For the best experience, open
https://m.punjabitribuneonline.com
on your mobile browser.
Advertisement

ਸਰਕਾਰੀ ਦਫ਼ਤਰਾਂ ਵਿੱਚ ਅਫ਼ਸਰਾਂ ਦੀ ਘਾਟ ਕਾਰਨ ਲੋਕ ਪ੍ਰੇਸ਼ਾਨ

08:26 AM Aug 04, 2024 IST
ਸਰਕਾਰੀ ਦਫ਼ਤਰਾਂ ਵਿੱਚ ਅਫ਼ਸਰਾਂ ਦੀ ਘਾਟ ਕਾਰਨ ਲੋਕ ਪ੍ਰੇਸ਼ਾਨ
ਸਰਕਾਰੀ ਹਸਪਤਾਲ ਸ਼ੇਰਪੁਰ ਦੀ ਇਮਾਰਤ। -ਫੋਟੋ: ਰਿਸ਼ੀ
Advertisement

ਪੱਤਰ ਪ੍ਰੇਰਕ
ਸ਼ੇਰਪੁਰ, 3 ਅਗਸਤ
ਸ਼ੇਰਪੁਰ ਦੇ ਸਰਕਾਰੀ ਦਫ਼ਤਰਾਂ ਵਿੱਚ ਮੁੱਖ ਆਸਾਮੀਆਂ ਦਾ ਵਾਧੂ ਚਾਰਜ ਹੋਰ ਅਧਿਕਾਰੀਆਂ ਨੂੰ ਦੇਣ ਕਾਰਨ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਖੱਜਲ-ਖੁਆਰੀ ਝੱਲਣੀ ਪੈ ਰਹੀ ਹੈ। ਜਾਣਕਾਰੀ ਅਨੁਸਾਰ ਸਰਕਾਰੀ ਹਸਪਤਾਲ ਸ਼ੇਰਪੁਰ ਜੋ ਇਲਾਕੇ ਦੇ ਲਗਪਗ ਦੋ ਦਰਜਨ ਤੋਂ ਵੱਧ ਪਿੰਡਾਂ ਦਾ ਕੇਂਦਰ ਬਿੰਦੂ ਹੈ। ਉੱਥੇ ਐੱਸਐੱਮਓ ਦੀ ਆਸਾਮੀ ਪਿਛਲੇ ਲੰਬੇ ਸਮੇਂ ਤੋਂ ਖਾਲੀ ਹੋਣ ਕਾਰਨ ਇਸ ਦਾ ਵਾਧੂ ਚਾਰਜ ਐੱਸਐੱਮਓ ਧੂਰੀ ਨੂੰ ਦਿੱਤਾ ਹੋਇਆ ਹੈ। ਸਰਕਾਰੀ ਹਸਪਤਾਲ ਵਿੱਚ ਮਾਹਿਰ ਡਾਕਟਰਾਂ ਸਮੇਤ ਹੋਰ ਸਟਾਫ਼ ਦੀ ਬਹੁਤ ਘਾਟ ਹੈ ਜਿਸ ਕਰਕੇ ਹਸਪਤਾਲ ਦੀਆਂ ਕਈ ਖਾਮੀਆਂ ਅਕਸਰ ਅਖਬਾਰਾਂ ਦੀਆਂ ਸੁਰਖੀਆ ਹੁੰਦੀਆਂ ਹਨ। ਇਸੇ ਤਰ੍ਹਾਂ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਦੀ ਆਸਾਮੀ ਪਿਛਲੇ ਕਈ ਮਹੀਨਿਆਂ ਤੋਂ ਖਾਲੀ ਹੈ ਜਿਸ ਦਾ ਵਾਧੂ ਚਾਰਜ ਪਹਿਲਾਂ ਬੀਡੀਪੀਓ ਮਹਿਲ ਕਲਾਂ ਨੂੰ, ਫਿਰ ਬੀਡੀਪੀਓ ਧੂਰੀ ਅਤੇ ਅੱਜਕੱਲ ਮੁੜ ਬੀਡੀਪੀਓ ਮਹਿਲ ਕਲਾਂ ਨੂੰ ਦਿੱਤਾ ਹੋਇਆ ਹੈ। ਸ਼ੇਰਪੁਰ ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦੀ ਆਸਾਮੀ ਦੀ ਤਕਰੀਬਨ ਇੱਕ ਸਾਲ ਪਹਿਲਾਂ ਖਾਲੀ ਹੋਈ ਤਾਂ ਬੀਪੀਈਓ ਸੁਨਾਮ-2 ਨੂੰ ਵਾਧੂ ਚਾਰਜ ਦਿੱਤਾ ਗਿਆ, ਕਾਫੀ ਸਮਾਂ ਵਾਧੂ ਚਾਰਜ ਸੰਗਰੂਰ-1 ਬੀਪੀਈਓ ਕੋਲ ਵੀ ਰਿਹਾ ਅਤੇ ਅੱਜ ਕੱਲ੍ਹ ਇਸ ਦਾ ਵਾਧੂ ਚਾਰਜ ਬੀਪੀਈਓ ਧੂਰੀ ਕੋਲ ਹੈ। ਬੀਪੀਈਓ ਦੀ ਪੱਕੀ ਆਸਾਮੀ ਨਾ ਹੋਣ ਕਾਰਨ ਬਲਾਕ ਦੇ ਸਕੂਲਾਂ ਦਾ ਦੌਰਾ ਨਾ ਹੋਣ ਕਾਰਨ ਕਈ ਤਰ੍ਹਾਂ ਦੀਆਂ ਪ੍ਰਬੰਧਕੀ ਸਮੱਸਿਆਵਾਂ ਦਰਪੇਸ਼ ਆਉਂਦੀਆਂ ਹਨ। ਸੀਨੀਅਰ ਅਕਾਲੀ ਆਗੂ ਤੇ ਗੁਰਜੀਤ ਸਿੰਘ ਚਾਂਗਲੀ ਨੇ ਸ਼ੇਰਪੁਰ ਦੇ ਸਰਕਾਰੀ ਦਫ਼ਤਰਾਂ ਦੀਆਂ ਮੁੱਖ ਅਸਾਮੀਆਂ ਭਰਨ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਬਲਾਕ ਸ਼ੇਰਪੁਰ ਨਾਲ ਮੁੱਖ ਮੰਤਰੀ ਦੇ ਧੂਰੀ ਹਲਕੇ ਡੇਢ ਦਰਜਨ ਪਿੰਡਾਂ ਦਾ ਸਿੱਧਾ ਸਬੰਧ ਹੈ। ਇਸ ਕਰ ਕੇ ਇਸ ਲੋਕ ਸਮੱਸਿਆ ਫੌਰੀ ਹੱਲ ਕੀਤਾ ਜਾਵੇ।

Advertisement
Advertisement
Author Image

Advertisement