ਕੌਮੀ ਮਾਰਗ ਦੀ ਸਰਵਿਸ ਰੋਡ ਦਾ ਕੰਮ ਰੁਕਣ ਕਾਰਨ ਲੋਕ ਪ੍ਰੇਸ਼ਾਨ
07:53 AM Jul 06, 2024 IST
ਗੁਰਬਖਸ਼ਪੁਰੀ
ਤਰਨ ਤਾਰਨ, 5 ਜੁਲਾਈ
ਕੌਮੀ ਸ਼ਾਹ ਮਾਰਗ ਨੰਬਰ-54 ’ਤੇ ਇਲਾਕੇ ਦੇ ਪਿੰਡ ਚੁਤਾਲਾ ਦੀ ਸਰਵਿਸ ਰੋਡ ਦਾ ਤਿੰਨ ਮਹੀਨੇ ਪਹਿਲਾਂ ਸ਼ੁਰੂ ਹੋਇਆ ਮੁਰੰਮਤ ਦਾ ਕਾਰਜ ਛੇਤੀ ਮੁਕੰਮਲ ਹੋਣ ਦੀ ਸੰਭਾਵਨਾ ਨਹੀਂ ਹੈ। ਰੋਡ ਦੀ ਮੁਰੰਮਤ ਕਾਰਨ ਪ੍ਰਸ਼ਾਸਨ ਨੇ ਇਸ ਸੜਕ ਤੋਂ ਭਾਰੀ ਵਾਹਨਾਂ ਦੇ ਆਉਣ-ਜਾਣ ’ਤੇ ਰੋਕ ਲਗਾ ਦਿੱਤੀ ਹੈ| ਇਸ ਸਰਵਿਸ ਰੋਡ ਦਾ 300 ਮੀਟਰ ਦਾ ਟੁਕੜਾ ਸਾਲਾਂ ਤੋਂ ਇਸ ਦੇ ਐਨ ਵਿਚਕਾਰ ਪਾਣੀ ਖੜ੍ਹਾ ਰਹਿਣ ਕਾਰਨ ਪੂਰੀ ਤਰ੍ਹਾਂ ਟੁੱਟ ਗਿਆ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਆਗੂ ਸਵਿੰਦਰ ਸਿੰਘ ਚੁਤਾਲਾ ਨੇ ਦੱਸਿਆ ਕਿ ਇਸ ਸੜਕ ਦੀ ਮੁਰੰਮਤ ਦਾ ਕੰਮ ਬੀਤੇ 40 ਦਿਨ ਪਹਿਲਾਂ ਰੋਕ ਦਿੱਤਾ ਗਿਆ ਹੈ| ਇਸ ਸਰਵਿਸ ਰੋਡ ਤੋਂ ਹੀ ਲੰਘ ਕੇ ਵਾਹਨ ਆਦਿ ਪੱਟੀ ਨੂੰ ਆਉਂਦੇ ਜਾਂਦੇ ਹਨ। ਕੌਮੀ ਸ਼ਾਹ ਮਾਰਗ ਅਥਾਰਟੀ ਦੇ ਸਲਾਹਕਾਰ ਆਸ਼ੂ ਨੇ ਦੱਸਿਆ ਕਿ ਮੀਂਹ ਦਾ ਮੌਸਮ ਸ਼ੁਰੂ ਹੋਣ ਕਾਰਨ ਇਹ ਕੰਮ ਰੋਕਿਆ ਹੈ| ਕਿਸਾਨ ਜਥੇਬੰਦੀ ਦੇ ਆਗੂ ਸਵਿੰਦਰ ਸਿੰਘ ਚੁਤਾਲਾ ਨੇ ਸੜਕ ਦੇ ਕੰਮ ਨੂੰ ਬਿਨਾਂ ਦੇਰੀ ਦੇ ਫਿਰ ਤੋਂ ਚਾਲੂ ਕਰਨ ਦੀ ਮੰਗ ਕੀਤੀ ਹੈ|
Advertisement
Advertisement