ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜਨਤਕ ਥਾਵਾਂ ’ਤੇ ਲਿਫਾਫਿਆਂ ਦੇ ਢੇਰਾਂ ਕਾਰਨ ਲੋਕ ਪ੍ਰੇਸ਼ਾਨ

07:33 AM Jul 05, 2024 IST
ਲਿਫਾਫਿਆਂ ਦੇ ਲੱਗੇ ਢੇਰ ਦਿਖਾਉਂਦੇ ਹੋਏ ਦਰਸ਼ਨ ਮੱਟੂ ਤੇ ਹੋਰ।

ਜੰਗ ਬਹਾਦਰ ਸਿੰਘ ਸੇਖੋਂ
ਗੜ੍ਹਸ਼ੰਕਰ, 4 ਜੁਲਾਈ
ਪੰਜਾਬ ਸਰਕਾਰ ਵੱਲੋਂ ਪਲਾਸਟਿਕ ਦੇ ਲਿਫਾਫਿਆਂ ’ਤੇ ਪੂਰਨ ਪਾਬੰਦੀ ਲਗਾਉਣ ਦੇ ਨਿਰਦੇਸ਼ ਪ੍ਰਸ਼ਾਸਨ ਦੀ ਅਣਗਹਿਲੀ ਨਾਲ ਇਹ ਫਾਈਲਾਂ ਦਾ ਸ਼ਿੰਗਾਰ ਬਣ ਕੇ ਰਹਿ ਗਏ ਹਨ। ਇਸ ਦੀ ਇਕ ਮਿਸਾਲ ਸਥਾਨਕ ਸ਼ਹਿਰ ਅਤੇ ਤਹਿਸੀਲ ਦੇ ਵੱਖ-ਵੱਖ ਪਿੰਡਾਂ ਦੇ ਬਾਹਰਵਾਰ ਲੋਕਾਂ ਵੱਲੋਂ ਲਿਫਾਫਿਆਂ ਦੀ ਵਰਤੋਂ ਕਰਕੇ ਇਨ੍ਹਾਂ ਨੂੰ ਖੇਤਾਂ ਅਤੇ ਸ਼ਾਮਲਾਟ ਥਾਵਾਂ ’ਤੇ ਸੁੱਟਣ ਦੀ ਹੈ ਜਿਸ ਕਰਕੇ ਲਿਫਾਫਿਆਂ ਦੇ ਇਹ ਢੇਰ ਪ੍ਰਦੂਸ਼ਣ ਵਿੱਚ ਲਗਾਤਾਰ ਵਾਧਾ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਪਿੰਡ ਸਤਨੌਰ, ਪਾਹਲੇਵਾਲ, ਗੜੀ ਮੱਟੋਂ, ਰਾਮਪੁਰ, ਮਹਿਦੂਦ, ਪੱਦੀ, ਕਿਤਨਾ, ਪਦਰਾਣਾ ਤੇ ਬੋੜਾ ਆਦਿ ਪਿੰਡਾਂ ਦੇ ਬਾਹਰਵਾਰ ਪਲਾਸਟਿਕ ਦੇ ਲਿਫਾਫਿਆਂ ਦੇ ਲੱਗੇ ਢੇਰ ਲੋਕਾਂ ਦੀ ਪ੍ਰੇਸ਼ਾਨੀ ਦਾ ਕਾਰਨ ਬਣ ਰਹੇ ਹਨ। ਇਸ ਬਾਰੇ ਕੰਢੀ ਸੰਘਰਸ਼ ਕਮੇਟੀ ਦੇ ਕਨਵੀਨਰ ਦਰਸ਼ਨ ਸਿੰਘ ਮੱਟੂ, ਸਮਾਜ ਸੇਵੀ ਗੋਲਡੀ ਸਿੰਘ ਅਤੇ ਪੰਚ ਬਲਵੀਰ ਸਿੰਘ ਨੇ ਕਿਹਾ ਕਿ ਅੱਜ ਕੱਲ੍ਹ ਬਰਸਾਤ ਦੇ ਮੌਸਮ ਵਿੱਚ ਮੀਂਹ ਦੇ ਪਾਣੀ ਨਾਲ ਇਹ ਲਿਫਾਫੇ ਹੜ੍ਹ ਕੇ ਨਾਲਿਆਂ ਅਤੇ ਗਲੀਆਂ ਨਾਲੀਆਂ ਵਿੱਚ ਆ ਜਾਂਦੇ ਹਨ ਜਿਸ ਨਾਲ ਪਾਣੀ ਦੀ ਨਿਕਾਸੀ ਪ੍ਰਭਾਵਿਤ ਹੁੰਦੀ ਹੈ। ਉਨਾਂ ਕਿਹਾ ਕਿ ਪਿੰਡ ਰਾਮਪੁਰ ਬਿਲੜੋਂ ਅਤੇ ਪਿੰਡ ਭਾਤਪੁਰ (ਰਾਜਪੂਤਾਂ) ਦੇ ਵਸੀਵੇਂ ’ਤੇ ਨਾਥਾਂ ਦੇ ਖੇਤਾਂ ਵਿੱਚ ਲੋਕਾਂ ਵਲੋਂ ਪਲਾਸਟਿਕ ਦੇ ਲਿਫਾਫਿਆਂ ਅਤੇ ਕੂੜੇ ਦੇ ਢੇਰ ਲਗਾਏ ਹੋਏ ਹਨ ਜਿਨਾਂ ਨੂੰ ਜੰਗਲ ਦੇ ਜਾਨਵਰ ਖਾ ਕੇ ਮਰ ਰਹੇ ਹਨ। ਉਨ੍ਹਾਂ ਕਿਹਾ ਕਿ ਜਨਤਕ ਥਾਵਾਂ ’ਤੇ ਕੂੜਾ ਸੁੱਟਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਅਜਿਹਾ ਨਾ ਹੋਣ ਦੀ ਸੂਰਤ ਵਿੱਚ ਪ੍ਰਸ਼ਾਸਨ ਵਿਰੁੱਧ ਸੰਘਰਸ਼ ਵਿੱਢਿਆ ਜਾਵੇਗਾ।

Advertisement

Advertisement