ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਇਜ਼ਰਾਈਲ-ਫ਼ਲਸਤੀਨ ਜੰਗ ਖ਼ਿਲਾਫ਼ ਲੋਕ ਮੋਰਚਾ ਵੱਲੋਂ ਪ੍ਰਦਰਸ਼ਨ ਦਾ ਐਲਾਨ

11:01 AM Dec 31, 2023 IST
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।

ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 30 ਦਸੰਬਰ
ਲੋਕ ਮੋਰਚਾ ਪੰਜਾਬ ਇਜ਼ਰਾਈਲ-ਫ਼ਲਸਤੀਨ ਜੰਗ ਦੇ ਵਿਰੋਧ ਅਤੇ ਫ਼ਲਸਤੀਨੀਆਂ ਦੀ ਹਮਾਇਤ ਦਾ ਹੋਕਾ ਦੇਣ ਲਈ ਪਹਿਲੀ ਜਨਵਰੀ ਨੂੰ ਮਾਲਵਾ ਖਿੱਤੇ ਦੇ ਸ਼ਹਿਰਾਂ ਬੁਢਲਾਡਾ ਅਤੇ ਮਲੋਟ ਵਿੱਚ ਰੈਲੀ ਤੇ ਮੁਜ਼ਾਹਰਾ ਕਰੇਗਾ।
ਲੋਕ ਮੋਰਚਾ ਪੰਜਾਬ ਦੇ ਸੂਬਾ ਸਕੱਤਰ ਜਗਮੇਲ ਸਿੰਘ ਅਤੇ ਸੂਬਾ ਕਮੇਟੀ ਮੈਂਬਰ ਗੁਰਦੀਪ ਸਿੰਘ ਖੁੱਡੀਆਂ ਨੇ ਦੱਸਿਆ ਕਿ ਦੋਵਾਂ ਥਾਵਾਂ ਤੋਂ ਮੰਗ ਕੀਤੀ ਜਾਵੇਗੀ ਕਿ ਫ਼ਲਸਤੀਨ ’ਤੇ ਕੀਤਾ ਹਮਲਾ ਫੌਰੀ ਖਤਮ ਕੀਤਾ ਜਾਵੇ। ਨਿਰਦੋਸ਼ ਲੋਕਾਂ ਨੂੰ ਮਾਰਨ ਲਈ ਇਜ਼ਰਾਈਲ ਦੀ ਜਵਾਬਦੇਹੀ ਤੈਅ ਕੀਤੀ ਜਾਵੇ। ਸਾਮਰਾਜੀ ਮਨਸੂਬਿਆਂ ਲਈ ਲੋਕਾਂ ਨੂੰ ਬਲੀ ਦਾ ਬੱਕਰਾ ਬਣਾਉਣਾ ਬੰਦ ਕੀਤਾ ਜਾਵੇ। ਮੋਦੀ ਹਕੂਮਤ ਇਜ਼ਰਾਈਲ ਦੀ ਹਮਾਇਤ ਕਰਨੀ ਬੰਦ ਕਰੇ। ਅਮਰੀਕੀ ਸਾਮਰਾਜੀਆਂ ਵੱਲੋਂ ਜੰਗੀ ਰਾਜਾਂ ਦੀ ਪੁਸ਼ਤਪਨਾਹੀ ਬੰਦ ਕੀਤੀ ਜਾਵੇ। ਅਮਰੀਕਾ ਸਾਮਰਾਜ ਅਤੇ ਉਸ ਦੇ ਜੋਟੀਦਾਰਾਂ ਵੱਲੋਂ ਇਜ਼ਰਾਈਲ ਦੀ ਪਿੱਠ ਥਾਪੜਨੀ ਬੰਦ ਕੀਤੀ ਜਾਵੇ। ਫ਼ਲਸਤੀਨ, ਫ਼ਲਸਤੀਨੀਆਂ ਨੂੰ ਸੌਂਪਿਆ ਜਾਵੇ ਅਤੇ ਭਾਰਤ ਦੀ ਭਾਜਪਾਈ ਸਰਕਾਰ ਨੂੰ ਫ਼ਲਸਤੀਨੀ ਲੋਕਾਂ ਦੇ ਪੱਖ ਵਿੱਚ ਸਪੱਸ਼ਟ ਪੁਜੀਸ਼ਨ ਲਵੇ। ਮੋਰਚੇ ਦੇ ਆਗੂਆਂ ਨੇ ਸਭ ਸੰਘਰਸ਼ਸ਼ੀਲ ਅਤੇ ਜਮਹੂਰੀਅਤ ਪਸੰਦ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਇਨ੍ਹਾਂ ਪ੍ਰੋਗਰਾਮਾਂ ਵਿੱਚ ਵੱਧ ਤੋਂ ਵੱਧ ਗਿਣਤੀ ’ਚ ਸ਼ਮੂਲੀਅਤ ਕਰਨ।

Advertisement

Advertisement