ਪੈਨਸ਼ਨਰ ਦਿਵਸ ਮਨਾਇਆ
08:35 AM Dec 31, 2024 IST
Advertisement
ਜਲੰਧਰ:
Advertisement
ਪੰਜਾਬ ਰਾਜ ਪਾਵਰ ਅਤੇ ਟਰਾਂਸਮਿਸ਼ਨ ਕਾਰਪੋਰੇਸ਼ਨ ਦੀ ਪੈਨਸ਼ਨਰਜ਼ ਐਸੋਸੀਏਸ਼ਨ ਦੀ ਕੈਂਟ ਡਿਵੀਜ਼ਨ ਜਲੰਧਰ ਦੀ ਡਿਵੀਜ਼ਨ ਕਮੇਟੀ ਵੱਲੋਂ ,ਜੰਡੂ ਸਿੰਘਾ, ਵਿੱਚ ਪੈਨਸ਼ਨਰ ਦਿਵਸ ਮਨਾਇਆ ਗਿਆ। ਜਿਸ ਵਿੱਚ ਕੈਂਟ ਮੰਡਲ ਦੇ ਸੈਂਕੜੇ ਪੈਨਸ਼ਨਰਜ਼ ਪਰਿਵਾਰਾਂ ਸਮੇਤ ਸ਼ਾਮਲ ਹੋਏ ਅਤੇ ਫੈਮਿਲੀ ਪੈਨਸ਼ਨਰਜ਼ ਔਰਤਾਂ ਵੀ ਸ਼ਾਮਲ ਹੋਈਆਂ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਸ਼ਵਿੰਦਰ ਪਾਲ ਸਿੰਘ ਮੋਲੋਵਾਲੀ ਸੀਨੀਅਰ ਮੀਤ ਪ੍ਰਧਾਨ ਪੰਜਾਬ ਉਚੇਚੇ ਤੌਰ ’ਤੇ ਪਹੁੰਚੇ। ਮਾਡਲ ਟਾਊਨ ਡਿਵੀਜ਼ਨ ਦੇ ਪ੍ਰਧਾਨ ਅਤੇ ਸਰਕਲ ਸਕੱਤਰ ਥੋੜੂ ਰਾਮ, ਫਗਵਾੜਾ ਡਵੀਜ਼ਨ ਤੋਂ ਸੀਨੀਅਰ ਮੀਤ ਪ੍ਰਧਾਨ ਧਨੀ ਰਾਮ, ਪੱਛਮ ਮੰਡਲ ਤੋਂ ਬਾਲ ਕ੍ਰਿਸ਼ਨ ਆਪਣੇ ਨਾਲ ਬਹੁਤ ਵੱਡੀ ਪੱਧਰ ਤੇ ਪੈਨਸ਼ਨਰ ਸਾਥੀਆਂ ਸਮੇਤ ਇਸ ਸਮਾਗਮ ਵਿੱਚ ਸ਼ਾਮਲ ਹੋਏ। -ਪੱਤਰ ਪ੍ਰੇਰਕ
Advertisement
Advertisement