ ਜਾਨਲੇਵਾ ਹਮਲਾ ਕੀਤਾ ਗਿਆ ਸੀ। ਪੈਲੇਗਰਿਨੀ (48) ਨੇ ਸੰਸਦ ਦੇ ਵਿਸ਼ੇਸ਼ ਸੈਸ਼ਨ ’ਚ ਆਪਣੇ ਭਾਸ਼ਣ ’ਚ ਕੌਮੀ ਏਕਤਾ ਦਾ ਸੱਦਾ ਦਿੱਤਾ। ਉਨ੍ਹਾਂ ਨੇ
ਆਪਣੇ ਭਾਸ਼ਣ ’ਚ ਕਿਹਾ, ‘‘ਅਸੀਂ ਇੱਕ ਰਾਸ਼ਟਰ, ਇੱਕ ਸਮਾਜ, ਇੱਕ ਸਲੋਵਾਕੀਆ ਹਾਂ।’’ ਸਾਲ 1993 ’ਚ ਚੈਕੋਸਲੋਵਾਕੀਆ ਦੀ ਵੰਡ ਮਗਰੋਂ ਸਲੋਵਾਕੀਆ ਦੇ ਆਜ਼ਾਦੀ ਹਾਸਲ ਕਰਨ ਤੋਂ ਬਾਅਦ ਉਹ ਦੇਸ਼ ਦੇ ਛੇਵੇਂ ਰਾਸ਼ਟਰਪਤੀ ਬਣੇ ਹਨ। ਏਪੀ

Advertisement

Advertisement
Author Image

Advertisement
Advertisement
×