ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਹਿਰੀ ਪਾਣੀ ਲਈ 21 ਪਿੰਡਾਂ ਦੇ ਲੋਕ ਮੁੱਖ ਮੰੰਤਰੀ ਨੂੰ ਮਿਲੇ

08:22 PM Jun 23, 2023 IST
featuredImage featuredImage

ਬੀਰਬਲ ਰਿਸ਼ੀ

Advertisement

ਸ਼ੇਰਪੁਰ, 9 ਜੂਨ

ਬਲਾਕ ਸ਼ੇਰਪੁਰ ਨਾਲ ਸਬੰਧਤ 21 ਪਿੰਡਾਂ ਦੇ ਆਮ ਆਦਮੀ ਪਾਰਟੀ ਦੇ ਵਾਲੰਟੀਅਰਾਂ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੇ ਆਪਣੇ ਹਲਕੇ ਦੇ ਪਿੰਡਾਂ ਵਿੱਚ ਨਹਿਰੀ ਪਾਣੀ ਪੁੱਜਦਾ ਕਰਨ ਸਬੰਧੀ ਮੰਗ ਪੱਤਰ ਸੌਂਪਿਆ।

Advertisement

ਮੁੱਖ ਮੰਤਰੀ ਨੂੰ ਮਿਲੇ ਵਫ਼ਦ ਵਿੱਚ ਸ਼ਾਮਲ ‘ਆਪ’ ਵਾਲੰਟੀਅਰ ਜਸਵਿੰਦਰ ਸਿੰਘ ਘਨੌਰ, ਕੇਵਲ ਸਿੰਘ ਘਨੌਰੀ, ਲਖਵਿੰਦਰ ਸਿੰਘ ਈਸਾਪੁਰ ਅਤੇ ਗੁਰਦੀਪ ਸਿੰਘ ਸੁਲਤਾਨਪੁਰ ਨੇ ਹਲਕੇ ਦੇ ਪਿੰਡਾਂ ਵਿੱਚ ਨਹਿਰਾਂ, ਰਜਬਾਹੇ ਹੋਣ ਦੇ ਬਾਵਜੂਦ ਪਾਣੀ ਨਾ ਮਿਲਣ ਸਮੇਤ ਕੁੱਝ ਹੋਰ ਮੰਗਾਂ ਮੁੱਖ ਮੰਤਰੀ ਅੱਗੇ ਰੱਖੀਆਂ। ਆਗੂਆਂ ਅਨੁਸਾਰ ਮੁੱਖ ਮੰਤਰੀ ਨੇ ਵਾਲੰਟੀਅਰਾਂ ਨੂੰ ਨਹਿਰੀ ਪਾਣੀ ਸਮੇਤ ਹੋਰ ਮੰਗਾਂ ਮੰਨਣ ਦਾ ਭਰੋਸਾ ਦਿੱਤਾ।

ਨਹਿਰੀ ਪਾਣੀ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਪਿਛਲੇ ਇੱਕ ਵਰ੍ਹੇ ਤੋਂ ਨਹਿਰੀ ਪਾਣੀ ਲਈ ਵਿੱਢੇ ਸੰਘਰਸ਼ ਤੇ ਸਰਗਰਮੀਆਂ ਦੇ ਮੱਦੇਨਜ਼ਰ ਸਲਾਰ ਤੋਂ ਰਜਬਾਹਾ ਨਿਕਲ ਕੇ ਅੱਗੇ ਸੱਦੋਪੁਰ ਤੋਂ ਉਸ ਦੀਆਂ ਦੋ ਸ਼ਾਖਾਵਾਂ ਬਣ ਜਾਣ ਵਾਲੇ ਰਜਬਾਹੇ ਦੀ 38 ਸਾਲ ਪੁਰਾਣੀ ਤਜਵੀਜ਼ ਨੂੰ ਅਮਲੀ ਰੂਪ ਦੇਣ ਤਹਿਤ 186 ਏਕੜ ਜ਼ਮੀਨ ਐਕੁਆਇਰ ਕਰਨ ਦਾ ਕੰਮ ਚੱਲ ਰਿਹਾ ਹੈ। ਸੰਘਰਸ਼ ਕਮੇਟੀ ਦੇ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਨੇ ਦੱਸਿਆ ਕਿ ਕੰਗਣਵਾਲ ਤੋਂ ਪੰਜਗਰਾਈਆਂ ਤੱਕ ਅੱਧਾ ਰਜਬਾਹਾ ਬਣਿਆ ਹੋਇਆ ਅਤੇ ਅੱਧਾ ਬਾਕੀ ਹੈ, ਜਿਸ ਦਾ ਟੈਂਡਰ ਹੋ ਕੇ ਇਸ ਨੂੰ 31 ਸਤੰਬਰ ਤੱਕ ਪੂਰਾ ਕੀਤਾ ਜਾਣਾ ਹੈ ਪਰ ਕੰਮ ਦੀ ਸ਼ੁਰੂਆਤ ਨਹੀਂ ਹੋਈ। ਇਸੇ ਤਰ੍ਹਾਂ ਕੰਗਣਵਾਲ ਤੋਂ ਨਿਕਲਦੇ ਦੂਜੇ ਰੁਹੀੜਾ ਰਜਬਾਰੇ, ਜੋ ਭੂਦਨ ਤੱਕ ਆਵੇਗਾ, ਦਾ ਟੈਂਡਰ ਹੋਣ ਦੀ ਤਿਆਰੀ ਹੈ ਪਰ ਵਿਭਾਗ ਵੱਲੋਂ ਜ਼ਮੀਨ ਦੀ ਨਿਸ਼ਾਨਦੇਹੀ ਅਤੇ ਕਬਜ਼ਾ ਛੁਡਵਾਉਣ ਤੋਂ ਆਨਾਕਾਨੀ ਕਰਨ ਖ਼ਿਲਾਫ਼ 12 ਨੂੰ ਜਗੇੜਾ ਨਹਿਰੀ ਦਫ਼ਤਰ ਅੱਗੇ ਧਰਨਾ ਦੇਣ ਦੀ ਤਿਆਰੀ ਸੀ। ਆਗੂ ਅਨੁਸਾਰ ਹਾਲ ਹੀ ਦੌਰਾਨ ਵਿਭਾਗ ਵੱਲੋਂ ਮਿਣਤੀ ਵਾਲੀ ਮਸ਼ੀਨ ਵਿੱਚ ਨਕਸ਼ਾ ਫੀਡ ਕਰਨ ਦਾ ਕੰਮ ਸ਼ੁਰੂ ਹੋਣ ਅਤੇ ਬਕਾਇਦਾ ਮਿਣਤੀ 12 ਜੂਨ ਤੋਂ ਸੁਰੂ ਹੋਣ ਦੇ ਭਰੋਸੇ ਮਗਰੋਂ ਧਰਨਾ ਮੁਲਤਵੀ ਕੀਤਾ ਗਿਆ ਹੈ।

Advertisement