ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਹਿਰੀ ਪਾਣੀ ਦੀ ਚੋਰੀ ਰੁਕਵਾਉਣ ਲਈ ਟੈਂਕੀ ’ਤੇ ਚੜ੍ਹੇ ਲੋਕ

07:33 AM Aug 27, 2023 IST
ਪਿੰਡ ਬੁਰਜ ਮਹਿਮਾ ਵਿੱਚ ਪਾਣੀ ਵਾਲੀ ਟੈਂਕੀ ’ਤੇ ਚੜ੍ਹੇ ਹੋਏ ਲੋਕ।

ਮਨੋਜ ਸ਼ਰਮਾ
ਬਠਿੰਡਾ, 26 ਅਗਸਤ
ਇੱਥੋਂ ਦੇ ਪਿੰਡ ਬੁਰਜ ਮਹਿਮਾ ਵਿੱਚ ਜਲ ਘਰ ਨੂੰ ਜਾਂਦੀ ਨਹਿਰੀ ਪਾਣੀ ਵਾਲੀ ਪਾਈਪਲਾਨੀਨ ’ਚੋਂ ਪਾਣੀ ਦੀ ਚੋਰੀ ਤੋਂ ਪ੍ਰੇਸ਼ਾਨ ਲੋਕ ਅੱਜ ਜਲ ਘਰ ਦੀ ਟੈਂਕੀ ’ਤੇ ਚੜ੍ਹ ਗਏ। ਇਸ ਮੌਕੇ ਇਕੱਤਰ ਹੋਏ ਸਾਰੇ ਪਿੰਡ ਵਾਸੀਆਂ ਨੇ ਬੀਕੇਯੂ ਉਗਰਾਹਾਂ ਯੂਨੀਅਨ ਅਗਵਾਈ ਹੇਠ ਵਾਟਰ ਐਂਡ ਸੈਨੀਟੇਸ਼ਨ ਵਿਭਾਗ ਦੇ ਅਫ਼ਸਰਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਟੈਂਕੀ ’ਤੇ ਚੜ੍ਹਨ ਵਾਲਿਆਂ ’ਚ ਰਾਮ ਸਿੰਘ, ਹਰਪ੍ਰੀਤ ਸਿੰਘ, ਸੁਖਬੀਰ ਸਿੰਘ ਤੇ ਸਤਨਾਮ ਸਿੰਘ ਨੇ ਪ੍ਰਸ਼ਾਸਨ ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੇ ਪਿੰਡ ਦੇ ਕੁਝ ਵਿਅਕਤੀਆਂ ਵੱਲੋਂ ਕੋਟ ਭਾਈ ਰਜਵਾਹੇ ’ਚੋਂ ਜਲ ਘਰ ਨੂੰ ਜਾਂਦੀ ਪਾਈਪਲਾਈਨ ਵਿਚੋਂ ਕਾਫ਼ੀ ਲੰਮੇ ਸਮੇਂ ਤੋਂ ਪਾਣੀ ਚੋਰੀ ਕੀਤਾ ਜਾ ਰਿਹਾ ਹੈ, ਜਿਸ ਕਾਰਨ ਪਿੰਡ ਦੀ 80 ਫ਼ੀਸਦੀ ਆਬਾਦੀ ਦੀ ਗਰਮੀ ਵਿਚ ਪਾਣੀ ਨੂੰ ਤਰਸ ਰਹੀ ਹੈ। ਪਿੰਡ ਦੇ ਸਰਪੰਚ ਅਮਨਦੀਪ ਸਿੰਘ ਨੇ ਦੋਸ਼ ਲਗਾਏ ਕਿ ਪਿੰਡ ਦੀ ਪੰਚਾਇਤ ਵੱਲੋਂ ਪਾਣੀ ਚੋਰੀ ਕਰਨ ਵਾਲਿਆਂ ਦੇ ਖ਼ਿਲਾਫ਼ ਕਈ ਡਿਪਟੀ ਕਮਿਸ਼ਨਰ ਬਠਿੰਡਾ ਅਤੇ ਜਲ ਘਰ ਦੇ ਅਧਿਕਾਰੀਆਂ ਕੋਲ ਸ਼ਿਕਾਇਤ ਕੀਤੀ ਗਈ ਸੀ, ਪਰ ਜਲ ਘਰ ਦੇ ਅਧਿਕਾਰੀ ਗੂੜ੍ਹੀ ਨੀਂਦ ਸੁੱਤੇ ਰਹੇ। ਸਰਪੰਚ ਨੇ ਦੱਸਿਆ ਕਿ ਜਲ ਘਰ ਦੀ ਟੈਂਕੀ ਵਿਚ ਸਿਰਫ਼ ਧਰਤੀ ਹੇਠਲਾ ਪਾਣੀ ਛੱਡਿਆ ਜਾ ਰਿਹਾ ਜਿਸ ਕਾਰਨ ਲੋਕ ਬਿਮਾਰੀਆਂ ਤੋਂ ਪੀੜਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਕਾਫ਼ੀ ਲੰਮੇ ਸਮੇਂ ਤੋਂ ਪਾਣੀ ਤੋਂ ਵਾਂਝੇ ਲੋਕਾਂ ਨੂੰ ਮਜਬੂਰਨ ਸੰਘਰਸ਼ ਦਾ ਬਿਗੁਲ ਵਜਾਉਣ ਲਈ ਮਜਬੂਰ ਹੋਣਾ ਪਿਆ। ਸਰਪੰਚ ਨੇ ਦੱਸਿਆ ਕਿ ਪਿੰਡ ਦੇ ਕੁਝ ਘਰਾਂ ਵੱਲੋਂ ਜਲ ਘਰ ਨੂੰ ਜਾਂਦੀ ਪਾਈਪਲਾਈਨ ਵਾਲੀ ਡਿੱਗੀ ’ਚ 4 ਇੰਚੀ ਪਾਈਪ ਪਾ ਕਿ ਘਰਾਂ ਵਿਚ ਪਾਣੀ ਸਟੋਰ ਕੀਤਾ ਜਾ ਰਿਹਾ ਹੈ। ਜਿਸ ਕਾਰਨ ਜਲ ਵਾਲੇ ਪਾਣੀ ਦੀ ਸਪਲਾਈ ਪਿੱਛੇ ਹੀ ਚੋਰੀ ਹੋ ਰਹੀ ਸੀ। ਅੱਜ ਪਿੰਡ ਦੇ ਲੋਕਾਂ ਸਵੇਰੇ 9.30 ਵਜੇ ਤੋਂ ਲੈ ਕੇ 2 ਵਜੇ ਤੱਕ ਧਰਨਾ ਦਿੰਦੇ ਰਹੇ।
ਇਸ ਦੌਰਾਨ ਹਾਲਾਤ ਵਿਗੜਦੇ ਦੇਖ ਜਲ ਸਪਲਾਈ ਵਿਭਾਗ ਦੇ ਐੱਸਡੀਓ ਅਸ਼ੋਕ ਕੁਮਾਰ ਅਤੇ ਥਾਣਾ ਨੇਹੀਆ ਵਾਲਾ ਦੇ ਮੁੱਖ ਅਫ਼ਸਰ ਕਰਮਜੀਤ ਕੌਰ ਨੇ ਮੌਕੇ ’ਤੇ ਪਹੁੰਚ ਕੇ ਪਾਣੀ ਚੋਰੀ ਵਾਲੀਆਂ ਪਾਈਪਾ ਨੂੰ ਪੁਟਵਾਇਆ ਅਤੇ ਲੋਕਾਂ ਨੂੰ ਸ਼ਾਂਤ ਕਰ ਕੇ ਟੈਂਕੀ ਤੋਂ ਉਤਾਰਿਆ।
ਪੁਲੀਸ ਮੁਖੀ ਨੇ ਪਾਣੀ ਚੋਰੀ ਕਰਨ ਵਾਲੇ ਲੋਕਾਂ ਨੂੰ ਚਿਤਾਵਾਨੀ ਦਿੱਤੀ ਕਿ ਜੇਕਰ ਮੁੜ ਪਾਣੀ ਦੀ ਚੋਰੀ ਕੀਤੀ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

Advertisement

Advertisement