ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਛੱਪੜ ਕੰਢੇ ਲੱਗੇ ਕੂੜੇ ਦੇ ਢੇਰਾਂ ਕਾਰਨ ਲੋਕ ਪ੍ਰੇਸ਼ਾਨ

06:07 AM Jul 10, 2024 IST
ਕੱਕਾ ਕੰਡਿਆਲਾ ਦੇ ਛੱਪੜ ਨੇੜੇ ਲੱਗੇ ਕੂੜੇ ਦਾ ਢੇਰ ਦਿਖਾਉਂਦੇ ਹੋਏ ਲੋਕ। -ਫੋਟੋ: ਗੁਰਬਖਸ਼ਪੁਰੀ

ਪੱਤਰ ਪ੍ਰੇਰਕ
ਤਰਨ ਤਾਰਨ, 9 ਜੁਲਾਈ
ਪਿੰਡ ਕੱਕਾ ਕੰਡਿਆਲਾ ਵਿੱਚ ਸਫ਼ਾਈ ਪ੍ਰਬੰਧਾਂ ਦਾ ਮਾੜਾ ਹਾਲ ਹੈ। ਪਿੰਡ ’ਚ ਜਿੱਥੇ ਘਰਾਂ ਦਾ ਕੂੜਾ ਥਾਂ-ਥਾਂ ਦੇ ਸੁੱਟਿਆ ਜਾ ਰਿਹਾ ਹੈ ਉਥੇ ਹੀ ਲੋਕ ਛੱਪੜ ਦੇ ਕੰਢੇ ਕੂੜਾ ਸੁੱਟ ਕੇ ਛੱਪੜ ਨੂੰ ਵੀ ਪੂਰ ਰਹੇ ਹਨ| ਪਿੰਡ ਦੇ ਸਾਬਕਾ ਸਰਪੰਚ ਤਰਸੇਮ ਸਿੰਘ, ਬਲਵਿੰਦਰ ਸਿੰਘ, ਬਲਕਾਰ ਸਿੰਘ, ਸਵਿੰਦਰ ਸਿੰਘ ਸਮੇਤ ਹੋਰਨਾਂ ਨੇ ਦੱਸਿਆ ਕਿ 20 ਸਾਲਾਂ ਤੋਂ ਛੱਪੜ ਦੀ ਸਫਾਈ ਨਾ ਹੋਣ ਕਾਰਨ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ| ਛੱਪੜ ਵਿੱਚ ਪਾਣੀ ਖੜ੍ਹਾ ਰਹਿਣ ਕਾਰਨ ਗੰਦਾ ਪਾਣੀ ਰਿਸਣ ਕਾਰਨ ਧਰਤੀ ਹੇਠਲਾ ਪਾਣੀ ਵੀ ਗੰਧਲਾ ਹੋ ਗਿਆ ਹੈ। ਪਿੰਡ ਵਾਸੀਆਂ ਕਿਹਾ ਕਿ ਪਿੰਡ ਦੇ ਵਧੇਰੇ ਲੋਕਾਂ ਵਲੋਂ ਆਪਣੇ ਘਰਾਂ ਦਾ ਕੂੜਾ ਛੱਪੜ ਕੰਢੇ ਸੁੱਟਣ ਕਾਰਨ ਛੱਪੜ ਦੇ ਨੇੜੇ ਰਹਿੰਦੇ ਲੋਕਾਂ ਦਾ ਸਾਹ ਲੈਣਾ ਵਿੱਚ ਔਖਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਪੰਚਾਇਤਾਂ ਭੰਗ ਕੀਤੇ ਜਾਣ ਕਾਰਨ ਸਮੱਸਿਆ ਹੋਰ ਗੰਭੀਰ ਬਣ ਗਈ ਹੈ| ਇਸ ਸਬੰਧੀ ਬੀਡੀਪੀਓ ਸੁਖਵਿੰਦਰ ਸਿੰਘ ਗਿੱਲ ਨੇ ਕਿਹਾ ਕਿ ਉਹ ਮਾਮਲੇ ਦਾ ਹੱਲ ਕਰਨ ਲਈ ਪੰਚਾਇਤ ਦੇ ਸਕੱਤਰ ਨੂੰ ਹਦਾਇਤ ਕਰਨਗੇ|

Advertisement

Advertisement