ਮਲਸੀਆਂ ਵਿੱਚ ਨਸ਼ਾ ਵਿਰੋਧੀ ਸਮਾਗਮ
04:44 AM Jan 03, 2025 IST
Advertisement
ਪੱਤਰ ਪ੍ਰੇਰਕ
ਸ਼ਾਹਕੋਟ, 2 ਜਨਵਰੀ
ਯੂਥ ਸਪੋਰਟਸ ਕਲੱਬ ਸਲੈਚ ਵੱਲੋਂ ਮਲਸੀਆਂ ਦੇ ਇੱਕ ਨਿੱਜੀ ਸਕੂਲ ਵਿੱਚ ਨਸ਼ਾ ਵਿਰੋਧੀ ਸਮਾਗਮ ਕਰਵਾ ਕੇ ਲੋਕਾਂ ਨੂੰ ਨਸ਼ਿਆਂ ਦੀ ਅਲਾਮਤ ਖ਼ਿਲਾਫ਼ ਜਾਗਰੂਕ ਕੀਤਾ ਗਿਆ। ਮੁੱਖ ਮਹਿਮਾਨ ਵਜੋਂ ਪੁੱਜੇ ਪੰਜਾਬ ਪੁਲੀਸ ਜਲੰਧਰ ਦੇ ਟਰੈਫਿਕ ਸੈੱਲ ਦੇ ਇੰਚਾਰਜ ਮੀਨਾ ਪਵਾਰ ਨੇ ਸਮਾਗਮ ਨਸ਼ਿਆਂ ਨੂੰ ਅਤਿਵਾਦ ਨਾਲੋਂ ਵੀ ਜ਼ਿਆਦਾ ਖਤਰਨਾਕ ਦੱਸਦਿਆਂ ਇਸਨੂੰ ਖਤਮ ਕਰਨ ਲਈ ਵੱਡੀ ਲਹਿਰ ਪੈਦਾ ਕਰਨ ਦਾ ਸੱਦਾ ਦਿੱਤਾ। ਯੁਵਕ ਸੇਵਾਵਾਂ ਦੇ ਸਹਾਇਕ ਡਾਇਰੈਕਟਰ ਰਵੀ ਦਾਰਾ ਨੇ ਸਾਈਕਲ ਗੀਤ ਰਾਹੀਂ ਲੋਕਾਂ ਨੂੰ ਨਸ਼ੇ ਛੱਡਕੇ ਸਿਹਤਮੰਦ ਜੀਵਨ ਸ਼ੈਲੀ ਅਪਨਾਉਣ ਦਾ ਸੁਨੇਹਾ ਦਿਤਾ। ‘ਤਾਈ ਜਗੀਰੋ’ ਦੇ ਨਾਮ ਨਾਲ ਮਕਬੂਲ ਜੋਗਾ ਸ਼ਾਹਕੋਟ ਨੇ ਬੋਲੀਆਂ ਪਾ ਕੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦਾ ਸੁਨੇਹਾ ਦਿਤਾ। ਲੋਕ ਗਾਇਕ ਦਲਵਿੰਦਰ ਨੇ ਆਪਣੇ ਅਨੇਕਾਂ ਸੱਭਿਅਕ ਗੀਤਾਂ ਰਾਹੀਂ ਅਤੇ ਕਮਲ ਨਾਹਰ ਨੇ ਵੱਖ-ਵੱਖ ਅਦਾਕਾਰਾਂ ਦੀਆਂ ਆਵਾਜ਼ਾਂ ਰਾਹੀਂ ਨਸ਼ਿਆਂ ਦੀ ਅਲਾਮਤ ਖ਼ਿਲਾਫ਼ ਜਾਗਣ ਦਾ ਹੋਕਾ ਦਿੱਤਾ।
Advertisement
Advertisement
Advertisement