ਲੋਕ ਢੀਂਡਸਾ ਪਰਿਵਾਰ ਦੇ ਦੋਗਲੇ ਕਿਰਦਾਰ ਤੋਂ ਜਾਣੂ: ਭੱਠਲ
10:39 AM Apr 03, 2024 IST
ਪੱਤਰ ਪ੍ਰੇਰਕ
ਲਹਿਰਾਗਾਗਾ, 2 ਅਪਰੈਲ
ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਅਕਾਲੀ ਦਲ ਦੇ ਸੁਖਦੇਵ ਸਿੰਘ ਢੀਂਡਸਾ ’ਤੇ ਤਨਜ਼ ਕੱਸਦਿਆਂ ਕਿਹਾ ਕਿ ਢੀਂਡਸਾ ਪਰਿਵਾਰ ਹੁਣ ਆਪਣੇ ਪੁੱਤਰ ਲਈ ਟਿਕਟ ਲੈਣ ਲਈ ‘ਬਾਦਲ ਪਰਿਵਾਰ ਜ਼ਿੰਦਾਬਾਦ’ ਕਹਿਣ ਲੱਗਾ ਹੈ ਪਰ ਪੰਜਾਬ ਦੇ ਲੋਕ ਢੀਂਡਸਾ ਪਰਿਵਾਰ ਦੇ ਦੋਗਲੇ ਕਿਰਦਾਰ ਨੂੰ ਭਲੀਭਾਂਤ ਜਾਣੂ ਹੋਣ ਕਰ ਕੇ ਉਹ ਇਨ੍ਹਾਂ ਨੂੰ ਕਦੇ ਮੁਆਫ ਨਹੀਂ ਕਰਨਗੇ। ਬੀਬੀ ਭੱਠਲ ਇੱਥੇ ਪੱਲੇਦਾਰ ਯੂਨੀਅਨ ਦੇ ਦਫ਼ਤਰ ਵਿੱਚ ਨਵੇਂ ਬਣੇ ਕਮਰਿਆਂ ਦੇ ਉਦਘਾਟਨ ਮੌਕੇ ਕਰਵਾਏ ਧਾਰਮਿਕ ਸਮਾਗਮ ਵਿੱਚ ਪੁੱਜੇ ਸਨ। ਇਸ ਮੌਕੇ ਓਐੱਸਡੀ ਰਵਿੰਦਰ ਸਿੰਘ ਟੁਰਨਾ, ਸੰਜੀਵ ਹਨੀ, ਕੌਂਸਲਰ ਰਜੇਸ਼ ਕੁਮਾਰ ਭੋਲਾ, ਬਲਾਕ ਕਾਂਗਰਸ ਪ੍ਰਧਾਨ ਕਸ਼ਮੀਰ ਸਿੰਘ ਜਲੂਰ, ਪੱਲੇਦਾਰ ਆਗੂ ਤੇਜਾ ਸਿੰਘ, ਨਸੀਬ ਸਿੰਘ, ਧਰਮਪਾਲ ਵੀ ਹਾਜ਼ਰ ਸਨ।
Advertisement
Advertisement