ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਰਦੂਲਗੜ੍ਹ ਦੀ ਮੰਡੀ ਵਿੱਚ ਨਹੀਂ ਵਿਕ ਰਹੀ ਮੂੰਗੀ ਦੀ ਫ਼ਸਲ

08:30 AM Jul 28, 2024 IST
ਸਰਦੂਲਗੜ੍ਹ ਮੰਡੀ ’ਚ ਵਿਕਣ ਲਈ ਆਈ ਮੂੰਗੀ ਦੀ ਫਸਲ।

ਬਲਜੀਤ ਸਿੰਘ
ਸਰਦੂਲਗੜ੍ਹ, 27 ਜੁਲਾਈ
ਇੱਕ ਪਾਸੇ ਸਰਕਾਰ ਕਿਸਾਨਾਂ ਨੂੰ ਝੋਨੇ ਦੀ ਥਾਂ ਕੋਈ ਹੋਰ ਬਦਲਵੀਂ ਫ਼ਸਲ ਦੀ ਖੇਤੀ ਕਰਨ ’ਤੇ ਆਰਥਿਕ ਮਦਦ ਕਰਨ ਦੇ ਬਿਆਨ ਦੇ ਰਹੀ ਹੈ ਅਤੇ ਦੂਸਰੇ ਪਾਸੇ ਕਿਸਾਨ ਆਪਣੀ ਮੂੰਗੀ ਦੀ ਫ਼ਸਲ ਵੇਚਣ ਲਈ ਮੰਡੀਆਂ ਚ ਰੁਲ ਰਹੇ ਹਨ। ਸਰਦੂਲਗੜ੍ਹ ਮੰਡੀ ’ਚ ਪਿਛਲੇ ਦੋ ਦਿਨਾਂ ਤੋਂ ਮੂੰਗੀ ਦੀ ਫਸਲ ਵੇਚਣ ਲਈ ਬੈਠੇ ਕਿਸਾਨ ਤੋਤਾ ਸਿੰਘ ਹੀਰਕੇ ਨੇ ਦੱਸਿਆ ਕਿ ਦਰਜਨਾਂ ਕਿਸਾਨ ਆਪਣੀ ਮੂੰਗੀ ਦੀ ਫ਼ਸਲ ਵਿਕਣ ਦਾ ਇੰਤਜ਼ਾਰ ਕਰ ਰਹੇ ਹਨ ਪਰ ਫਸਲ ਦੀ ਬੋਲੀ ਨਹੀਂ ਲੱਗ ਰਹੀ ਕਿਉਂਕਿ ਸਰਦੂਲਗੜ੍ਹ ਮੰਡੀ ’ਚ ਟਰੱਕ ਯੂਨੀਅਨ ਤੇ ਟਰੈਕਟਰ ਯੂਨੀਅਨ ਆਦਿ ਦੇ ਮੂੰਗੀ ਦੀ ਫਸਲ ਚੁੱਕਣ ਨੂੰ ਲੈ ਕੇ ਆਪਸੀ ਮਤਭੇਦ ਹਨ। ਉਨ੍ਹਾਂ ਦੱਸਿਆ ਕਿ ਮੂੰਗੀ ਦੇ ਵਪਾਰੀਆਂ ਕੋਲ ਆਪਣੇ ਟਰੈਕਟਰ ਹਨ ਜੋ ਖਰੀਦ ਤੋਂ ਬਾਅਦ ਮੂੰਗੀ ਦੀ ਫਸਲ ਆਪਣੇ ਟਰੈਕਟਰਾਂ ਰਾਹੀ ਹੀ ਢੋਆ-ਢੁਆਈ ਕਰਦੇ ਹਨ ਪਰ ਟਰੱਕ ਯੂਨੀਅਨ ਨੂੰ ਇਤਰਾਜ਼ ਹੋਣ ਕਰਕੇ ਪਿਛਲੇ ਕਈ ਦਿਨਾਂ ਤੋਂ ਸਰਦੂਲਗੜ੍ਹ ਮੰਡੀ ’ਚ ਮੂੰਗੀ ਦੀ ਫ਼ਸਲ ਦੀ ਬੋਲੀ ਨਹੀਂ ਹੋ ਰਹੀ। ਕਿਸਾਨ ਆਪਣੀ ਫ਼ਸਲ ਵੇਚਣ ਲਈ ਹਾੜ੍ਹੇ ਕੱਢ ਰਹੇ ਹਨ। ਇਹ ਮਸਲਾ ਥਾਣਾ ਸਰਦੂਲਗੜ੍ਹ ’ਚ ਵੀ ਪਹੁੰਚ ਚੁੱਕਾ ਹੈ ਪਰ ਹੱਲ ਨਹੀਂ ਹੋ ਸਕਿਆ। ਸਰਦੂਲਗੜ੍ਹ ਦੀ ਮੰਡੀ ’ਚ ਆਉਣ ਵਾਲੇ ਬਹੁਤੇ ਕਿਸਾਨਾਂ ਨੇ ਬੋਲੀ ਨਾ ਹੋਣ ਕਰਕੇ ਹੁਣ ਮੂੰਗੀ ਵੇਚਣ ਦਾ ਰੁੱਖ ਦੂਸਰੀਆਂ ਮੰਡੀਆਂ ਵੱਲ ਕਰ ਲਿਆ ਹੈ। ਇਸ ਸਬੰਧੀ ਮਾਰਕੀਟ ਕਮੇਟੀ ਸਰਦੂਲਗੜ੍ਹ ਦੇ ਸਕੱਤਰ ਕਿੰਮੀ ਗਰਗ ਦਾ ਕਹਿਣਾ ਹੈ ਕਿ ਰੋਜ਼ਾਨਾ ਬੋਲੀ ਕਰਾਉਣ ਲਈ ਮਲਾਜ਼ਮ ਮੰਡੀ ’ਚ ਜਾਂਦੇ ਹਨ ਪਰ ਬੋਲੀ ਦੇਣ ਲਈ ਕੋਈ ਵਪਾਰੀ ਨਹੀਂ ਆ ਰਿਹਾ। ਬਾਕੀ ਵਪਾਰੀ ਜਾਂ ਆੜ੍ਹਤੀਏ ਹੀ ਦੱਸ ਸਕਦੇ ਹਨ। ਆੜ੍ਹਤੀਏ ਯੂਨੀਅਨ ਸਰਦੂਲਗੜ੍ਹ ਦੇ ਸਾਬਕਾ ਪ੍ਰਧਾਨ ਸਾਹਿਲ ਗਰਗ ਦਾ ਕਹਿਣਾ ਹੈ ਕਿ ਟਰੱਕ ਯੂਨੀਅਨ ਅਤੇ ਵਪਾਰੀਆਂ ਦੇ ਮੂੰਗੀ ਦੀ ਲੋਡਿੰਗ ਨੂੰ ਲੈਕੇ ਆਪਸੀ ਰੌਲੇ ਦਾ ਪ੍ਰਸ਼ਾਸਨ ਤੇ ਸਬੰਧਤ ਮਹਿਕਮੇ ਨੂੰ ਜਲਦੀ ਹੱਲ ਕਰਨਾ ਚਾਹੀਦਾ ਹੈ ਤਾਂ ਕਿ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਚ ਕੋਈ ਮੁਸ਼ਕਲ ਨਾ ਆਵੇ। ਕਿਸਾਨਾਂ ਦਾ ਕਹਿਣਾ ਹੈ ਕਿ ਮਸਲਾ ਜਲਦੀ ਹੱਲ ਨਾ ਹੋਇਆ ਤਾਂ ਕਿਸਾਨ ਜਥੇਬੰਦੀਆ ਨੂੰ ਲੈਕੇ ਸੰਘਰਸ਼ ਕੀਤਾ ਜਾਵੇਗਾ, ਜਿਸ ਦਾ ਜ਼ਿੰਮੇਵਾਰ ਲੋਕਲ ਪ੍ਰਸ਼ਾਸਨ ਹੋਵੇਗਾ।

Advertisement

Advertisement
Advertisement