ਡੀਸੀ ਦਫ਼ਤਰ ਤੇ ਤਹਿਸੀਲਾਂ ’ਚ ਹੜਤਾਲ ਕਾਰਨ ਲੋਕ ਪ੍ਰੇਸ਼ਾਨ
ਪੱਤਰ ਪ੍ਰੇਰਕ
ਜਲੰਧਰ, 25 ਜੁਲਾਈ
ਜ਼ਿਲ੍ਹੇ ਦੀਆਂ ਤਹਿਸੀਲਾਂ, ਸਬ-ਤਹਿਸੀਲਾਂ, ਐਸਡੀਐਮ ਅਤੇ ਡੀਸੀ ਦਫ਼ਤਰ ਵਿਚ ਕੰਮ ਨਾ ਹੋਣ ਕਾਰਨ ਅੱਜ ਦੂਜੇ ਦਨਿ ਵੀ ਲੋਕ ਖੱਜਲ ਹੋਏ। ਇਸ ਮੌਕੇ ਕਰਮਚਾਰੀਆਂ ਨੇ ਦੱਸਿਆ ਕਿ ਵਿਧਾਇਕ ਰੂਪਨਗਰ ਦਨਿੇਸ਼ ਚੱਢਾ ਵੱਲੋਂ ਕੀਤੇ ਮਾੜੇ ਵਤੀਰੇ ਵਿਰੁੱਧ ਦਫ਼ਤਰ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਲਏ ਗਏ ਫ਼ੈਸਲੇ ਅਨੁਸਾਰ ਜ਼ਿਲ੍ਹੇ ਦੇ ਦਫ਼ਤਰਾਂ ਦੇ ਸਾਰੇ ਕਰਮਚਾਰੀਆਂ ਨੇ ਹੜਤਾਲ ਕੀਤੀ ਹੈ। ਉਨ੍ਹਾਂ ਕਿਹਾ ਕਿ ਜਦ ਤੱਕ ਵਿਧਾਇਕ ਰੂਪਨਗਰ ਦਨਿੇਸ਼ ਚੱਢਾ ਆਪਣੀ ਗ਼ਲਤੀ ਦੀ ਮੁਆਫ਼ੀ ਨਹੀਂ ਮੰਗਦੇ, ਉਦੋਂ ਤੱਕ ਹੜਤਾਲ ਜਾਰੀ ਰਹੇਗੀ। ਇਸ ਮੌਕੇ ਦਫ਼ਤਰਾਂ ਵਿਚ ਕੰਮ ਕਰਵਾਉਣ ਲੋਕਾਂ ਨੂੰ ਹੜਤਾਲ ਕਾਰਨ ਖੱਜਲ ਹੋਣਾ ਪਿਆ ਤੇ ਕੰਮ ਕਰਵਾਉਣ ਤੋਂ ਬਨਿ੍ਹਾਂ ਹੀ ਖਾਲੀ ਹੱਥ ਵਾਪਸ ਜਾਣਾ ਪਿਆ। ਅੱਜ ਜ਼ਿਆਦਾਤਰ ਵਿਦਿਆਰਥੀ ਫਾਰਮ ਅਟੈਸਟ ਕਰਵਾਉਣ ਆਏ ਸਨ ਕਿਉਂਕਿ ਦਾਖ਼ਲੇ ਦੀ ਆਖ਼ਰੀ ਮਿਤੀ ਇਸ ਹਫ਼ਤੇ ਹੀ ਖ਼ਤਮ ਹੋ ਰਹੀ ਹੈ।
ਵਿਧਾਇਕ ਦੀ ਕਾਰਵਾਈ ਤੋਂ ਮੁਲਾਜ਼ਮ ਖ਼ਫ਼ਾ
ਪਠਾਨਕੋਟ (ਪੱਤਰ ਪ੍ਰੇਰਕ): ਜ਼ਿਲ੍ਹਾ ਰੂਪਨਗਰ ਦੇ ਤਹਿਸੀਲ ਦਫ਼ਤਰ ਵਿੱਚ ਜਾ ਕੇ ਕੀਤੀ ਵਿਧਾਇਕ ਦੀ ਕਾਰਵਾਈ ਖ਼ਿਲਾਫ਼ ਡੀਸੀ ਦਫ਼ਤਰ ਮੁਲਾਜ਼ਮ ਯੂਨੀਅਨ ਵੱਲੋਂ ਅੱਜ ਤੋਂ ਦੋ ਰੋਜ਼ਾ ਕਲਮ ਛੱਡੋ ਹੜਤਾਲ ਸ਼ੁਰੂ ਕਰ ਦਿੱਤੀ ਗਈ। ਇਸ ਹੜਤਾਲ ਵਿੱਚ ਚੇਅਰਮੈਨ ਹੀਰਾ ਸਿੰਘ, ਪ੍ਰਧਾਨ ਜਗਦੀਪ ਸਿੰਘ ਕਾਟਲ, ਜਨਰਲ ਸਕੱਤਰ ਗੁਰਦੀਪ ਕੁਮਾਰ ਸਫਰੀ, ਮੀਤ ਪ੍ਰਧਾਨ ਵਿਪਨਦੀਪ, ਵਿੱਤ ਸਕੱਤਰ ਸੁਰਜੀਤ ਸਿੰਘ ਕਾਟਲ, ਹਰਪ੍ਰੀਤ ਸਿੰਘ, ਪ੍ਰੈਸ ਸਕੱਤਰ ਹੀਰਾ ਲਾਲ, ਮੁਨੀਸ਼ ਕੁਮਾਰ ਆਦਿ ਹਾਜ਼ਰ ਸਨ। ਚੇਅਰਮੈਨ ਹੀਰਾ ਸਿੰਘ ਅਤੇ ਪ੍ਰਧਾਨ ਜਗਦੀਪ ਸਿੰਘ ਕਾਟਲ ਨੇ ਦੱਸਿਆ ਕਿ ਜ਼ਿਲ੍ਹਾ ਰੂਪਨਗਰ ਦੇ ਤਹਿਸੀਲ ਦਫ਼ਤਰ ਰੂਪਨਗਰ ਵਿੱਚ ਵਿਧਾਇਕ ਦਨਿੇਸ਼ ਚੱਢਾ ਨੇ ਤਹਿਸੀਲ ਦਫ਼ਤਰ ਜਾ ਕੇ ਤਹਿਸੀਲ ਵਿੱਚ ਤਾਇਨਾਤ ਮੁਲਾਜ਼ਮਾਂ ਨਾਲ ਦੁਰਵਿਹਾਰ ਕਰ ਕੇ ਦਫਤਰ ਦੇ ਕੰਮ ਵਿੱਚ ਰੁਕਾਵਟ ਪਾਈ ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ।