ਘੱਗਰ ’ਚ ਪਿੰਡ ਰੰਗਾ ਨੇੜੇ ਪਾੜ ਨੂੰ ਲੋਕਾਂ ਨੇ ਭਰਿਆ
03:35 PM Jul 14, 2023 IST
Advertisement
ਪ੍ਰਭੂ ਦਿਆਲ
ਸਿਰਸਾ, 14 ਜੁਲਾਈ
ਘੱਗਰ ’ਚ ਵਧ ਰਹੇ ਪਾਣੀ ਕਾਰਨ ਪਿੰਡ ਰੰਗਾ ਨੇੜੇ ਪਾੜ ਨੂੰ ਲੋਕਾਂ ਨੇ ਸਮਾਂ ਰਹਿੰਦੇ ਭਰ ਕੇ ਵੱਡਾ ਨੁਕਸਾਨ ਹੋ ਤੋਂ ਬਚਾਅ ਲਿਆ। ਘੱਗਰ ’ਚ ਪਾੜ ਨੂੰ ਭਰਦੇ ਸਮੇਂ ਸੈਂਕੜੇ ਕਿੱਲਿਆਂ ’ਚ ਖੜ੍ਹੀ ਫ਼ਸਲ ’ਚ ਪਾਣੀ ਭਰ ਗਿਆ। ਘੱਗਰ ਦੇ ਹੜ੍ਹ ਦੇ ਖਦਸ਼ੇ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਘੱਗਰ ਕੰਢੇ ਵਸੇ 40 ਪਿੰਡਾਂ ਦੇ ਸਕੂਲਾਂ ਦੀਆਂ ਛੁੱਟੀਆਂ ਮੰਗਲਵਾਰ ਤੱਕ ਵਧਾ ਦਿੱਤੀਆਂ ਹਨ। ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਪਾਰਥ ਗੁਪਤਾ ਵੱਲੋਂ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਆਪਣਾ ਸਟੇਸ਼ਨ ਨਾ ਛੱਡਣ ਦੇ ਆਦੇਸ਼ ਜਾਰੀ ਕੀਤੇ ਗਏ ਹਨ।
Advertisement
Advertisement