ਨਸ਼ਿਆਂ ਦੇ ਖ਼ਾਤਮੇ ਲਈ ਲੋਕਾਂ ਦਾ ਸਹਿਯੋਗ ਜ਼ਰੂਰੀ: ਡੀਐੱਸਪੀ
ਪੱਤਰ ਪ੍ਰੇਰਕ
ਘਨੌਲੀ, 20 ਨਵੰਬਰ
ਇੱਥੇ ਪੰਚਾਇਤ ਘਰ ਘਨੌਲੀ ਵਿੱਚ ਡੀਐੱਸਪੀ (ਆਰ) ਰੂਪਨਗਰ ਰਾਜਪਾਲ ਸਿੰਘ ਗਿੱਲ ਤੇ ਐੱਸਐੱਚਓ ਸਿਮਰਨਜੀਤ ਸਿੰਘ ਵੱਲੋਂ ਘਨੌਲੀ ਖੇਤਰ ਦੇ ਨਵੇਂ ਚੁਣੇ ਸਰਪੰਚਾਂ ਤੇ ਪੰਚਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਪੰਚਾਇਤਾਂ ਦੇ ਨਵੇਂ ਚੁਣੇ ਪਤਵੰਤਿਆਂ ਨਾਲ ਨਸ਼ਿਆਂ ਦੀ ਰੋਕਥਾਮ ਅਤੇ ਇਲਾਕੇ ਅੰਦਰ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਸਬੰਧੀ ਵਿਚਾਰ ਵਟਾਂਦਰਾ ਕੀਤਾ। ਡੀਐੱਸਪੀ ਸ੍ਰੀ ਗਿੱਲ ਤੇ ਐੱਸਐੱਚਓ ਨੇ ਕਿਹਾ ਕਿ ਇਲਾਕੇ ਅੰਦਰ ਅਮਨ-ਸ਼ਾਂਤੀ ਕਾਇਮ ਰੱਖਣ ਅਤੇ ਨਸ਼ਿਆਂ ਦੇ ਖ਼ਾਤਮੇ ਲਈ ਜਨਤਾ ਦਾ ਸਹਿਯੋਗ ਜ਼ਰੂਰੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਪੁਲੀਸ ਨੂੰ ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਮ ਪਤਾ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇਗਾ ਅਤੇ ਦਿੱਤੀ ਸੂਚਨਾ ਦੇ ਆਧਾਰ ’ਤੇ ਤੁਰੰਤ ਐਕਸ਼ਨ ਲਿਆ ਜਾਵੇਗਾ। ਇਸ ਮੌਕੇ ਕੁਲਦੀਪ ਸਿੰਘ ਸਰਪੰਚ ਘਨੌਲੀ, ਮੰਗਤ ਸਿੰਘ ਸਰਪੰਚ ਦਸਮੇਸ਼ ਨਗਰ, ਸਰਪੰਚ ਰਜਿੰਦਰ ਕੌਰ ਥਲੀ ਖੁਰਦ, ਠੇਕੇਦਾਰ ਤਰਲੋਚਨ ਧੀਮਾਨ ਪੰਚ ਅਤੇ ਪ੍ਰਧਾਨ ਸ਼ਿਵ ਮੰਦਰ ਕਮੇਟੀ ਘਨੌਲੀ, ਬਰਿੰਦਰ ਸਿੰਘ ਭੋਗਲ ਸਰਪੰਚ ਥਲੀ ਕਲਾਂ ਆਦਿ ਸਣੇ ਘਨੌਲੀ ਨੇੜਲੇ ਹੋਰ ਪਿੰਡਾਂ ਦੇ ਪੰਚ ਸਰਪੰਚ ਅਤੇ ਚੌਕੀ ਇੰਚਾਰਜ ਘਨੌਲੀ ਸਮਰਜੀਤ ਸਿੰਘ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।