ਬੱਚਿਆਂ ਦੇ ਭਵਿੱਖ ਖਾਤਰ ਪਸ਼ੂ ਤੇ ਖੇਤੀਬਾੜੀ ਸੰਦ ਵੇਚਣ ਲੱਗੇ ਲੋਕ
ਸੁਖਮੀਤ ਭਸੀਨ
ਬਠਿੰਡਾ, 5 ਜੁਲਾੲੀ
ਮਾਲਵੇ ਦੇ ਦੱਖਣੀ ਖਿੱਤੇ ਦੇ ਨੌਜਵਾਨਾਂ ਵਿੱਚ ਵਿਦੇਸ਼ ਦਾ ਰੁਝਾਨ ਕਾਫੀ ਵੱਧ ਗਿਆ ਹੈ। ਬਠਿੰਡਾ ਤੇ ਮਾਨਸਾ ਜ਼ਿਲ੍ਹਿਆਂ (ਦਿਹਾਤੀ) ਵਿੱਚ ਲੋਕ ਅਾਪਣੇ ਬੱਚਿਆਂ ਨੂੰ ਸਟੱਡੀ ਵੀਜ਼ੇ ’ਤੇ ਵਿਦੇਸ਼ ਭੇਜਣ ਲੲੀ ਕੁਝ ਵੀ ਕਰਨ ਨੂੰ ਤਿਆਰ ਹਨ।
ਕਿਸਾਨ ਆਪਣੇ ਬੱਚਿਆਂ ਨੂੰ ਵਿਦੇਸ਼ ਪੜ੍ਹਨ ਵਾਸਤੇ ਭੇਜਣ ਲੲੀ ਆਪਣੇ ਪਸ਼ੂ ਤੇ ਸੋਨਾ ਵੇਚ ਰਹੇ ਹਨ, ਬੈਂਕਾ ਕੋਲ ਆਪਣੀ ਜ਼ਮੀਨ ਗਹਿਣੇ ਧਰ ਰਹੇ ਹਨ ਤੇ ਆਪਣੇ ਖੇਤੀਬਾੜੀ ਦੇ ਸੰਦ ਵੇਚ ਰਹੇ ਹਨ। ਇਸ ਤੋਂ ਇਲਾਵਾ ਵੱਡੀ ਗਿਣਤੀ ਲੋਕ ਪ੍ਰਾੲੀਵੇਟ ਫਾਇਨਾਂਸਰਾਂ ਕੋਲ ਆਪਣਾ ਸੋਨਾ ਗਹਿਣੇ ਕਰਕੇ ਕਰਜ਼ਾ ਲੈ ਰਹੇ ਹਨ। ‘ਦਿ ਟ੍ਰਿਬਿੳੂਨ’ ਦੀ ਟੀਮ ਨੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਮਹਿਮਾ ਸਰਕਾਰੀ ਦਾ ਦੌਰਾ ਕੀਤਾ, ਜਿਥੇ ਹਰ ਤੀਜੇ ਘਰ ਵਿਚੋਂ ਬੱਚਾ ੳੁਚੇਰੀ ਸਿੱਖਿਆ ਲੲੀ ਵਿਦੇਸ਼ ਗਿਆ ਹੋਇਆ ਹੈ। ਪਿੰਡ ਦੀ ਕੁਲ ਆਬਾਦੀ 1200 ਹੈ ਅਤੇ ਪਿੰਡ ਵਿੱਚ ਕੁੱਲ 300 ਘਰ ਹਨ। ਪਿੰਡ ਵਾਸੀਆਂ ਨੇ ਆਖਿਆ ਕਿ 100 ਦੇ ਕਰੀਬ ਨੌਜਵਾਨ ਵਿਦੇਸ਼ ਜਾ ਚੁੱਕੇ ਹਨ ਅਤੇ ਪਿੰਡ ਵਿੱਚ ੳੁਨ੍ਹਾਂ ਦੇ ਮਾਪੇ ਇਕੱਲੇ ਰਹਿ ਰਹੇ ਹਨ। ਮਹਿਮਾ ਸਰਕਾਰੀ ਵਾਸੀ ਮਨੋਜ ਸ਼ਰਮਾ ਨੇ ਆਖਿਆ ਕਿ ਪਹਿਲਾਂ ੳੁਨ੍ਹਾਂ ਦਾ ਪਿੰਡ ਸਰਕਾਰੀ ਮੁਲਾਜ਼ਮਾਂ ਦੇ ਪਿੰਡ ਵਜੋਂ ਜਾਣਿਆ ਜਾਂਦਾ ਸੀ, ਕਿੳੁਂਕਿ ਵੱਡੀ ਗਿਣਤੀ ਲੋਕ ਸਰਕਾਰੀ ਨੌਕਰੀ ਕਰਦੇ ਸਨ ਪਰ ਹੁਣ ਪਿੰਡ ਦੇ 100 ਦੇ ਕਰੀਬ ਨੌਜਵਾਨ ਸਟੱਡੀ ਵੀਜ਼ੇ ’ਤੇ ਕੈਨੇਡਾ, ਆਸਟਰੇਲੀਆ, ਯੂਕੇ ਅਤੇ ਸਾੲੀਪ੍ਰਸ ਜਾ ਚੁੱਕੇ ਹਨ ਤੇ ਕਾਫੀ ਨੌਜਵਾਨ ਵੀਜ਼ਾ ਆੳੁਣ ਦੀ ੳੁਡੀਕ ਕਰ ਰਹੇ ਹਨ। ੳੁਨ੍ਹਾਂ ਆਖਿਆ ਕਿ ਪਿੰਡ ਦੇ ਸੀਨੀਅਰ ਸਿਟੀਜ਼ਨ ਵੀ ਆਪਣੇ ਬੱਚਿਆਂ ਨਾਲ ਵਿਦੇਸ਼ ਜਾ ਰਹੇ ਹਨ। ੳੁਨ੍ਹਾਂ ਆਖਿਆ ਕਿ ਵਿਦੇਸ਼ ਜਾਣ ਦੇ ਕੲੀ ਕਾਰਨ ਹਨ, ਜਿਨ੍ਹਾਂ ਵਿਚ ਖੇਤੀਬਾੜੀ ਵਿੱਚ ਲਗਾਤਾਰ ਪੈ ਰਿਹਾ ਘਾਟਾ ਅਤੇ ਸਰਕਾਰੀ ਨੌਕਰੀਆਂ ਦਾ ਘਟਨਾ ਮੁੱਖ ਹਨ। ਪਿੰਡ ਦੀ ਅਾਂਗਨਵਾੜੀ ਵਰਕਰ ਪਰਮਜੀਤ ਕੌਰ ਨੇ ਆਖਿਆ ਕਿ ੳੁਸ ਨੇ ਆਪਣੀ ਪਤੀ ਦੀ ਮੌਤ ਤੋਂ ਬਾਅਦ ਆਪਣੇ ਦੋ ਪੁੱਤਰਾਂ ਨੂੰ ਕਾਫੀ ਮੁਸ਼ਕਲ ਨਾਲ ਪਾਲਿਆ ਹੈ ਅਤੇ ੳੁਹ ਬਾਰ੍ਹਵੀਂ ਕਲਾਸ ਤੋਂ ਬਾਅਦ ੳੁਨ੍ਹਾਂ ਨੂੰ ੳੁਚੇਰੀ ਸਿੱਖਿਆ ਲੲੀ ਕੈਨੇਡਾ ਭੇਜੇਗੀ। ਮਾਲਵੇ ਦੇ ਦੱਖਣੀ ਖੇਤਰ ਵਿੱਚ ਬਠਿੰਡਾ ਦਾ ਅਜੀਤ ਰੋਡ ਆਇਲਸ ਸੈਂਟਰਾਂ ਦੇ ਗੜ੍ਹ ਵਜੋਂ ਜਾਣਿਆ ਜਾਂਦਾ ਹੈ। ਇਥੇ ਦਾਖਲਾ ਲੈਣ ਵਾਲੇ ਬੱਚਿਆਂ ਦੀ ਵੱਡੀ ਗਿਣਤੀ ਵਿਦੇਸ਼ ਜਾਣ ਦੇ ਰੁਝਾਨ ਵੱਲ ਇਸ਼ਾਰਾ ਕਰਦੀ ਹੈ। ਬਠਿੰਡਾ ਸ਼ਹਿਰ ਦੀ ਹਰ ਗਲੀ ਵਿੱਚ ਆਇਲਸ ਸੈਂਟਰਾਂ ਅਤੇ ਕੰਸਲਟੈਂਟ ੲੇਜੰਸੀਆਂ ਦੇ ਬੈਨਰ ਲੱਗੇ ਹੋਏ ਹਨ। ਹਾਲਾਂਕਿ ਪੇਂਡੂ ਖੇਤਰ ਵਿੱਚ ਆਇਲਸ ਸੈਂਟਰ ਖੁੱਲ੍ਹੇ ਹੋਏ ਹਨ।