For the best experience, open
https://m.punjabitribuneonline.com
on your mobile browser.
Advertisement

ਇੰਤਕਾਲ ਸ਼ੁਰੂ ਹੋਣ ਦੇ ਐਲਾਨ ਮਗਰੋਂ ਲੋਕ ਖੁਸ਼

09:02 AM Sep 19, 2024 IST
ਇੰਤਕਾਲ ਸ਼ੁਰੂ ਹੋਣ ਦੇ ਐਲਾਨ ਮਗਰੋਂ ਲੋਕ ਖੁਸ਼
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 18 ਸਤੰਬਰ
ਦਿੱਲੀ ਦਿਹਾਤ ਸੰਗਠਨ ਦੇ ਆਗੂ ਦੀਵਾਨ ਸਿੰਘ ਨੇ ਕਿਹਾ ਕਿ ਦਾਖਲ ਖਾਰਜ ਨਾ ਹੋਣ ਕਰਕੇ ਲੋਕ ਜ਼ਮੀਨਾਂ ਦੀ ਰਜਿਸਟਰੀ ਨਹੀਂ ਕਰਵਾ ਸਕਦੇ ਸਨ ਅਤੇ ਐਗਰੀਮੈਂਟ ਜਾਂ ਪਾਵਰ ਆਫ ਅਟਾਰਨੀ ਨਾਲ ਹੀ ਕੰਮ ਚਲਾਇਆ ਜਾ ਰਿਹਾ ਸੀ। ਹੁਣ ਰਿਕਾਰਡ ਵਿੱਚ ਮਾਲਕਾਨਾ ਹੱਕ ਮਿਲਣ ਨਾਲ ਲੋਕ ਆਪਣੀਆਂ ਜਾਇਦਾਦਾਂ ਦੀ ਵੰਡ ਅਤੇ ਜਮ੍ਹਾਂਬੰਦੀ ਕਰਵਾ ਸਕਣਗੇ।
ਲੈਫਟੀਨੈਂਟ ਗਵਰਨਰ ਵੀਕੇ ਸਕਸੈਨਾ ਨੇ ਮੰਗਲਵਾਰ ਨੂੰ ਐਲਾਨ ਕੀਤਾ ਸੀ ਖੇਤੀ ਜ਼ਮੀਨ ਦੇ ਇੰਤਕਾਲ ਦੀ ਇਜਾਜ਼ਤ ਦਿੱਤੀ ਜਾਵੇਗੀ, ਜਿਸ ਨਾਲ ਸ਼ਹਿਰੀ ਪਿੰਡਾਂ ਦੇ ਵਸਨੀਕਾਂ ਨੂੰ ਵਿਰਾਸਤ ਵਿੱਚ ਮਿਲੀ ਖੇਤੀ ਜ਼ਮੀਨ ਦੇ ਮਾਲਕੀ ਅਧਿਕਾਰਾਂ ਨੂੰ ਰਿਕਾਰਡ ਕਰਨ ਦਾ ਰਾਹ ਪੱਧਰਾ ਕੀਤਾ ਜਾਵੇਗਾ। ਦੀਵਾਨ ਸਿੰਘ ਨੇ ਕਿਹਾ ਕਿ ਇੰਤਕਾਲ ਦੀ ਮੰਗ ਲੰਬੇ ਸਮੇਂ ਤੋਂ ਚੱਲ ਰਹੀ ਸੀ, ਕਿਉਂਕਿ ਇਹ ਖਰੀਦ ਜਾਂ ਵਿਕਰੀ ਦੌਰਾਨ ਕਿਸੇ ਜਾਇਦਾਦ ਦੇ ਮਾਲਕ ਦੀ ਮੌਤ ਹੋਣ ਦੀ ਸਥਿਤੀ ਵਿੱਚ ਪਰਿਵਾਰ ਦੇ ਮੈਂਬਰਾਂ ਨੂੰ ਮਾਲਕੀ ਦੇ ਤਬਾਦਲੇ ਦੀ ਆਗਿਆ ਦਿੰਦੀ ਹੈ। 2010 ਤੇ 2019 ਦੇ ਵਿਚਕਾਰ ਪਿੰਡਾਂ ਦਾ ਸ਼ਹਿਰੀਕਰਨ ਅਤੇ ਦਿੱਲੀ ਵਿਕਾਸ ਅਥਾਰਿਟੀ (ਡੀਡੀਏ) ਨੂੰ ਤਬਦੀਲ ਕੀਤੇ ਜਾਣ ਤੋਂ ਬਾਅਦ ਇੰਤਕਾਲ ਨੂੰ ਰੋਕ ਦਿੱਤਾ ਗਿਆ ਸੀ।
ਸਕਸੈਨਾ ਨੇ ਕਿਹਾ ਕਿ ਦਿੱਲੀ ਦੇ ਸ਼ਹਿਰੀ ਪਿੰਡਾਂ ਵਿੱਚ ਵਾਹੀਯੋਗ ਜ਼ਮੀਨ ਦਾ ਇੰਤਕਾਲ ਵਿਰਾਸਤ ਦੇ ਆਧਾਰ ’ਤੇ ਹੁਣ ਮਾਲ ਅਧਿਕਾਰੀਆਂ ਵੱਲੋਂ ਕੀਤਾ ਜਾਵੇਗਾ, ਜਿਵੇਂ ਕਿ ਪਹਿਲਾਂ ਕੀਤਾ ਜਾਂਦਾ ਸੀ। ਇਹ ਕੰਮ ਇਸ ਹਫ਼ਤੇ ਪਿੰਡਾਂ ਵਿੱਚ ਕੈਂਪ ਲਗਾ ਕੇ ਸ਼ੁਰੂ ਕਰ ਦਿੱਤਾ ਜਾਵੇਗਾ। ਲੈਫਟੀਨੈਂਟ ਗਵਰਨਰ ਦਫ਼ਤਰ ਦੇ ਅਧਿਕਾਰੀਆਂ ਨੇ ਕਿਹਾ ਕਿ ਜਨਤਕ ਨੁਮਾਇੰਦਿਆਂ, ਸੰਸਦ ਮੈਂਬਰਾਂ ਅਤੇ ਸਿਵਲ ਸੁਸਾਇਟੀ ਨੁਮਾਇੰਦਿਆਂ ਨੇ ਇਸ ਲਈ ਦਬਾਅ ਪਾਇਆ ਸੀ। ਅਧਿਕਾਰੀ ਨੇ ਕਿਹਾ ਕਿ ਇਹ ਇੱਕ ਇਤਿਹਾਸਕ ਫੈਸਲਾ ਹੈ ਜੋ ਲੱਖਾਂ ਦਿੱਲੀ ਵਾਸੀਆਂ ਦੇ ਜੀਵਨ ‘ਤੇ ਪ੍ਰਭਾਵ ਪਾਵੇਗਾ। ਇਹ ਲੋਕਾਂ ਦੀ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਨੂੰ ਪੂਰਾ ਕਰੇਗਾ, ਜਿਨ੍ਹਾਂ ਨੂੰ 2010 ਤੋਂ ਵਿਰਾਸਤ ਦੇ ਉਨ੍ਹਾਂ ਦੇ ਕੁਦਰਤੀ ਅਧਿਕਾਰ ਤੋਂ ਇਨਕਾਰ ਕੀਤਾ ਗਿਆ ਸੀ।

Advertisement

ਭਾਜਪਾ ਵੱਲੋਂ ਐੱਲਜੀ ਦਾ ਧੰਨਵਾਦ

ਵਰਿੰਦਰ ਸਚਦੇਵਾ ਨੇ ਕਿਹਾ ਕਿ ਦਿੱਲੀ ਦਿਹਾਤੀ ਦੇ ਲੋਕ ਜ਼ਮੀਨ ਜਾਇਦਾਦ ਦੇ ਇੰਤਕਾਲ ਤੋਂ ਪ੍ਰੇਸ਼ਾਨ ਸਨ ਜੋ ਕਿ ਦਿੱਲੀ ਸਰਕਾਰ ਦੀ ਅਣਗਹਿਲੀ ਕਾਰਨ ਪਿਛਲੇ 8 ਸਾਲਾਂ ਤੋਂ ਰੁਕਿਆ ਹੋਇਆ ਸੀ। ਕਮਲਜੀਤ ਸ਼ਹਿਰਾਵਤ ਨੇ ਕਿਹਾ ਕਿ ਦਿੱਲੀ ਦਿਹਾਤੀ ਦੇ ਕਿਸਾਨਾਂ ਦੀਆਂ ਚਾਰ ਮੁੱਖ ਸਮੱਸਿਆਵਾਂ ਹਨ ਜਿਵੇਂ ਇੰਤਕਾਲ, ਲੈਂਡ ਪੂਲਿੰਗ, ਖੇਤੀ ਲਈ ਪ੍ਰਾਪਤ ਜ਼ਮੀਨ ’ਤੇ ਮਾਲਕੀ ਹੱਕ ਨਹੀਂ ਦਿੱਤੇ ਗਏ ਸਨ।

Advertisement

Advertisement
Author Image

joginder kumar

View all posts

Advertisement