ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਲਹਿੰਦੇ ਪੰਜਾਬ ਤੋਂ ਉੱਜੜ ਕੇ ਆਏ ਲੋਕ ਕਰਨ ਲੱਗੇ ਉਮੀਦਵਾਰਾਂ ਨੂੰ ਸਵਾਲ

08:49 AM May 27, 2024 IST
ਪਾਕਿਸਤਾਨ ਤੋਂ ਲਿਆਂਦੇ ਸੰਦੂਕ ਬਾਰੇ ਜਾਣਕਾਰੀ ਦਿੰਦੇ ਹੋਏ ਸਨੀ ਰਹੇਜਾ ਤੇ ਉਸਦੇ ਪਿਤਾ ਯਸ਼ਪਾਲ ਰਹੇਜਾ।

ਜੈਸਮੀਨ ਭਾਰਦਵਾਜ
ਨਾਭਾ, 26 ਮਈ
ਭਾਰਤ-ਪਾਕਿਸਤਾਨ ਵੰਡ ਵੇਲੇ ਉੱਜੜ ਕੇ ਆਏ ਤੇ ਹੁਣ ਇੱਥੇ ਰਹਿੰਦੇ ਵਸਨੀਕ ਅਜਿਹੀ ਨੀਤੀ ਦੀ ਮੰਗ ਕਰ ਰਹੇ ਹਨ ਜਿਸ ਨਾਲ ਉਹ ਵੰਡ ਸਮੇਂ ਪਿੱਛੇ ਰਹਿ ਗਏ ਆਪਣੇ ਜੱਦੀ ਘਰ ਤੇ ਪਿੰਡ ਦੇਖ ਸਕਣ। ਇੱਥੋਂ ਦੇ ਵਾਰਡ ਨੰਬਰ 7 ਦੇ ਵਾਸੀਆਂ ਵੱਲੋਂ ਸਾਰੇ ਹੀ ਉਮੀਦਵਾਰਾਂ ਲਈ ਉਠਾਏ ਗਏ ਕਈ ਸਵਾਲਾਂ ਵਿੱਚੋਂ ਇਹ ਅਹਿਮ ਸਵਾਲ ਹੈ। ਜ਼ਿਕਰਯੋਗ ਹੈ ਕਿ ਇਸ ਵਾਰਡ ਵਿੱਚ ਲਗਪਗ ਦੋ ਹਜ਼ਾਰ ਦੀ ਆਬਾਦੀ ਉਨ੍ਹਾਂ ਹਿੰਦੂ ਪਰਿਵਾਰਾਂ ਦੀ ਹੈ ਜਿਹੜੇ ਵੰਡ ਸਮੇਂ ਪੂਰਬੀ ਪੰਜਾਬ ਤੋਂ ਉੱਜੜ ਕੇ ਆਏ ਸਨ।
ਹਰਬੰਸ ਲਾਲ (89) ਦੀਆਂ ਅੱਖਾਂ ਵਿੱਚ ਲਾਹੌਰ ਨੇੜੇ ਚੂਨਾ ਮੰਡੀ ਵਿੱਚ ਹਨੂੰਮਾਨ ਮੰਦਰ ਵਿੱਚ ਖੇਡੀਆਂ ਖੇਡਾਂ, ਉੱਥੇ ਹਿੰਦੂ, ਮੁਸਲਮਾਨਾਂ ਵੱਲੋਂ ਰਲ ਮਿਲ ਕੇ ਮਨਾਈ ਜਾਂਦੀ ਚਾਰ ਰੋਜ਼ਾ ਹੋਲੀ ਦੇ ਦ੍ਰਿਸ਼ ਅੱਜ ਵੀ ਜਿਉਂਦੇ ਹਨ। ਮੁੱਢਲੀਆਂ ਲੋੜਾਂ ਪੂਰੀਆਂ ਨਾ ਹੋਣ ਕਾਰਨ ਉਹ ਆਪਣੇ ਜੱਦੀ ਘਰ ਤੇ ਪਿੰਡ ਗੇੜਾ ਮਾਰ ਨਾ ਸਕੇ। ਜਦੋਂ ਹੁਣ ਉਹ ਜਾ ਸਕਦੇ ਹਨ ਤਾਂ ਹੁਣ ਵੀਜ਼ਾ ਲੱਗਣਾ ਹੀ ਔਖਾ ਹੈ।
ਇਸੇ ਤਰ੍ਹਾਂ ਸੰਨੀ ਰਹੇਜਾ (40) ਨੇ ਦੱਸਿਆ ਕਿ ਉਸ ਦੇ ਪਿਤਾ ਯਸ਼ਪਾਲ ਰਹੇਜਾ (79) ਵੰਡ ਵੇਲੇ ਦੋ ਸਾਲ ਦੇ ਸਨ। ਉਹ ਹਮੇਸ਼ਾ ਆਪਣੇ ਪਿਤਾ ਲਾਲ ਚੰਦ ਦੇ ਜੱਦੀ ਘਰ ਜਾਣ ਦੀ ਇੱਛਾ ਰੱਖਦੇ ਹਨ। ਉਹ ਆਪਣੀ ਪੁਸ਼ਤੈਨੀ ਜ਼ਮੀਨ ਦੀ ਝਲਕ ਪਾਉਣ ਲਈ ਬਹੁਤ ਉਤਾਵਲਾ ਹੈ। ਉਹ ਉਮੀਦਵਾਰਾਂ ਤੋਂ ਮੰਗ ਕਰ ਰਹੇ ਹਨ ਕਿ ਚੁਣੇ ਜਾਣ ਤੋਂ ਬਾਅਦ ਸੰਸਦ ਵਿੱਚ ਆਪਣੀ ਆਵਾਜ਼ ਇਸ ਵਿਸ਼ੇ ਉੱਪਰ ਵੀ ਬੁਲੰਦ ਕਰਨ।
ਦੋ ਦਿਨ ਪਹਿਲਾਂ ਕਾਂਗਰਸ ਉਮੀਦਵਾਰ ਧਰਮਵੀਰ ਗਾਂਧੀ ਨੇ ਇਸ ਮੁਹੱਲੇ ਵਿੱਚ ਪਹੁੰਚ ਕੇ ਲੋਕਾਂ ਨੂੰ ਦੱਸਿਆ ਕਿ ਉਨ੍ਹਾਂ ਪਿਛਲੀ ਵਾਰੀ ਐੱਮਪੀ ਹੁੰਦੇ ਹੋਏ ਦੋਵੇਂ ਦੇਸ਼ਾਂ ਦੇ ਵਿਦੇਸ਼ ਮੰਤਰਾਲਿਆਂ ਨੂੰ ਚਿੱਠੀ ਲਿਖ ਕੇ ਦੋਵੇਂ ਦੇਸ਼ਾਂ ਦੇ ਵੰਡ ਪੀੜਤਾਂ ਨੂੰ ਜਨਮ ਭੌਂਇ ਦਾ ਦੌਰਾ ਕਰਾਉਣ ਲਈ ਵਿਸ਼ੇਸ਼ ਵੀਜ਼ੇ ਦੀ ਮੰਗ ਉਠਾਈ ਸੀ ਤੇ ਉਸ ਸਮੇਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਸ ਦੀ ਹਮਾਇਤ ਵੀ ਕੀਤੀ ਸੀ। ਮੁੜ ਚੁਣੇ ਜਾਣ ’ਤੇ ਉਹ ਇਸ ਮੰਗ ਨੂੰ ਜ਼ੋਰ ਨਾਲ ਉਠਾਉਣਗੇ। ਬੀਤੀ ਰਾਤ ਮੁਹੱਲੇ ਵਿੱਚ ਪਹੁੰਚੇ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਨੇ ਕਿਹਾ ਕਿ ਉਹ ਜਵਾਬ ਲਿਖਤੀ ਰੂਪ ਵਿੱਚ ਭੇਜਣਗੇ ਤੇ ਇਸ ਤੋਂ ਪਹਿਲਾਂ ‘ਆਪ’ ਦੇ ਉਮੀਦਵਾਰ ਬਲਬੀਰ ਸਿੰਘ ਲਈ ਚੋਣ ਪ੍ਰਚਾਰ ਕਰਨ ਆਏ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਨੇ ਕਿਹਾ ਕਿ ਦੋ ਜਣੇ ਉਨ੍ਹਾਂ ਦੇ ਦਫਤਰ ਆ ਕੇ ਜਵਾਬ ਲੈ ਜਾਣ।

Advertisement

Advertisement
Advertisement