For the best experience, open
https://m.punjabitribuneonline.com
on your mobile browser.
Advertisement

ਜਨਤਾ ਕੇਜਰੀਵਾਲ ਦੀ ਗ੍ਰਿਫ਼ਤਾਰੀ ਦਾ ਜੁਆਬ ਆਪਣੀ ਵੋਟ ਨਾਲ ਦੇਣਗੇ: ਸੁਨੀਤਾ

03:29 PM May 02, 2024 IST
ਜਨਤਾ ਕੇਜਰੀਵਾਲ ਦੀ ਗ੍ਰਿਫ਼ਤਾਰੀ ਦਾ ਜੁਆਬ ਆਪਣੀ ਵੋਟ ਨਾਲ ਦੇਣਗੇ  ਸੁਨੀਤਾ
Advertisement

ਅਹਿਮਦਾਬਾਦ, 2 ਮਈ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਅੱਜ ਇੱਥੇ ਕਿਹਾ ਕਿ ਲੋਕ ਸਮਝਦਾਰ ਹਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਨੂੰ ਜੇਲ੍ਹ ਭੇਜਣ ਦੇ ਭਾਜਪਾ ਦੇ ਕਦਮ ਦਾ ਜਵਾਬ ਆਪਣੀਆਂ ਵੋਟਾਂ ਨਾਲ ਦੇਣਗੇ। ਉਹ ਗੁਜਰਾਤ ਦੇ ਭਰੂਚ ਅਤੇ ਭਾਵਨਗਰ ਸੰਸਦੀ ਹਲਕਿਆਂ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰਾਂ ਦੇ ਸਮਰਥਨ ਵਿੱਚ ਰੈਲੀਆਂ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਅਹਿਮਦਾਬਾਦ ਹਵਾਈ ਅੱਡੇ 'ਤੇ ਪਹੁੰਚੀ। ਉਨ੍ਹਾਂ ਹਵਾਈ ਅੱਡੇ ’ਤੇ ਪੱਤਰਕਾਰਾਂ ਨੂੰ ਕਿਹਾ ਕਿ ਭਾਜਪਾ ਨੇ ਕੇਜਰੀਵਾਲ ਨੂੰ ਚੋਣਾਂ ਦੌਰਾਨ ਗਲਤ ਢੰਗ ਨਾਲ ਜੇਲ੍ਹ ਭੇਜਿਆ ਹੈ ਤਾਂ ਜੋ ਉਨ੍ਹਾਂ ਦੀ ਆਵਾਜ਼ ਲੋਕਾਂ ਤੱਕ ਨਾ ਪੁੱਜੇ ਪਰ ਲੋਕ ਸਮਝਦਾਰ ਹਨ ਤੇ ਉਹ ਆਪਣੀ ਵੋਟ ਨਾਲ ਜੁਆਬ ਦੇਣਗੇ।

Advertisement

Advertisement
Author Image

Advertisement
Advertisement
×