For the best experience, open
https://m.punjabitribuneonline.com
on your mobile browser.
Advertisement

ਹਿਮਾਚਲ ਦੇ ਲੋਕ ਸਾਨੂੰ ਜਿਤਾਉਣਗੇ: ਪ੍ਰਿਯੰਕਾ

07:57 AM Apr 08, 2024 IST
ਹਿਮਾਚਲ ਦੇ ਲੋਕ ਸਾਨੂੰ ਜਿਤਾਉਣਗੇ  ਪ੍ਰਿਯੰਕਾ
Advertisement

ਨਵੀਂ ਦਿੱਲੀ, 7 ਅਪਰੈਲ
ਹਿਮਾਚਲ ਪ੍ਰਦੇਸ਼ ਵਿੱਚ ਇੱਕੋ ਸਮੇਂ ਹੋਣ ਵਾਲੀਆਂ ਲੋਕ ਸਭਾ ਚੋਣਾਂ ਅਤੇ ਵਿਧਾਨ ਸਭਾ ਜ਼ਿਮਨੀ ਚੋਣਾਂ ਤੋਂ ਪਹਿਲਾਂ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਅੱਜ ਭਰੋਸਾ ਪ੍ਰਗਟਾਇਆ ਕਿ ਸੂਬੇ ਦੇ ਲੋਕ ਉਨ੍ਹਾਂ ਦੀ ਪਾਰਟੀ ਦਾ ਸਮਰਥਨ ਕਰਨਗੇ ਅਤੇ ਸਚਾਈ ਦੀ ਜਿੱਤ ਹੋਵੇਗੀ। ਪ੍ਰਿਯੰਕਾ ਨੇ ਕਿਹਾ ਕਿ ਇੱਕ ਪਾਸੇ ਸੱਤਾ ਲਈ ਪੈਸਿਆਂ ਅਤੇ ਏਜੰਸੀਆਂ ਜ਼ਰੀਏ ਲੋਕਤੰਤਰ ਤਬਾਹ ਕਰਨ ਵਾਲੀ ਭਾਜਪਾ ਦੀ ਰਾਜਨੀਤੀ ਹੈ ਜਦਕਿ ਦੂਜੇ ਪਾਸੇ ਸੱਚ, ਹਿੰਮਤ ਅਤੇ ਸਬਰ ਨਾਲ ਲੋਕਾਂ ਲਈ ਅਣਥੱਕ ਕੰਮ ਕਰਨ ਦਾ ਕਾਂਗਰਸ ਦਾ ਸੰਕਲਪ ਹੈ। ਉਨ੍ਹਾਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ’ ’ਤੇ ਲਿਖਿਆ, ‘‘ਮੈਂ ਹਿਮਾਚਲ ਪ੍ਰਦੇਸ਼ ’ਚ ਕਾਂਗਰਸ ਦੇ ਸਾਰੇ ਆਗੂਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੀ ਇਕਜੁੱਟਤਾ, ਮਿਹਨਤ ਅਤੇ ਮਜ਼ਬੂਤੀ ਨਾਲ ਚੋਣ ਲੜਨ ਦੇ ਜਜ਼ਬੇ ਅਤੇ ਲੋਕਾਂ ਪ੍ਰਤੀ ਉਨ੍ਹਾਂ ਦੀ ਸਮਰਪਣ ਭਾਵਨਾ ’ਤੇ ਮੈਨੂੰ ਮਾਣ ਹੈ।’’ ਪ੍ਰਿਯੰਕਾ ਨੇ ਕਿਹਾ, ‘‘ਇਕ ਪਾਸੇ ਭਾਜਪਾ ਦਾ ਡਰ, ਲਾਲਚ ਅਤੇ ਝੂਠ ਦਾ ਸਾਮਰਾਜ ਹੈ। ਪੈਸੇ ਦੀ ਤਾਕਤ ਅਤੇ ਏਜੰਸੀਆਂ ਰਾਹੀਂ ਸੱਤਾ ਲਈ ਲੋਕਤੰਤਰ ਤਬਾਹ ਕਰਨ ਵਾਲੀ ਰਾਜਨੀਤੀ ਹੈ।

Advertisement

ਹਿਮਾਚਲ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨ ਪ੍ਰਤਿਭਾ ਸਿੰਘ ਅਤੇ ਉਨ੍ਹਾਂ ਦਾ ਪੁੱਤਰ ਵਿਕਰਮਾਦਿੱਤਿਆ ਸਿੰਘ ਐਤਵਾਰ ਨੂੰ ਨਵੀਂ ਦਿੱਲੀ ਵਿੱਚ ਸੋਨੀਆ ਗਾਂਧੀ ਨੂੰ ਮਿਲਦੇ ਹੋਏ। -ਫੋਟੋ: ਪੀਟੀਆਈ

ਦੂਜੇ ਪਾਸੇ ਕਾਂਗਰਸ ਕੋਲ ਸਚਾਈ, ਹਿੰਮਤ ਅਤੇ ਸਬਰ ਨਾਲ ਜਨਤਾ ਲਈ ਅਣਥੱਕ ਕੰਮ ਕਰਨ ਦਾ ਸੰਕਲਪ ਹੈ।’’ ਕਾਂਗਰਸ ਜਨਰਲ ਸਕੱਤਰ ਨੇ ਕਿਹਾ, ‘‘ਮੈਨੂੰ ਪੂਰਾ ਭਰੋਸਾ ਹੈ ਕਿ ਜਨਤਾ ਸਾਡਾ ਸਾਥ ਦੇਵੇਗੀ ਅਤੇ ਸੱਚ ਦੀ ਜਿੱਤ ਹੋਵੇਗੀ।’’ ਜ਼ਿਕਰਯੋਗ ਹੈ ਕਿ ਹਿਮਾਚਲ ਪ੍ਰਦੇਸ਼ ’ਚ ਪਹਿਲੀ ਜੂਨ ਨੂੰ ਲੋਕ ਸਭਾ ਚੋਣਾਂ ਦੇ ਨਾਲ-ਨਾਲ 6 ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣਾਂ ਹੋਣਗੀਆਂ। ਬਾਗੀ ਕਾਂਗਰਸੀ ਵਿਧਾਇਕਾਂ ਦੇ ਅਯੋਗ ਹੋਣ ਤੋਂ ਬਾਅਦ ਹਿਮਾਚਲ ਪ੍ਰਦੇਸ਼ ਵਿੱਚ ਵਿਧਾਨ ਸਭਾ ਉਪ ਚੋਣਾਂ ਕਰਵਾਉਣੀਆਂ ਜ਼ਰੂਰੀ ਹੋ ਗਈਆਂ ਹਨ। ਹਿਮਾਚਲ ਪ੍ਰਦੇਸ਼ ਵਿੱਚ ਹਮੀਰਪੁਰ, ਮੰਡੀ, ਸ਼ਿਮਲਾ ਅਤੇ ਕਾਂਗੜਾ ਦੇ ਰੂਪ ਵਿੱਚ ਚਾਰ ਲੋਕ ਸਭਾ ਸੀਟਾਂ ਹਨ। 2019 ਦੀਆਂ ਸਾਰੀਆਂ ਚਾਰ ਸੀਟਾਂ ਭਾਜਪਾ ਨੇ ਜਿੱਤੀਆਂ ਸਨ। -ਪੀਟੀਆਈ

Advertisement
Author Image

Advertisement
Advertisement
×