ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਾਲੇਰਕੋਟਲਾ-ਬਰਨਾਲਾ ਮਾਰਗ ’ਤੇ ਨੌਧਰਾਣੀ ਫਾਟਕ ਕਾਰਨ ਲੱਗਦੇ ਜਾਮ ਤੋਂ ਲੋਕ ਪ੍ਰੇਸ਼ਾਨ

08:44 AM Dec 04, 2024 IST
ਮਾਲੇਰਕੋਟਲਾ ਵਿੱਚ ਨੌਧਰਾਣੀ ਫਾਟਕ ਬੰਦ ਹੋਣ ਕਾਰਨ ਖੜ੍ਹੇ ਲੋਕ।

ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 3 ਦਸੰਬਰ
ਇੱਥੇ ਮਾਲੇਰਕੋਟਲਾ-ਬਰਨਾਲਾ ਸੜਕ ’ਤੇ ਲੁਧਿਆਣਾ-ਧੂਰੀ ਰੇਲਵੇ ਲਾਈਨ ਦੇ ਨੌਧਰਾਣੀ ਫਾਟਕ ਨੰਬਰ-43 ਵਾਰ-ਵਾਰ ਬੰਦ ਹੋਣ ਕਰਕੇ ਲੱਗਦੇ ਜਾਮ ਕਾਰਨ ਨੇੜਲੇ ਪਿੰਡਾਂ ਤੋਂ ਮਾਲੇਰਕੋਟਲਾ ਅਤੇ ਮਾਲੇਰਕੋਟਲਾ ਤੋਂ ਸ਼ੇਰਪੁਰ, ਬਰਨਾਲਾ, ਬਠਿੰਡਾ ਨੂੰ ਆਉਣ-ਜਾਣ ਵਾਲੇ ਲੋਕ ਬਹੁਤ ਪ੍ਰੇਸ਼ਾਨ ਹਨ। ਫਾਟਕ ਬੰਦ ਹੋਣ ਵੇਲੇ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਹਨ। ਫਾਟਕ ਖੁੱਲ੍ਹਣ ਤੋਂ ਬਾਅਦ ਵਾਹਨ ਚਾਲਕਾਂ ’ਚ ਇੱਕ -ਦੂਜੇ ਤੋਂ ਪਹਿਲਾਂ ਅੱਗੇ ਲੰਘਣ ਦੀ ਕਾਹਲ ’ਚ ਕਈ ਵਾਰ ਝਗੜਾ ਵੀ ਹੋ ਜਾਂਦਾ ਹੈ। ਭੀੜ ਵਿੱਚ ਦੋਵੇਂ ਪਾਸਿਆਂ ਤੋਂ ਆਉਣ-ਜਾਣ ਵਾਲੇ ਚਾਰ ਪਹੀਆ ਵਾਹਨਾਂ ਦੇ ਇੱਕ-ਦੂਜੇ ਨਾਲ ਮਾੜਾ-ਮੋਟਾ ਖਹਿ ਕੇ ਲੰਘਣ ਦੇ ਨਾਲ ਨਾਲ ਦੋ ਪਹੀਆ ਵਾਹਨ ਚਾਲਕਾਂ ਦੇ ਜ਼ਖ਼ਮੀ ਹੋਣ ਦਾ ਡਰ ਬਣਿਆ ਰਹਿੰਦਾ ਹੈ। ਰੇਲਵੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਲੁਧਿਆਣਾ-ਧੂਰੀ ਰੇਲਵੇ ਟਰੈਕ ’ਤੇ 24 ਘੰਟਿਆਂ ’ਚ ਕਰੀਬ 55-60 (ਮੁਸਾਫ਼ਰ ਅਤੇ ਮਾਲ ਗੱਡੀਆਂ) ਲੰਘਦੀਆਂ ਹਨ। ਇੰਨੀ ਵਾਰ ਹੀ ਇਹ ਫਾਟਕ ਬੰਦ ਹੁੰਦਾ ਹੈ। ਇੱਕ ਰੇਲ ਗੱਡੀ ਦੇ ਲੰਘਣ ਸਮੇਂ ਤੱਕ ਬੰਦ ਫਾਟਕ ਨੂੰ ਖੁੱਲ੍ਹਣ ਤੱਕ ਕਰੀਬ 6 ਤੋਂ 8 ਮਿੰਟ ਦਾ ਸਮਾਂ ਲੱਗਦਾ ਹੈ। ਉਸ ਅਨੁਸਾਰ ਮਾਲੇਰਕੋਟਲਾ ਸਟੇਸ਼ਨ ’ਤੇ ਇੱਕ-ਦੂਜੇ ਪਾਸੇ ਨੂੰ ਜਾਣ-ਆਉਣ ਵਾਲੀਆਂ ਕਰੀਬ 10-12 ਰੇਲ ਗੱਡੀਆਂ ਦੀ ਕਰਾਸਿੰਗ ਹੁੰਦੀ ਹੈ। ਰੇਲ ਗੱਡੀਆਂ ਦੀ ਆਵਾਜਾਈ ਦੌਰਾਨ ਕਰਾਸਿੰਗ ਨੂੰ ਕਰੀਬ 10 ਮਿੰਟ ਦਾ ਸਮਾਂ ਲੱਗਦਾ ਹੈ। ਇਸ ਹਿਸਾਬ ਨਾਲ ਇਨ੍ਹਾਂ ਰੇਲ ਗੱਡੀਆਂ ਦੇ ਲੰਘਣ ਕਾਰਨ ਇਹ ਫਾਟਕ 24 ਘੰਟੇ ’ਚ ਕਰੀਬ 7 ਘੰਟੇ ਬੰਦ ਰਹਿੰਦਾ ਹੈ। ਫਾਟਕ ਬੰਦ ਰਹਿਣ ਕਾਰਨ ਵਿਦਿਆਰਥੀਆਂ ਤੋਂ ਇਲਾਵਾ, ਮਰੀਜ਼ਾਂ, ਅਦਾਲਤ ਵਿੱਚ ਜਾਣ ਵਾਲੇ ਲੋਕ ਤੇ ਵਕੀਲ, ਅਧਿਆਪਕ, ਵਪਾਰੀ ਅਤੇ ਨਿੱਜੀ ਕੰਮਾਂ ਲਈ ਸ਼ਹਿਰ ਆਉਣ-ਜਾਣ ਵਾਲੇ ਲੋਕ ਟਰੈਫ਼ਿਕ ਜਾਮ ਵਿੱਚ ਫਸ ਜਾਂਦੇ ਹਨ। ਐਡਵੋਕੇਟ ਦਵਿੰਦਰ ਸਿੰਘ, ਸੁਖਵਿੰਦਰ ਸਿੰਘ ਮੁਬਾਰਕਪੁਰ ਚੂੰਘਾਂ ਅਤੇ ਪਰਮੇਲ ਸਿੰਘ ਹਥਨ ਨੇ ਕਿਹਾ ਕਿ ਇਸ ਸਮੱਸਿਆ ਦਾ ਹੱਲ ਪੁਲ ਹੈ। ਇਸ ਲਈ ਇੱਥੇ ਪੁਲ ਬਣਾਇਆ ਜਾਵੇ।

Advertisement

Advertisement