ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੇਵਾ ਕੇਂਦਰਾਂ ’ਤੇ ਘੰਟਿਆਂਬੱਧੀ ਕਤਾਰਾਂ ’ਚ ਖੜ੍ਹੇ ਲੋਕ ਹੁੰਦੇ ਨੇ ਪ੍ਰੇਸ਼ਾਨ

11:41 AM May 19, 2024 IST
ਸੇਵਾ ਕੇਂਦਰ ਦੇ ਬਾਹਰ ਆਪਣੀ ਵਾਰੀ ਦੀ ਇੰਤਜ਼ਾਰ ਕਰਦੇ ਹੋਏ ਲੋਕ।

ਹਤਿੰਦਰ ਮਹਿਤਾ
ਜਲੰਧਰ, 18 ਮਈ
ਪੰਜਾਬ ਸਰਕਾਰ ਈ-ਗਵਰਨੈਂਸ ’ਤੇ ਲਗਾਤਾਰ ਕੰਮ ਕਰ ਰਹੀ ਹੈ। ਪਰ ਲੋਕਾਂ ਨੂੰ ਸਹੂਲਤਾਂ ਵਿੱਚ ਲਗਾਤਾਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਲੰਧਰ ਵਿੱਚ ਕੁੱਲ 35 ਸੇਵਾ ਕੇਂਦਰ ਹਨ, ਜਿਨ੍ਹਾਂ ਵਿੱਚੋਂ ਟਾਈਪ 1 ਸੇਵਾ ਕੇਂਦਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਅੰਦਰ ਸਥਿਤ ਹੈ। ਇਸ ਦੇ ਲਗਭਗ 20 ਕਾਊਂਟਰ ਹਨ। ਟਾਈਪ-2 ਸੇਵਾ ਕੇਂਦਰਾਂ ਦੀ ਗਿਣਤੀ 25 ਹੈ। ਇਸ ਵਿੱਚ 5 ਕੰਪਿਊਟਰ ਹਨ। ਜਦੋਂ ਕਿ ਟਾਈਪ-3 ਸੇਵਾ ਕੇਂਦਰਾਂ ਦੀ ਗਿਣਤੀ 9 ਹੈ, ਜਿਨ੍ਹਾਂ ਵਿੱਚ 3 ਕੰਪਿਊਟਰ ਲਗਾਏ ਗਏ ਹਨ। ਇਨ੍ਹਾਂ ਸੇਵਾ ਕੇਂਦਰਾਂ ਵਿੱਚ ਕੁੱਲ 435 ਪ੍ਰਕਾਰ ਦੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਚੋਣਾਂ ਦੌਰਾਨ ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਅਤੇ ਲੋਕਾਂ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਸੇਵਾ ਕੇਂਦਰ ਵਿੱਚ ਜ਼ਿਲ੍ਹਾ ਮੈਨੇਜਰ ਦੀ ਅਸਾਮੀ ਖਾਲੀ ਹੈ। ਜ਼ਿਲ੍ਹਾ ਵੱਡਾ ਹੋਣ ਕਾਰਨ ਕੰਮ ਕਰਵਾਉਣ ਵਾਲਿਆਂ ਦੀ ਗਿਣਤੀ ਹਜ਼ਾਰਾਂ ਵਿੱਚ ਹੈ। ਹਰ ਰੋਜ਼ ਦਰਜਨਾਂ ਲੋਕਾਂ ਨੂੰ ਆਪਣੇ ਦਸਤਾਵੇਜ਼ਾਂ ਨੂੰ ਲੈ ਕੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਾਊਂਟਰ ’ਤੇ ਰੱਦ ਹੋਣ ਤੋਂ ਬਾਅਦ ਉਨ੍ਹਾਂ ਨੂੰ ਗੱਲ ਸਮਝਾਉਣ ਲਈ ਕੋਈ ਅਧਿਕਾਰੀ ਮੌਜੂਦ ਨਹੀਂ ਹੈ। ਜਲੰਧਰ ਦੇ ਸਾਰੇ ਸੇਵਾ ਕੇਂਦਰਾਂ ਵਿੱਚ ਕਰੀਬ 2500 ਤੋਂ 3000 ਲੋਕ ਵੱਖ-ਵੱਖ ਕੰਮਾਂ ਲਈ ਆ ਰਹੇ ਹਨ। ਇਨ੍ਹਾਂ ਵਿੱਚੋਂ 600 ਤੋਂ ਵੱਧ ਸਿਰਫ਼ ਟਾਈਪ-1 ਸੇਵਾ ਕੇਂਦਰ ਦੇ ਹਨ। ਬੀਐੱਲਐੱਸ ਕੰਪਨੀ ਦੀ ਥਾਂ ਟੈਰੇਸ ਸਿਟੀਜ਼ਨ ਸਰਵਿਸਿਜ਼ ਲਿਮਟਿਡ ਕੰਪਨੀ ਹੁਣ ਸੇਵਾ ਕੇਂਦਰਾਂ ਦਾ ਕੰਮ ਦੇਖ ਰਹੀ ਹੈ। ਅੱਜ ਗਰਮੀ ਹੋਣ ਦੇ ਬਾਵਜੂਦ ਵੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਅੰਦਰ ਸਥਿਤ ਟਾਈਪ-1 ਸੇਵਾ ਕੇਂਦਰ ਵਿੱਚ ਦੁਪਹਿਰ 12 ਵਜੇ ਭਾਰੀ ਭੀੜ ਸੀ। ਲੋਕ ਕਾਊਂਟਰ ਕੋਲ ਖੜ੍ਹੇ ਆਪਣੀ ਵਾਰੀ ਦੀ ਉਡੀਕ ਕਰ ਰਹੇ ਸਨ। ਜ਼ਿਆਦਾਤਰ ਲੋਕ ਆਧਾਰ ਕਾਰਡ ਅਪਡੇਟ ਕਰਵਾਉਣ ਲਈ ਆ ਰਹੇ ਹਨ। ਇਸ ਦੌਰਾਨ ਲੋਕ ਇੱਕ ਦੂਜੇ ਨਾਲ ਹੌਲੀ-ਹੌਲੀ ਕੰਮ ਦੀ ਸਮੱਸਿਆ ਨੂੰ ਲੈ ਕੇ ਗੱਲਬਾਤ ਕਰਦੇ ਦੇਖੇ ਗਏ। ਆਧਾਰ ਕਾਰਡ ਦਾ ਕੰਮ ਕਰਵਾਉਣ ਆਏ ਨਿਸ਼ਚੇ ਨੇ ਕਿਹਾ ਕਿ ਉਹ ਸਵੇਰ ਤੋਂ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਹਨ, ਪਹਿਲਾਂ ਉਨ੍ਹਾਂ ਟੋਕਨ ਲਈ ਲੰਬੀਆਂ ਕਤਾਰਾਂ ਵਿੱਚ ਖੜ੍ਹਨਾ ਪੈਂਦਾ ਹੈ, ਫਿਰ ਕਾਊਂਟਰ ’ਤੇ ਲੰਬੀਆਂ ਕਤਾਰਾਂ ਵਿੱਚ। ਆਧਾਰ ਕਾਰਡ ਕਾਊਂਟਰ ’ਤੇ ਜ਼ਿਆਦਾ ਸਮਾਂ ਲੱਗ ਰਿਹਾ ਹੈ। ਸੇਵਾ ਕੇਂਦਰ ਦੇ ਪ੍ਰਬੰਧਕ ਕਮਲ ਨੇ ਦੱਸਿਆ ਕਿ ਜ਼ਿਆਦਾਤਰ ਲੋਕ ਵਿਦੇਸ਼ ਜਾਣ ਦੇ ਚੱਕਰ ਵਿੱਚ ਅਧਾਰ ਕਾਰਡ ’ਤੇ ਉੱਪਰ ਨਾਮ ਅਪਡੇਟ ਕਰਵਾ ਰਹੇ ਹਨ, ਜਿਸ ਕਾਰਨ ਸੇਵਾ ਕੇਂਦਰਾਂ ਵਿੱਚ ਜ਼ਿਆਦਾ ਭੀੜ ਹੁੰਦੀ ਹੈ। ਛੇਤੀ ਹੀ ਅਧਾਰ ਕਾਰਡ ’ਤੇ ਹੋਰ ਕਾਊਂਟਰ ਖੋਲ੍ਹੇ ਜਾ ਰਹੇ ਹਨ।

Advertisement

Advertisement