For the best experience, open
https://m.punjabitribuneonline.com
on your mobile browser.
Advertisement

ਅੱਤ ਦੀ ਗਰਮੀ ਕਾਰਨ ਜਨ-ਜੀਵਨ ਪ੍ਰਭਾਵਿਤ

10:32 AM Jun 17, 2024 IST
ਅੱਤ ਦੀ ਗਰਮੀ ਕਾਰਨ ਜਨ ਜੀਵਨ ਪ੍ਰਭਾਵਿਤ
Advertisement

ਗੁਰਬਖਸ਼ਪੁਰੀ
ਤਰਨ ਤਾਰਨ, 16 ਜੂਨ
ਅੱਤ ਦੀ ਗਰਮੀ ਨੇ ਆਮ ਜਨਜੀਵਨ ਪੂਰੀ ਤਰ੍ਹਾਂ ਨਾਲ ਪੱਟੜੀ ਤੋਂ ਲਾਹ ਕੇ ਰੱਖ ਦਿੱਤਾ ਹੈ। ਅੱਜ ਤਰਨ ਤਾਰਨ ਦਾ ਤਾਪਮਾਨ 44 ਡਿਗਰੀ ਸੈਲਸੀਅਸ ਰਿਹਾ ਹੈ ਜਿਸ ਕਾਰਨ ਸੜਕਾਂ ’ਤੇ ਸੁੰਨ ਪੱਸਰੀ ਰਹੀ। ਇਸ ਅਤਿ ਦੀ ਗਰਮੀ ਨਾਲ ਜਿਥੇ ਮਨੁੱਖੀ ਜੀਵਨ ਪ੍ਰਭਾਵਿਤ ਹੋਇਆ ਹੈ, ਉਸ ਦੇ ਨਾਲ ਹੀ ਪਸ਼ੂਆਂ, ਜਾਨਵਰਾਂ ’ਤੇ ਵੀ ਇਸ ਦਾ ਮਾੜਾ ਅਸਰ ਪੈ ਰਿਹਾ ਹੈ। ਦੁਕਾਨਾਂ ’ਤੇ ਗਾਹਕ ਨਹੀਂ ਆਇਆ।
ਸਬਜ਼ੀ ਦੀ ਰੇਹੜੀ ਲਗਾਉਣ ਵਾਲੇ ਨੇ ਕਿਹਾ ਕਿ ਉਸ ਦੀ ਰੇਹੜੀ ’ਤੇ 12 ਵਜੇ ਤੋਂ ਲੈ ਕੇ ਚਾਰ ਵਜੇ ਤੱਕ ਇੱਕਾ-ਦੁੱਕਾ ਗਾਹਕ ਹੀ ਆਇਆ ਹੈ। ਰਸੂਲਪੁਰ ਦੇ ਕਿਸਾਨ ਤਜਿੰਦਰਪਾਲ ਸਿੰਘ ਨੇ ਕਿਹਾ ਕਿ ਮੱਕੀ ਦੀ ਫ਼ਸਲ ਅਤੇ ਬਾਸਮਤੀ ਦੀ ਪਨੀਰੀ ਸੜ ਗਈ ਹੈ। ਮੌਸਮ ਦੇ ਇਸ ਪ੍ਰਕੋਪ ਕਰ ਕੇ ਹੀ ਜ਼ਿਲ੍ਹੇ ਅੰਦਰ ਪਰਵਾਸੀ ਮਜ਼ਦੂਰ ਨਹੀਂ ਆਏ ਅਤੇ ਇੱਧਰ ਦੇ ਮਜ਼ਦੂਰਾਂ ਨੇ ਖੇਤੀ ਦੇ ਕੰਮ ਤੋਂ ਤੌਬਾ ਕਰ ਲਈ ਹੈ। ਰੱਤੋਕੇ ਦੇ ਕਿਸਾਨ ਸੁਖਵਿੰਦਰ ਸਿੰਘ ਨੇ ਕਿਹਾ ਕਿ ਸਬਜ਼ੀਆਂ ਦੀਆਂ ਫਸਲਾਂ ਪੂਰੀ ਤਰ੍ਹਾਂ ਨਾਲ ਸੁੱਕ-ਸੜ ਗਈਆਂ ਹਨ। ਮੰਡੀ ਵਿੱਚ ਸਬਜ਼ੀਆਂ ਦੇ ਭਾਅ ਅਸਮਾਨੀ ਜਾ ਚੜੇ ਹਨ।
ਬਿਜਲੀ ਦੀ ਸਪਲਾਈ ਵਿੱਚ ਲੰਬੇ ਕੱਟ ਲੱਗ ਰਹੇ ਹਨ, ਜਿਸ ਨਾਲ ਝੋਨਾ ਬਾਸਮਤੀ ਦੀ ਬਿਜਾਈ ਨਹੀਂ ਹੋ ਰਹੀ। ਤਰਨ ਤਾਰਨ ਦੇ ਸਿਵਲ ਸਰਜਨ ਡਾ. ਭਾਰਤ ਭੂਸ਼ਣ ਨੇ ਇਸ ਅਤਿ ਦੀ ਗਰਮੀ ਦੇ ਪ੍ਰਕੋਪ ਤੋਂ ਬਚਾਅ ਕਰਨ ਲਈ ਲੋੜ ਵੇਲੇ ਹੀ ਘਰ ਤੋਂ ਬਾਹਰ ਨਿਕਲਣ, ਪੂਰੀ ਬਾਜੂ ਵਾਲੇ ਕੱਪੜੇ ਪਹਿਨਣ, ਸ਼ਰੀਰ ਨੂੰ ਸਿੱਧੇ ਰੂਪ ਵਿੱਚ ਧੱਪ ਤੋਂ ਬਚਾਅ ਕੇ ਰੱਖਣ ਅਤੇ ਵਧੇਰੇ ਕਰ ਕੇ ਤਰਲ ਪਦਾਰਥਾਂ ਦਾ ਸੇਵਨ ਕਰਨ ਦੀ ਸਲਾਹ ਦਿੱਤੀ ਹੈ। ਅਧਿਕਾਰੀ ਨੇ ਸਿਰ ਨੂੰ ਧੁੱਪ ਤੋਂ ਬਚਾਅ ਕੇ ਰੱਖਣ ਦੀ ਵੀ ਸਲਾਹ ਦਿੱਤੀ ਹੈ।

Advertisement

Advertisement
Advertisement
Author Image

Advertisement